Shaheed Bhagat Singh
ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ
- ਪੁਲਿਸ ਮੁਲਾਜ਼ਮਾਂ ਨੇ ਵੀ ਦੇਸ਼ ਭਗਤੀ ਦਾ ਜਜ਼ਬਾ ਦਿਖਾਇਆ
- ਹਲਕਾ ਵਿਧਾਇਕ ਨੇ ਕੈਂਪ ਵਿੱਚ ਕੀਤੀ ਸ਼ਮੂਲੀਅਤ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸ਼ਹੀਦ ਭਗਤ ਸਿੰਘ ਜਨਮ ਦਿਨ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਗੁਰੂਦੁਆਰਾ ਚੋਈ ਸਾਹਿਬ ਵਿਖੇ ਲਗਾਏ ਗਏ ਕੈਂਪ ਵਿੱਚ ਨੌਜਵਾਨ ਵਰਗ ਨੇ ਉਤਸ਼ਾਹ ਨਾਲ ਭਾਗ ਲਿਆ। ਆਮ ਆਦਮੀ ਪਾਰਟੀ ਦੇ ਹਲਕਾ ਮੀਤ ਪ੍ਰਧਾਨ ਅਤੇ ਹਲਕਾ ਕੋਆਰਡੀਨੇਟਰ ਜਸਵਿੰਦਰ ਸਿੰਘ ਲਾਲਾ ਖਲੌਰ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਵਿਧਾਇਕ ਨੇ ਕਿਹਾ ਕਿ ਭਗਤ ਸਿੰਘ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਹੈ। ਉਨ੍ਹਾਂ ਦੀ ਯਾਦ ਵਿੱਚ ਨੌਜਵਾਨਾਂ ਨੇ ਖ਼ੂਨਦਾਨ ਕੈਂਪ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। Shaheed Bhagat Singh
48 ਯੂਨਿਟ ਖੂਨ ਦਾਨ ਕੀਤਾ ਗਿਆ
ਕੈਂਪ ਪ੍ਰਬੰਧਕ ਜਸਵਿੰਦਰ ਸਿੰਘ ਲਾਲਾ ਨੇ ਦੱਸਿਆ ਕਿ ਡੇਰਾਬਸੀ ਦੇ ਨਿੱਜੀ ਹਸਪਤਾਲ ਤੋਂ ਡਾਕਟਰ ਅਨੁਸ਼ਕਾ,ਅਸ਼ੋਕ ਕੁਮਾਰ,ਲਖਵਿੰਦਰ ਸਿੰਘ,ਰੀਟਾ ਸ਼ਰਮਾ ਦੀ ਟੀਮ ਨੇ 48 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ‘ਆਪ’ ਵਰਕਰ ਸੁਖਵਿੰਦਰ ਸਿੰਘ ਮਨੌਲੀ ਸੂਰਤ,ਪਵਿਤਰ ਸਿੰਘ ਧਰਮਗੜ੍ਹ,ਰਣਜੀਤ ਸਿੰਘ ਬਨੂੜ ਤੋਂ ਇਲਾਵਾ ਪੁਲਿਸ ਦੇ ਮੁਲਾਜ਼ਮਾਂ ਨੇ ਵੀ ਖੂਨਦਾਨ ਕਰਕੇ ਭਾਗ ਲਿਆ | ਲਾਲਾ ਖਲੌਰ ਨੇ ਦੱਸਿਆ ਕਿ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਤੋਂ ਇਲਾਵਾ ਹਲਕਾ ਵਿਧਾਇਕ ਵਲੋਂ ਖੂਨਦਾਨ ਸਰਟੀਫਿਕੇਟ ਵੀ ਭੇਟ ਕੀਤੇ ਗਏ। Shaheed Bhagat Singh
ਇਸ ਮੌਕੇ ਬਲਾਕ ਪ੍ਰਧਾਨ/ ਕੋਆਰਡੀਨੇਟਰ ਸਤਨਾਮ ਸਿੰਘ ਜਲਾਲਪੁਰ, ਅਵਤਾਰ ਸਿੰਘ ਬਨੂੜ,ਕੋਆਰਡੀਨੇਟਰ ਗੁਰਜੀਤ ਸਿੰਘ ਕਰਾਲਾ, ਸੋਨੀ ਸੰਧੂ,ਕੋਆਰਡੀਨੇਟਰ ਲੱਕੀ ਸੰਧੂ ਹਾਜ਼ਰ ਸਨ। Shaheed Bhagat Singh
ਇੱਕ ਸੁਨੇਹਾ ਵੀ……
ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਜਸਵਿੰਦਰ ਸਿੰਘ ਲਾਲਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਬਨੂੜ ਇਲਾਕੇ ਵਿੱਚ ਕੈਂਪ ਦੀ ਸ਼ਲਾਘਾ ਕੀਤੀ ਗਈ। ਖ਼ਿਡਾਰੀ,ਪੁਲੀਸ ਮੁਲਾਜ਼ਮਾਂ ਅਤੇ ਕੁਝ ‘ਆਪ’ ਵਰਕਰਾਂ ਨੇ ਭਗਤ ਸਿੰਘ ਦੀ ਯਾਦ ਵਿੱਚ ਖ਼ੂਨਦਾਨ ਵੀ ਕੀਤਾ।
ਉਧਰ,ਜਸਵਿੰਦਰ ਸਿੰਘ ਵੱਲੋਂ ਲਗਾਏ ਗਏ ਪਹਿਲੇ ਕੈਂਪ ਦੇ ਬਾਵਜੂਦ ‘ਆਪ’ ਵਰਕਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਕੁਰਬਾਨੀ ਦੇਣ ਵਾਲੇ ਭਗਤ ਸਿੰਘ ਦਾ ਸੰਦੇਸ਼,ਏਕਤਾ ਦੀ ਮਿਸਾਲ ਦੇ ਸਿਧਾਂਤ ਨੂੰ ਦਰਸਾਉਂਦੇ ਹੋਏ ਸਮੁੱਚੇ ਵਰਕਰਾਂ ਨੂੰ ਖੂਨਦਾਨ ਕਰਨ ਵਿੱਚ ਰੁਚੀ ਦਿਖਾਣੀ ਚਾਹੀਦੀ ਸੀ। Shaheed Bhagat Singh
Also Read :ਏਸੀ ‘ਚ ਸਮੱਸਿਆ ਤੋਂ ਬਾਅਦ ਕੰਪਨੀ ਨਹੀਂ ਕਰ ਰਹੀ ਸੁਣਵਾਈ,ਖਪਤਕਾਰ ਪਰੇਸ਼ਾਨ Trouble In The Air Conditioner