Second Randomization
India News (ਇੰਡੀਆ ਨਿਊਜ਼),ਚੰਡੀਗੜ੍ਹ : ਐਸ ਏ ਐਸ ਨਗਰ ਪ੍ਰਸ਼ਾਸਨ ਨੇ ਵੀਰਵਾਰ ਨੂੰ ਜਨਰਲ ਅਬਜ਼ਰਵਰ ਹੀਰਾ ਲਾਲ, ਆਈ ਏ ਐਸ (ਅਨੰਦਪੁਰ ਸਾਹਿਬ) ਅਤੇ ਓਮ ਪ੍ਰਕਾਸ਼ ਬਕੋੜਿਆ, ਆਈ ਏ ਐਸ (ਪਟਿਆਲਾ), ਡੀ ਸੀ ਆਸ਼ਿਕਾ ਜੈਨ ਅਤੇ ਐਸ ਐਸ ਪੀ ਡਾ. ਸੰਦੀਪ ਗਰਗ ਦੀ ਮੌਜੂਦਗੀ ਵਿੱਚ ਆਮ ਚੋਣਾਂ ਲਈ ਪੋਲਿੰਗ ਸਟਾਫ਼ ਨੂੰ ਪੋਲਿੰਗ ਪਾਰਟੀਆਂ ਵਜੋਂ ਤਾਇਨਾਤ ਕਰਨ ਲਈ ਦੂਜੀ ਰੈਂਡਮਾਈਜ਼ੇਸ਼ਨ ਕੀਤੀ। Second Randomization
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਐਸ ਏ ਐਸ ਨਗਰ, ਮੋਹਾਲੀ ਵਿਖੇ ਐਨ ਆਈ ਸੀ ਦਫ਼ਤਰ ਵਿਖੇ ਕੀਤੀ ਗਈ ਰੈਂਡਮਾਈਜ਼ੇਸ਼ਨ ਦੌਰਾਨ 4368 ਕਰਮਚਾਰੀਆਂ, ਜਿਨ੍ਹਾਂ ਚ 20-ਫੀਸਦੀ ਵਾਧੂ ਸਟਾਫ਼ ਸ਼ਾਮਿਲ ਹੈ, ਨੂੰ ਚੋਣਾਂ ਕਰਵਾਉਣ ਲਈ ਹਲਕਿਆਂ ਦੀ ਵੰਡ ਕੀਤੀ ਗਈ ਹੈ। Second Randomization
ਪੋਲਿੰਗ ਅਫ਼ਸਰਾਂ ਸਮੇਤ ਪੋਲਿੰਗ ਪਾਰਟੀਆਂ ਦੀ ਤਾਇਨਾਤੀ
ਚੋਣਾਂ ਵਿੱਚ ਲੋੜੀਂਦੇ ਕੁੱਲ 905 ਬੂਥਾਂ ਦੇ ਮੁਕਾਬਲੇ 20 ਫੀਸਦੀ ਵਾਧੂ ਅਮਲੇ ਸਮੇਤ 1092 ਪੋਲਿੰਗ ਪਾਰਟੀਆਂ ਹੋਣਗੀਆਂ। ਜ਼ਿਲ੍ਹੇ ਵਿੱਚ ਚਮਕੌਰ ਸਾਹਿਬ ਦੇ 34, ਰਾਜਪੁਰਾ ਦੇ 44 ਅਤੇ ਘਨੌਰ ਦੇ 02 ਚੋਣ ਬੂਥਾਂ ਤੋਂ ਇਲਾਵਾ ਖਰੜ, ਐਸ ਏ ਐਸ ਨਗਰ ਅਤੇ ਡੇਰਾਬੱਸੀ ਹਲਕੇ ਦੇ 825 ਬੂਥ ਹਨ। ਮਤਦਾਨ ਵਾਲੇ ਦਿਨ (1 ਜੂਨ) ਵਾਸਤੇ ਜ਼ਿਲ੍ਹੇ ਦੇ ਪੋਲਿੰਗ ਬੂਥਾਂ ‘ਤੇ 1092 ਪ੍ਰੀਜ਼ਾਈਡਿੰਗ ਅਫ਼ਸਰ, 1092 ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਅਤੇ 2184 ਪੋਲਿੰਗ ਅਫ਼ਸਰਾਂ ਸਮੇਤ ਪੋਲਿੰਗ ਪਾਰਟੀਆਂ ਦੀ ਤਾਇਨਾਤੀ ਕੀਤੀ ਗਈ ਹੈ।
ਮਹਿਲਾ ਸਟਾਫ ਨੂੰ ਉਸ ਹਲਕੇ ਵਿੱਚ ਤਾਇਨਾਤ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਦੀ ਰੈਂਡਮਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ਵਿੱਚ ਬਾਕੀ ਰਹੇ ਰਾਖਵੇਂ ਸਟਾਫ਼ ਬਾਰੇ ਜਨਰਲ ਅਬਜ਼ਰਵਰਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮਹਿਲਾ ਸਟਾਫ ਨੂੰ ਉਸ ਹਲਕੇ ਵਿੱਚ ਤਾਇਨਾਤ ਕਰਨ ਨੂੰ ਤਰਜੀਹ ਦਿੱਤੀ ਗਈ ਹੈ, ਜਿਥੇ ਕਿ ਉਹ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਨੂੰ ਬੂਥ ਅਲਾਟ ਕਰਨ ਲਈ ਅੰਤਿਮ ਰੈਂਡਮਾਈਜ਼ੇਸ਼ਨ ਹਲਕਾ ਪੱਧਰ ‘ਤੇ ਕੀਤੀ ਜਾਵੇਗੀ।
ਰੈਂਡਮਾਈਜੇਸ਼ਨ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐਸ ਤਿੜਕੇ, ਏ ਆਰ ਓ ਐਸ ਏ ਐਸ ਨਗਰ ਦੀਪਾਂਕਰ ਗਰਗ, ਏ ਆਰ ਓ ਡੇਰਾਬੱਸੀ ਹਿਮਾਂਸ਼ੂ ਗੁਪਤਾ, ਡੀ ਆਈ ਓ ਐਨ ਆਈ ਸੀ ਅਨੂ ਗੁਪਤਾ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਆਦਿ ਹਾਜ਼ਰ ਸਨ।