Shah Chaman Memorial Award 2021 ਪਾਕਿਸਤਾਨੀ ਪੰਜਾਬੀ ਸ਼ਾਇਰਾ ਤਾਹਿਰਾ ਸਰਾ ਨੂੰ ਦਿੱਤਾ

0
265
Shah Chaman Memorial Award 2021

Shah Chaman Memorial Award 2021

ਦਿਨੇਸ਼ ਮੌਦਗਿੱਲ, ਲੁਧਿਆਣਾ:

Shah Chaman Memorial Award 2021 ਪੰਜਾਬੀ ਸ਼ਾਇਰਾ ਤਾਹਿਰਾ ਸਰਾ ਨੂੰ ਪ੍ਰਸਿੱਧ ਪੰਜਾਬੀ ਲੇਖਕ ਦੇ ਪਰਿਵਾਰ ਵੱਲੋਂ ਸਥਾਪਿਤ ਸ਼ਾਹ ਚਮਨ ਯਾਦਗਾਰੀ ਪੁਰਸਕਾਰ ਉਨ੍ਹਾਂ ਦੀ ਅਠਵੀਂ ਬਰਸੀ ਮੌਕੇ ਪਾਕਿ ਹੈਰੀਟੇਜ ਹੋਟਲ ਲਾਹੌਰ (ਪਾਕਿਸਤਾਨ) ਦੇ ਹਾਲ ਵਿੱਚ 31ਵੀਂ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੇ ਸਮੂਹ ਡੈਲੀਗੇਟਸ ਤੇ ਪਾਕਿਸਤਾਨ ਵੱਸਦੇ ਲੇਖਕਾਂ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਸਮੇਤ ਪ੍ਰਧਾਨਗੀ ਮੰਡਲ ਵਿੱਚ ਬਾਬਾ ਨਜ਼ਮੀ, ਗੁਰਭਜਨ ਸਿੰਘ ਗਿੱਲ ਦਲਜੀਤ ਸਿੰਘ ਸਰਾਂ, ਸਤੀਸ਼ ਗੁਲਾਟੀ ਅਤੇ ਡਾ. ਸੁਲਤਾਨਾ ਬੇਗਮ ਸ਼ਾਮਿਲ ਹੋਏ।

ਹੁਣ ਤਕ ਇਨ੍ਹਾਂ ਸ਼ਖਸੀਅਤਾਂ ਨੂੰ ਮਿਲਿਆ ਪੁਰਸਕਾਰ Shah Chaman Memorial Award 2021

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਸ਼ਾਹ ਚਮਨ ਬਾਰੇ ਉਨ੍ਹਾਂ ਨਾਲ ਗੁਜ਼ਾਰੇ ਹੋਏ ਪਲਾਂ ਦੀ ਵੇਰਵੇ ਸਹਿਤ ਆਪਣੀ ਨੇੜਤਾ ਤੇ ਸਿਰਜਣਸ਼ੀਲਤਾ ਦਾ ਖੂਬਸੂਰਤ ਸ਼ਬਦਾਂ ਵਿੱਚ ਜ਼ਿਕਰ ਕਰ ਕੇ ਸਭ ਨੂੰ ਭਾਵੁਕਤਾ ਦੇ ਵਹਿਣ ਵਿੱਚ ਪਾਇਆ। ਸ਼ਾਹ ਚਮਨ ਦੇ ਵੱਡੇ ਪੁੱਤਰ ਤੇ ਪੰਜਾਬੀ ਸ਼ਾਇਰ ਸਤੀਸ਼ ਗੁਲਾਟੀ (ਚੇਤਨਾ ਪ੍ਰਕਾਸ਼ਨ) ਨੇ ਦੱਸਿਆ ਕਿ ਸ਼ਾਹ ਚਮਨ ਯਾਦਗਾਰੀ ਪੁਰਸਕਾਰ ਪਿਛਲੇ ਸੱਤ ਸਾਲ ਤੋਂ ਭਾਰਤੀ ਪੰਜਾਬ ਵਿੱਚ ਹਰ ਸਾਲ 50 ਸਾਲ ਤੋਂ ਘੱਟ ਉਮਰ ਵਾਲੇ ਕਿਸੇ ਇੱਕ ਸਮਰੱਥ ਲੇਖਕ ਨੂੰ ਦਿੱਤਾ ਜਾਂਦਾ ਹੈ।

ਹੁਣ ਤਕ ਇਹ ਪੁਰਸਕਾਰ ਜਸਵੰਤ ਸਿੰਘ ਜਫ਼ਰ (2015) ਗੁਰਮੀਤ ਕੜਿਆਲਵੀ (2016) ਸੁਰਿੰਦਰ ਨੀਰ (2017) ਦੇਸ ਰਾਜ ਕਾਲੀ(2018) ਗੁਰਪ੍ਰੀਤ ਮਾਨਸਾ (2018 )ਜਗਵਿੰਦਰ ਜੋਧਾ (2019) ਅਤੇ ਨੀਤੂ ਅਰੋੜਾ(2020) ਨੂੰ ਦਿੱਤਾ ਜਾ ਚੁੱਕਾ ਹੈ। ਇਸ ਪੁਰਸਕਾਰ ਵਿੱਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਅਤੇ ਦੋਸ਼ਾਲਾ ਭੇਂਟ ਕੀਤਾ ਜਾਂਦਾ ਹੈ।

ਤਾਹਿਰ ਸਰਾ ਨੇ ਆਪਣੀ ਸ਼ਾਇਰੀ ਬਾਰੇ ਸਾਂਝ ਪਾਈ

ਜ਼ਿਲ੍ਹਾ ਸ਼ੇਖੂਪੁਰਾ ਦੇ ਕਸਬਾ ਮੰਡੀ ਢਾਬਾ ਸਿੰਘ (ਸਫ਼ਦਰਾਬਾਦ) ਵੱਸਦੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਵਿੱਤਰੀ ਤਾਹਿਰ ਸਰਾ ਨੇ ਆਪਣੇ ਜੀਵਨ ਅਤੇ ਆਪਣੀ ਸ਼ਾਇਰੀ ਬਾਰੇ ਵਿਸਥਾਰ ਸਹਿਤ ਗੱਲ ਬਾਤ ਦਾ ਸਿਲਸਲਾ ਅੱਗੇ ਤੋਰਦਿਆਂ ਆਪਣੀਆਂ ਗ਼ਜ਼ਲਾਂ ਕਵਿਤਾਵਾਂ ਤੇ ਬੋਲੀਆਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਮੌਕੇ ਤਾਹਿਰਾ ਸਰਾ ਦੀ ਕਾਵਿ ਕਿਤਾਬ ਸ਼ੀਸ਼ਾ ਦਾ ਦੂਜਾ ਐਡੀਸ਼ਨ ਰਿਲੀਜ਼ ਕੀਤਾ ਗਿਆ।

ਡਾ ਦੀਪਕ ਮਨਮੋਹਨ ਸਿੰਘ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਸ਼ਾਹ ਚਮਨ ਨਾਲ ਗੁਜ਼ਾਰੇ ਪਲਾਂ ਦਾ ਆਪਣੇ ਖਾਸ ਅੰਦਾਜ਼ ਵਿੱਚ ਜਿਕਰ ਕੀਤਾ। ਉਨ੍ਹਾਂ ਸ਼ਾਹ ਚਮਨ ਦੇ ਸਪੁੱਤਰਾਂ ਸਤੀਸ਼ ਗੁਲਾਟੀ ਅਤੇ ਪਵਨ ਗੁਲਾਟੀ ਵੱਲੋਂ ਸਥਾਪਿਤ ਕੀਤੇ ਪੁਰਸਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਪਾਕਿਸਤਾਨ ਵੱਸਦੀ ਪ੍ਰਮੁੱਖ ਪੰਜਾਬੀ ਕਵਿੱਤਰੀ ਤਾਹਿਰਾ ਸਰਾ ਨੂੰ ਸ਼ਾਹ ਚਮਨ ਪੁਰਸਕਾਰ ਦੀ ਵਧਾਈ ਦਿੱਤੀ।

Also Read : ਹਿੰਦ-ਪਾਕਿ ਦਰਮਿਆਨ ਆਸਾਨ ਵੀਜ਼ਾ ਵਿਧੀ ਵਿਕਸਤ ਹੋਵੇ : ਫ਼ਖ਼ਰ ਜ਼ਮਾਂ

Connect With Us : Twitter Facebook

SHARE