Sent Letters For Police Verification
ਫਲੈਟ ਆਨਰਜ਼ ਨੂੰ ਰੇਂਟ ਹੋਲ੍ਡਰਸ ਦੀ ਪੁਲਸ ਵੈਰੀਫਿਕੇਸ਼ਨ ਲਈ ਭੇਜੇ ਪੱਤਰ:ਪ੍ਧਾਨ ਕੋਰ ਸਿੰਘ
-
ਪ੍ਰਧਾਨ ਕੋਰ ਸਿੰਘ ਨੇ ਹਾਊਸ ਫੈਡ ਸੁਸਾਇਟੀ ਵਿਖੇ ਤਲਾਸ਼ੀ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ADGP ਦਾ ਕੀਤਾ ਧੰਨਵਾਦ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਹਾਊਸ ਫੈਡ ਸੁਸਾਇਟੀ ਦੀ ਦੇਖ-ਰੇਖ ਦਾ ਕੰਮ ਸੰਭਾਲ ਰਹੇ ਬਾਬਾ ਜ਼ੋਰਾਵਰ ਸਿੰਘ ਸਭਾ ਦੇ ਪ੍ਰਧਾਨ ਕੋਰ ਸਿੰਘ,ਨੇ ਦੱਸਿਆ ਕਿ ਸਮੇਂ-ਸਮੇਂ ‘ਤੇ ਫਲੈਟ ਆਨਰਜ਼ ਨੂੰ ਪੁਲਸ ਵੈਰੀਫਿਕੇਸ਼ਨ ਲਈ ਪੱਤਰ ਜਾਰੀ ਕੀਤੇ ਜਾਂਦੇ ਹਨ | ਤਾਂ ਜੋ ਫਲੈਟ ਵਿੱਚ ਰਹਿਣ ਵਾਲੇ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾ ਸਕੇ।
ਜਾਣਕਾਰੀ ਦਿੰਦਿਆਂ ਪ੍ਰਧਾਨ ਕੋਰ ਸਿੰਘ ਨੇ ਦੱਸਿਆ ਕਿ 34 ਫਲੈਟ ਆਨਰਜ਼ ਨੇ ਵੈਰੀਫਿਕੇਸ਼ਨ ਦਫ਼ਤਰ ਵਿਚ ਜਮ੍ਹਾਂ ਕਰਵਾ ਦਿੱਤੇ ਹਨ| Sent Letters For Police Verification
912 ਫਲੈਟ ਹਨ ਇੱਥੇ
ਪ੍ਰਧਾਨ ਕੋਰ ਸਿੰਘ ਨੇ ਦੱਸਿਆ ਕਿ ਹਾਊਸ ਫੈੱਡ ਸੁਸਾਇਟੀ ਵਿੱਚ ਕੁੱਲ 912 ਫਲੈਟ ਹਨ। ਜਿਨ ਵਿੱਚ 180 ਫਲੈਟ ਅਣਵਿਕੇ ਹਨ। 251 ਫਲੈਟ ਕਿਰਾਏ ‘ਤੇ ਦਿੱਤੇ ਗਏ ਹਨ।
ਸੁਸਾਇਟੀ ਵਿੱਚ 100 ਤੋਂ ਵੱਧ ਪਰਿਵਾਰ ਰਹਿ ਰਹੇ ਹਨ। ਜਦਕਿ ਬਾਕੀ ਫਲੈਟਾਂ ਨੂੰ ਤਾਲੇ ਲੱਗੇ ਹੋਏ ਹਨ। Sent Letters For Police Verification
ਤਲਾਸ਼ੀ ਮੁਹਿੰਮ ਦੀ ਸ਼ਲਾਘਾ
ਜੇਕਰ ਫਲੈਟ ਮਾਲਕ ਨੇ 30 ਸਤੰਬਰ ਤੱਕ ਪੁਲੀਸ ਵੈਰੀਫਿਕੇਸ਼ਨ ਰਿਪੋਰਟ ਪੇਸ਼ ਨਹੀਂ ਕੀਤੀ ਤਾਂ ਹਾਊਸ ਫੈਡ ਪੰਜਾਬ ਦੇ ਅਧਿਕਾਰੀਆਂ ਨੂੰ ਕਾਰਵਾਈ ਲਈ ਸੂਚਿਤ ਕੀਤਾ ਜਾਵੇਗਾ।
ਪ੍ਰਧਾਨ ਕੋਰ ਸਿੰਘ ਨੇ ਸ਼ਨੀਵਾਰ ਨੂੰ ਹਾਊਸ ਫੈਡ ਸੁਸਾਇਟੀ ਵਿਖੇ ਤਲਾਸ਼ੀ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ADGP ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਪੁਲਸ ਦੀ ਕਾਰਵਾਈ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾਂਦਾ ਹੈ।
ਇਸ ਮੌਕੇਬਾਬਾ ਜ਼ੋਰਾਵਰ ਸਿੰਘ ਸਭਾ ਦੇ ਅਧਿਕਾਰੀ ਅਮਨਦੀਪ ਸਿੰਘ,ਸ਼ੇਰ ਸਿੰਘ,ਨੀਨਾ ਗੋਇਲ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ। Sent Letters For Police Verification
Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation
Connect With Us : Twitter Facebook