SFJ Chief Pannu : ਚੰਡੀਗੜ੍ਹ ਏਅਰਪੋਰਟ ਉੱਤੇ ਲਿਖਵਾਏ ਖਾਲੀਸਥਾਨੀ ਨਾਅਰੇ, SFJ ਪ੍ਰਮੁੱਖ ਪੰਨੂ ਨੇ ਲਈ ਜ਼ਿੰਮੇਦਾਰੀ

0
166
SFJ Chief Pannu

India News (ਇੰਡੀਆ ਨਿਊਜ਼), SFJ Chief Pannu, ਚੰਡੀਗੜ੍ਹ : ਖਾਲਿਸਤਾਨੀ ਸਮਰਥਕ ਸਿੱਖ ਫਾਰ ਜਸਟਿਸ ਐਸਐਫਜੇ ਦੇ ਪ੍ਰਮੁੱਖ ਆਤੰਕੀ ਗੁਰਪਤਵੰਤ ਸਿੰਘ ਪੰਨੂ ਨੇ ਮੋਹਾਲੀ/ ਚੰਡੀਗੜ੍ਹ ਏਅਰਪੋਰਟ ਉੱਤੇ ਖਾਲੀਸਥਾਨੀ ਨਾਰੇ ਲਿਖਵਾ ਦਿੱਤੇ ਹਨ। ਬਕਾਇਦਾ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਏਅਰਪੋਰਟ ਉੱਤੇ ਖਾਲੀ ਸਥਾਨ ਦੇ ਨਾਰੇ ਲਿਖਵਾਏ ਜਾਣ ਦੀ ਜਿੰਮੇਵਾਰੀ ਲਈ ਹੈ। ਇਨਾ ਹੀ ਨਹੀਂ ਸਿੱਖ ਫਾਰ ਜਸਟਿਸ ਦੇ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਨੂੰ ਧਮਕੀ ਵੀ ਦਿੱਤੀ ਹੈ।

ਏਅਰ ਇੰਡੀਆ ਫਲਾਈਟ ਦਾ ਬਾਈਕਾਟ

ਸਿੱਖ ਫਾਰ ਜਸਟਿਸ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਖਾਲਿਸਤਾਨੀ ਸਿੱਖ ਸਮਰਥਕਾਂ ਨੂੰ ਐਲਾਨ ਕਰਦੇ ਕਿਹਾ ਹੈ ਕਿ ਅੱਜ ਤੋਂ ਏਅਰ ਇੰਡੀਆ ਦੀ ਸਮੁੱਚੀ ਫਲਾਈਟਸ ਦਾ ਬਾਈਕਾਟ ਕੀਤਾ ਜਾਵੇ। ਪੰਨੂ ਨੇ ਵੀਡੀਓ ਜਾਰੀ ਭਾਰਤ ਸਰਕਾਰ ਨੂੰ ਧਮਕੀ ਭਰੇ ਲਹਿਜੇ ਦੇ ਵਿੱਚ ਕਿਹਾ ਹੈ ਕਿ ਐਸਐਫਜੇ ਚੰਡੀਗੜ੍ਹ ਅੰਮ੍ਰਿਤਸਰ ਦਿੱਲੀ ਅਹਿਮਦਾਬਾਦ ਏਅਰਪੋਰਟ ਤੱਕ ਪਹੁੰਚ ਚੁੱਕੀ ਹੈ।

ਵੀਡੀਓ ਜਾਰੀ ਕਰਕੇ ਭਾਰਤ ਨੂੰ ਧਮਕੀ

ਸਿੱਖ ਫਾਰ ਜਸਟਿਸ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂੰ ਅਕਸਰ ਚਰਚਾ ਵਿੱਚ ਰਹਿੰਦਾ ਹੈ। ਐਸਐਫਜੇ ਪ੍ਰਮੁੱਖ ਪੰਨੂ ਨੇ ਤਾਜ਼ਾ ਵੀਡੀਓ ਜਾਰੀ ਕਰਕੇ ਭਾਰਤ ਨੂੰ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਐਸਐਫਜੇ ਵੱਖ-ਵੱਖ ਏਅਰਪੋਰਟ ਤੱਕ ਪਹੁੰਚ ਚੁੱਕਾ ਹੈ। ਪੰਨੂ ਨੇ ਇਹ ਵੀ ਕਿਹਾ ਹੈ ਕਿ ਐਸਐਫਜੇ ਸਪੋਟਰ ਏਅਰ ਇੰਡੀਆ ਦੀ ਫਲਾਈਟਾਂ ਦਾ ਬਾਈਕਾਟ ਕਰਨ ਤਾਂ ਕਿ ਸਿੱਖ ਪੀੜੀ ਨੂੰ ਮਹਿਫੂਜ ਰੱਖਿਆ ਜਾ ਸਕੇ।

 

SHARE