ਵਿਧਾਨ ਸਭਾ ਚ ਪੇਸ਼ ਕੀਤਾ ਬਜਟ ਮਹਿਜ ਖਾਨਾਪੂਰਤੀ : ਚੰਦੂਮਾਜਰਾ

0
169
Shiromani Akali Dal, The budget is just food, Economic Emergency to Punjab
Shiromani Akali Dal, The budget is just food, Economic Emergency to Punjab
  • ਬਜਟ ਮਹਿਜ ਖਾਨਾਪੂਰਤੀ, ਹਰ ਵਰਗ ਅਸੰਤੁਸ਼ਟ

ਇੰਡੀਆ ਨਿਊਜ਼ PUNJAB NEWS:  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਤਰਫ਼ੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਵੱਲੋਂ ਕੀਤੇ ਪੇਸ਼ ਬਜਟ ਤੇ ਸਵਾਲ ਚੁੱਕੇ ਕਿਹਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚ ਪੇਸ਼ ਕੀਤਾ ਬਜਟ ਮਹਿਜ ਖਾਨਾਪੂਰਤੀ ਹੈ ਜਿਸ ਨਾਲ ਹਰ ਵਰਗ ਅਸੰਤੁਸ਼ਟ ਨਜ਼ਰ ਆ ਰਿਹਾ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਨੂੰ ਆਰਥਿਕ ਐਮਰਜੈਂਸੀ ਵੱਲ ਧੱਕਿਆ ਜਾ ਰਿਹਾ ਹੈ।

 

ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਜਿਹੇ ਹਾਲਾਤਾਂ ਦੇ ਚਲਦਿਆਂ ਕਿਸੇ ਸਮੇਂ ਵੀ ਸੂਬੇ ਵਿੱਚ ਆਰਥਿਕ ਐਮਰਜੈਂਸੀ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਪੇਸ਼ ਕੀਤਾ ਬਜਟ ਨਾਗ਼ ਖ਼ਜ਼ਾਨੇ ਦੀ ਭਰਪਾਈ ਕਰ ਸਕਦਾ ਹੈ ਅਤੇ ਨਾ ਹੀ ਪੰਜਾਬ ਨੂੰ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਦਾ ਕੋਈ ਸਾਰਥਿਕ ਹੱਲ ਕਰ ਸਕਦਾ ਹੈ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਘਾਟੇ ਚੋਂ ਕੱਢਣ ਲਈ ਪਿਛਲੀ ਸਰਕਾਰ ਵੱਲੋਂ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ, ਜਦ ਕਿ ਅਸਲੀਅਤ ਵਿਚ ਐਲਾਨੀ ਗਰਾਂਟ ਦਾ ਇੱਕ ਵੀ ਪੈਸਾ ਯੂਨੀਵਰਸਿਟੀ ਤੱਕ ਨਹੀਂ ਪਹੁੰਚਿਆ।

 

ਐਲਾਨੀ ਗਰਾਂਟ ਦਾ ਇੱਕ ਵੀ ਪੈਸਾ ਯੂਨੀਵਰਸਿਟੀ ਤੱਕ ਨਹੀਂ ਪਹੁੰਚਿਆ

 

ਉਨ੍ਹਾਂ ਕਿਹਾ ਕਿ ਸਰਕਾਰ ਬਜਟ ਚ ਪੰਜਾਬੀ ਯੂਨੀਵਰਿਸਟੀ ਲਈ 200 ਕਰੋੜ ਦਾ ਐਲਾਨ ਕਰਦੀ ਹੈ ਪ੍ਰੰਤੂ ਇਹ ਵੀ ਸਪਸ਼ਟ ਹੈ ਕਿ ਕਦੇ ਵੀ ਨਹੀਂ ਮਿਲਦਾ। ਇਸੇ ਵਿੱਚ ਪੰਜਾਬ ਨੂੰ ਹੋਰ ਕਰਜ਼ਾ ਚੁੱਕ ਕੇ ਨਹੀਂ ਚਲਾਇਆ ਜਾ ਸਕਦਾ ਚੰਦੂਮਾਜਰਾ ਨੇ ਕਿਹਾ ਕਿ ਜੀਐਸਟੀ ਮੁਆਵਜ਼ਾ ਲੈਣ ਲਈ ਕੌਮੀ ਪੱਧਰ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਆਪਣਾ ਮਨ ਤਾਂ ਹੀ ਨਹੀਂ ਲਿਆ ਸਕਦੇ।

 

ਉਨ੍ਹਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਸੂਬੇ ਦੇ ਮੁੱਢਲੇ ਅਧਿਕਾਰਾਂ ਤੇ ਡਾਕਾ ਵੱਜ ਰਹੇ ਹਨ ਅਤੇ ਇਹ ਸਰਕਾਰ ਚੁੱਪ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਐਸਵਾਈਐਲ ਭਾਖੜਾ ਮੈਨੇਜਮੈਂਟ ਦੇ ਮੈਂਬਰ ਸ਼ਿਪ ਅਤੇ ਚੂਨੇ ਦੀ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਲਈ ਇਹ ਸਰਕਾਰ ਕੇਂਦਰ ਅੱਗੇ ਆਪਣੀ ਆਵਾਜ਼ ਨਹੀਂ ਚੁੱਕ ਸੱਕੀ।

 

ਪੰਜਾਬ ਵਿਚ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਣਾ ਅਤੇ ਅੱਜ ਤੱਕ ਪੰਜਾਬ ਪੁਲਿਸ ਹੱਥ ਕੋਈ ਵੀ ਸੁਰਾਗ ਨਾ ਲਗਣਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਰਸਾਉਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਐਨਆਈਏ ਕੋਲੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ।

 

ਇਹ ਵੀ ਪੜ੍ਹੋ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਸਾਰੀਆਂ ਪਾਰਟੀਆਂ ਨੂੰ ਸ਼ੀਸ਼ਾ ਦਿਖਾ ਦਿੱਤਾ

ਇਹ ਵੀ ਪੜ੍ਹੋ: ਕੂਮ ਕਲਾਂ ਵਿਖੇ ਪ੍ਰਸਤਾਵਿਤ ਟੈਕਸਟਾਈਲ ਪਾਰਕ ਵਿੱਚ ਦਰਿਆਈ ਪ੍ਰਦੂਸਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ : ਮੁੱਖ ਮੰਤਰੀ

ਇਹ ਵੀ ਪੜ੍ਹੋ: ਬਜਟ ਵਿੱਚ ਰਾਹਤ ਨਾ ਮਿਲਣ ਤੇ ਵਪਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ

ਸਾਡੇ ਨਾਲ ਜੁੜੋ : Twitter Facebook youtube

SHARE