ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਬਾਲ ਰਸਾਲੇ  ‘ਪੰਖੜੀਆਂ’ ਦਾ ਵਿਸ਼ੇਸ਼ ਅੰਕ ਰੀਲੀਜ਼

0
189
Shaheed-E-Azam Sardar Bhagat Singh, magazine ‘Pankhariyan’, the birth anniversary
Shaheed-E-Azam Sardar Bhagat Singh, magazine ‘Pankhariyan’, the birth anniversary
  • ਪੰਖੜੀਆਂ ਵਿੱਚ ਭਗਤ ਸਿੰਘ ਦੇ ਜੀਵਨ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਪ੍ਰਕਾਸ਼ਿਤ ਕੀਤਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, PUNJAB NEWS (magazine ‘Pankhariyan’ dedicated to the birth anniversary of Shaheed-E-Azam Sardar Bhagat Singh): ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਬਾਲ ਰਸਾਲੇ ‘ਪੰਖੜੀਆਂ’ ਦਾ ਵਿਸ਼ੇਸ਼ ਅੰਕ ਅੱਜ ਇੱਥੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ।

ਇਹ ਵਿਸ਼ੇਸ਼ ਅੰਕ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਐਫ਼ੀਲਇਏਟਿਡ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਪਹੁੰਚਣਾ ਚਾਹੀਦਾ ਹੈ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਖੜੀਆਂ ਵਿਸ਼ੇਸ਼ ਅੰਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਅੰਕ ਹੈ। ਇਸ ਵਿੱਚ ਭਗਤ ਸਿੰਘ ਦੇ ਜੀਵਨ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸਾਂਭਣਯੋਗ ਅੰਕ ਹੈ ਅਤੇ ਇਹ ਵਿਸ਼ੇਸ਼ ਅੰਕ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਐਫ਼ੀਲਇਏਟਿਡ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਅਜੋਕੇ ਯੁੱਗ ਵਿੱਚ ਬਾਲ ਸਾਹਿਤ ਦੀ ਬਹੁਤ ਲੋੜ ਹੈ। ਵਿਦਿਆਰਥੀਆਂ ਦੇ ਜੀਵਨ ਅਤੇ ਸ਼ਖ਼ਸੀਅਤ ਨੂੰ ਨਿਖਾਰਨ ਲਈ ਬਾਲ ਸਾਹਿਤ ਅਹਿਮ ਰੋਲ ਅਦਾ ਕਰ ਰਿਹਾ ਹੈ।

ਅਜੋਕੇ ਯੁੱਗ ਵਿੱਚ ਬਾਲ ਸਾਹਿਤ ਦੀ ਬਹੁਤ ਲੋੜ

 

ਵਰਨਣਯੋਗ ਹੈ ਕਿ ਸਤੰਬਰ ਮਹੀਨੇ ਦਾ ‘ਪੰਖੜੀਆਂ’ ਦਾ ਵਿਸ਼ੇਸ਼ ਅੰਕ ਅਧਿਆਪਕ ਦਿਵਸ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਅੰਕ ਵਿੱਚ ਇਸ ਵਾਰ ਵੱਖ-ਵੱਖ ਵਿਦਵਾਨਾਂ ਕੋਲੋਂ ਆਰਟੀਕਲ, ਕਵਿਤਾਵਾਂ ਅਤੇ ਹੋਰ ਮੁੱਲਵਾਨ ਸਮੱਗਰੀ ਮੰਗਵਾ ਕੇ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ  ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਪ੍ਰੋਫ਼ੈਸਰ ਯੋਗਰਾਜ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ  ਵਾਇਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਸਕੱਤਰ ਸਵਾਤੀ ਟਿਵਾਣਾ (ਪੀ.ਸੀ.ਐੱਸ) ਦੇ ਸੰਦੇਸ਼ ਵੀ ਵਿਸ਼ੇਸ਼ ਤੌਰ ਤੇ ਇਸ ਅੰਕ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੰਪਾਦਕ ਅਮਰਜੀਤ ਕੌਰ ਦਾਲਮ, ਸੰਪਾਦਕ ਪੰਖੜੀਆਂ ਦਰਸ਼ਨ ਸਿੰਘ ਬਨੂੜ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ  ਅਤੇ ਡੀ.ਪੀ.ਆਈ. ਸੈਕੰਡਰੀ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।
SHARE