India News (ਇੰਡੀਆ ਨਿਊਜ਼), Shaheed Sukhdev Thapar, ਚੰਡੀਗੜ੍ਹ : ਪਟਾਕਾ ਵਪਾਰੀ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਨਾਲ ਹੋਈ ਲੁੱਟ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਤਿੰਨ ਆਰੋਪੀ ਕਾਬੂ ਕਰ ਲਏ ਹਨ ਅਤੇ ਤਿੰਨ ਆਰੋਪੀਆਂ ਦੀ ਭਾਲ ਜਾਰੀ ਹੈ।
ਪਟਾਕਾ ਵਪਾਰੀ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਨਾਲ ਹੋਈ ਲੁੱਟ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ ,ਤਿੰਨ ਆਰੋਪੀ ਕੀਤੇ ਕਾਬੂ ,ਤਿੰਨ ਦੀ ਹਲੇ ਵੀ ਭਾਲ ਜਾਰੀ, ਪਟਾਕਾ ਵਪਾਰੀ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਨਾਲ 4 ਲੱਖ ਰੁਪਏ ਦੀ ਲੁੱਟ ਹੋਈ ਸੀ। ਖਬਰ ਲੁਧਿਆਣਾ ਨਾਲ ਸੰਬੰਧਿਤ ਹੈ।
ਪਹਿਲਾਂ ਵੀ ਮਾਮਲੇ ਦਰਜ
ਧਿਆਨ ਯੋਗ ਹੈ ਕਿ ਦਿਵਾਲੀ ਤੋਂ ਇਕ ਦਿਨ ਪਹਿਲਾਂ ਪਟਾਕਾ ਵਪਾਰੀ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ ਨਾਲ ਹੋਈ ਲੁੱਟ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਸੀ। ਘਟਨਾ ਨੂੰ ਲੈ ਕੇ ਲੁਧਿਆਣਾ ਪੁਲਿਸ ਨੇ ਮਾਮਲਾ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।
ਜਿਸ ਵਿੱਚ ਪੁਲਿਸ ਨੇ ਤਿੰਨ ਆਰੋਪੀਆਂ ਨੂੰ ਹੁਣ ਤੱਕ ਕਾਬੂ ਕੀਤਾ ਹੈ ਅਤੇ ਉਹਨਾਂ ਪਾਸੋਂ ਛੇ ਵੱਖ-ਵੱਖ ਮੋਬਾਇਲ ਫੋਨ ਅਤੇ ਦੋ 2 ਦਾਤਰਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਆਰੋਪੀ ਨਸ਼ਾ ਕਰਨ ਦੇ ਆਦੀ ਨੇ ਅਤੇ ਇਹਨਾਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ ਅਤੇ ਸਾਰੇ ਹੀ ਨੌਜਵਾਨ ਛੋਟੀ ਉਮਰ ਦੇ ਹਨ।
ਪੈਸਿਆਂ ਦੀ ਰਿਕਵਰੀ ਕਰਨੀ ਹਲੇ ਬਾਕੀ
ਉਧਰ ਇਸ ਸਬੰਧ ਵਿੱਚ ਗੱਲਬਾਤ ਕਰਦੇ ਹੋਏ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ ਅਸ਼ੋਕ ਥਾਪਰ ਨਾਲ ਹੋਈ ਲੁੱਟ ਮਾਮਲੇ ਵਿੱਚ ਹੁਣ ਤੱਕ ਤਿੰਨ ਆਰੋਪੀਆਂ ਨੂੰ ਕਾਬੂ ਕੀਤਾ ਹੈ। ਆਰੋਪੀਆਂ ਕੋਲੋਂ ਛੇ ਵੱਖ-ਵੱਖ ਮਾਰਕਾਂ ਮੋਬਾਈਲ ਫੋਨ ਅਤੇ ਦੋ ਦਾਤਰਾਂ ਵੀ ਬਰਾਮਦ ਕੀਤੀਆਂ ਨੇ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਆਰੋਪੀ ਨੌਜਵਾਨ ਨਸ਼ੇ ਦੇ ਆਦੀ ਨੇ ਅਤੇ ਇਹਨਾਂ ਵੱਲੋਂ ਉਸ ਦਿਨ ਕੁੱਲ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿਨਾਂ ਵਿੱਚੋਂ ਇੱਕ ਘਟਨਾ ਥਾਪਰ ਪਰਿਵਾਰ ਦੇ ਨਾਲ ਹੋਈ ਸੀ ਕਿਹਾ ਕਿ ਪੈਸਿਆਂ ਦੀ ਰਿਕਵਰੀ ਕਰਨੀ ਹਲੇ ਬਾਕੀ ਹੈ। ਦੋ ਆਰੋਪੀਆਂ ਦੀ ਵੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Firing In Kapurthala :ਗੁਰਦੁਆਰੇ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇ ਫਾਇਰਿੰਗ
ਇਹ ਵੀ ਪੜ੍ਹੋ :BKU Charuni : ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਵੱਲੋਂ ਪਿਪਲੀ ਵੱਲ ਕੂਚ