India News (ਇੰਡੀਆ ਨਿਊਜ਼), Sheesh Marg Yatra, ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸ਼ੀਸ਼ ਮਾਰਗ ਯਾਤਰਾ ਦਿੱਲੀ ਸਥਿਤ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਅਨੰਦਪੁਰ ਸਾਹਿਬ ਤੱਕ ਕੱਢੀ ਜਾ ਰਹੀ ਹੈ। ਦਿੱਲੀ, ਯੂਪੀ, ਹਰਿਆਣਾ ਤੋਂ ਹੁੰਦੀ ਹੋਈ ਸ਼ੀਸ਼ ਮਾਰਗ ਯਾਤਰਾ ਦਾ ਸ਼ੰਬੂ ਬਾਰਡਰ ਉੱਤੇ ਸੰਗਤ ਵੱਲੋਂ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ।
ਪੰਜਾਬ ਪੁਲਿਸ ਦੀ ਵਿਸ਼ੇਸ਼ ਟੁਕੜੀ ਵੱਲੋਂ ਸ਼ੀਸ਼ ਮਾਰਗ ਯਾਤਰਾ ਨੂੰ ਸਲਾਮੀ ਭੇਂਟ ਕੀਤੀ ਗਈ। ਇਸ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਵ ਬਨੂੜ ਦੇ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਇਲਾਕੇ ਦੀ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪੰਜ ਪਿਆਰਿਆਂ ਦਾ ਸਿਰੋਪਾਓ ਭੇਂਟ ਕੀਤੇ ਗਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ
ਜ਼ੀਰਕਪੁਰ ਸਥਿਤ ਸ੍ਰੀ ਗੰਗਾ ਨਰਸਰੀ ਦੇ ਮਾਲਕ ਬਾਬਾ ਮਨਜੀਤ ਸਿੰਘ ਜੀ ਵੱਲੋਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦਿੱਲੀ ਤੋਂ ਗੁਰਦੁਆਰਾ ਅਨੰਦਪੁਰ ਸਾਹਿਬ ਤੱਕ 13ਵੀਂ ਸੀਸ਼ਮਾਰ ਯਾਤਰਾ ਕੱਢੀ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ 16 ਦਸੰਬਰ ਤੋਂ 18 ਦਸੰਬਰ ਤੱਕ ਕੱਢੀ ਜਾ ਰਹੀ ਸ਼ੀਸ਼ ਮਾਰਗ ਯਾਤਰਾ ਵੱਖ-ਵੱਖ ਪੜਾਵਾਂ ਤੋਂ ਹੋ ਕੇ ਗੁਜਰੇਗੀ।
ਬਨੂੜ ਵਿਖੇ ਸ਼ੀਸ਼ ਮਾਰਗ ਯਾਤਰਾ ਦਾ ਨਿੱਘਾ ਸਵਾਗਤ
ਆਮ ਆਦਮੀ ਪਾਰਟੀ ਦੇ ਸਟੇਟ ਕੁਆਰਟੀਨੇਟਰ ਐਡਵੋਕੇਟ ਬਿਕਰਮਜੀਤ ਪਾਸੀ ਨੇ ਇਸ ਮੌਕੇ ਕਿਹਾ ਬਨੂੜ ਸਾਡਾ ਵਡਭਾਗੀ ਹੈ। ਜੋ ਸ਼ੀਸ਼ ਮਾਰਗ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਬਨੂੜ ਵਿੱਚ ਆਈ। ਤੇ ਇੱਥੇ ਸਾਡਾ ਜਿਹੜਾ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਇਲਾਕੇ ਦੀ ਸੰਗਤ ਵੱਲੋਂ ਸ਼ੀਸ਼ ਮਾਰਗ ਯਾਤਰਾ ਦਾ ਸੁਆਗਤ ਕੀਤਾ ਗਿਆ ਹੈ।
ਸਦੀਆਂ ਤੱਕ ਉਤਾਰਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕਰਜ
ਐਡਵੋਕੇਟ ਬਿਕਰਮਜੀਤ ਪਾਸੀ ਨੇ ਕਿਹਾ ਕਿ ਅਸਲ ਵਿੱਚ ਇਹ ਸਵਾਗਤ ਨਹੀਂ ਹੈ। ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹ ਕਰਜਾ ਹੈ ਜੋ ਹਰ ਸਿੱਖ, ਹਰ ਹਿੰਦੂ, ਹਰ ਪੰਜਾਬੀ ਉਹ ਕਰਜ਼ਾ ਸਦੀਆਂ ਤੱਕ ਉਤਾਰਦਾ ਰਹੇਗਾ। ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ ਹੈ। ”ਸੀਸ ਦੀਆ ਪਰ ਸਿਰਰੁ ਨ ਦੀਆ” ਇਹ ਜਿਹੜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹੀ ਹੈ ਉਹਨੂੰ ਅੱਜ ਹਰ ਪੰਜਾਬੀ ਹਰ ਹਿੰਦੁਸਤਾਨੀ ਆਪਣੇ ਹਿਰਦੇ ਵਿੱਚ ਮਹਿਸੂਸ ਕਰਦਾ ਹੈ। ਹਰ ਸਾਲ ਇੱਥੇ ਅਸੀਂ ਇਸ ਯਾਤਰਾ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹਾਂ। ਅੱਜ ਅਗਰ ਸਾਡਾ ਧਰਮ ਬਚਿਆ ਹੈ, ਅੱਜ ਹਿੰਦੁਸਤਾਨ ਬਚਿਆ ਹੈ, ਤਾਂ ਉਹਨਾਂ ਗੁਰੂਆਂ ਦੀ ਕੁਰਬਾਨੀਆਂ ਦੀ ਬਦੌਲਤ ਹੀ ਹੈ।
ਇਹ ਵੀ ਪੜ੍ਹੋ :CIA Staff Moga : ਸੀਆਈਏ ਸਟਾਫ ਮੋਗਾ ਨਾਲ ਕਰੋਸ ਫਾਇਰਿੰਗ ਦੌਰਾਨ ਬਬੀਹਾ ਗਰੁੱਪ ਦੇ ਤਿੰਨ ਸ਼ੂਟਰ ਕਾਬੂ, ਅਸਲਾ ਬਰਾਮਦ