400 ਸਾਲ ਪੁਰਾਣਾ ਇਤਿਹਾਸ ਨਾਲ ਸੁਸ਼ੋਭਿਤ ਸ਼ਿਵ ਮੰਦਿਰ ਬਨੂੜ Shiva Temple Of Banur

0
372
Shiva Temple Of Banur

Shiva Temple Of Banur

ਸ਼ਿਵ ਮੰਦਿਰ, ਜਿੱਥੇ ਸਥਾਪਿਤ ਹੈ ਨਰਦੇਵੇਸ਼ਵਰ ਸ਼ਿਵ ਲਿੰਗ

* 400 ਸਾਲ ਪੁਰਾਣਾ ਇਤਿਹਾਸ ਹੈ ਸ਼ਿਵ ਮੰਦਿਰ ਬਨੂੜ ਦਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਵਿੱਚ ਸਥਿਤ ਸ਼ਿਵ ਮੰਦਰ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਸਾਵਣ ਦੇ ਮਹੀਨੇ ਜਾਂ ਸ਼ਿਵਰਾਤਰੀ ਦੇ ਤਿਉਹਾਰ ਦੌਰਾਨ, ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਅਤੇ ਆਸ਼ੀਰਵਾਦ ਮੰਗਣ ਲਈ ਭਗਵਾਨ ਸ਼ਿਵ ਦੇ ਦਰ ‘ਤੇ ਪਹੁੰਚਦੇ ਹਨ। ਕਿਹਾ ਜਾਂਦਾ ਹੈ ਕਿ ਬਨੂੜ ਦੇ ਸ਼ਿਵ ਮੰਦਰ ਦਾ ਇਤਿਹਾਸ ਲਗਭਗ 400 ਸਾਲ ਪੁਰਾਣਾ ਹੈ।

Shiva Temple Of Banur

ਮੰਦਰ ਵਿੱਚ ਸਥਾਪਿਤ ਸ਼ਿਵ ਲਿੰਗ ਨੂੰ ਨਰਦਵੇਸ਼ਵਰ ਮਹਾਰਾਜ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਸ਼ਿਵ ਲਿੰਗ ਨੂੰ ਨਰਬਦਾ ਨਦੀ ਤੋਂ ਲਿਆਂਦਾ ਗਿਆ ਸੀ। ਕਿਹਾ ਜਾਂਦਾ ਹੈ ਕਿ ਸ਼ਿਵ ਮੰਦਰ ਵਿੱਚ ਸਥਾਪਿਤ ਸ਼ਿਵ ਲਿੰਗ 500 ਸਾਲ ਪੁਰਾਣਾ ਹੈ, ਇਹ ਦਿਨ ਵਿੱਚ ਤਿੰਨ ਵਾਰ ਰੰਗ ਬਦਲਦਾ ਹੈ। ਇਸ ਵੇਲੇ ਸ਼ਿਵ ਮੰਦਿਰ ਦੀ ਨਵੀਂ ਉਸਾਰੀ ਹੋ ਚੁੱਕੀ ਹੈ। Shiva Temple Of Banur

ਕੈਲਾਸ਼ ਗਿਰੀ ਜੀ ਮਹਾਰਾਜ ਨੇ ਕੀਤੀ 80 ਸਾਲ ਤਪੱਸਿਆ

ਮੰਦਰ ਦੇ ਸੇਵਾਦਾਰ ਘੋਨਾ ਬਨੂੜ ਨੇ ਦੱਸਿਆ ਕਿ ਸ਼ਿਵ ਮੰਦਰ ਦੇ ਪਹਿਲੇ ਗੱਦੀ ਨਸੀਨ ਮਹਾਰਾਜ ਕੈਲਾਸ਼ ਗਿਰੀ ਸਨ। ਉਹ 4 ਸਾਲ ਦੀ ਉਮਰ ਵਿੱਚ ਮੰਦਰ ਵਿੱਚ ਆਏ ਅਤੇ ਇੱਥੇ 80 ਸਾਲ ਤਪੱਸਿਆ ਕੀਤੀ।

Shiva Temple Of Banur

ਮੰਦਰ ਦੇ ਮੌਜੂਦਾ ਮੁਖੀ ਮਹੰਤ ਭੋਲਾ ਮਹਾਰਾਜ ਜੀ ਹਨ,ਜੋ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ। Shiva Temple Of Banur

ਇੱਛਾ ਪੂਰਤੀ ਦੱਖਣਮੁਖੀ ਹਨੂੰਮਾਨ ਮੰਦਿਰ

ਸ਼ਿਵ ਮੰਦਰ ਦੇ ਨਾਲ ਹੀ ਸ਼੍ਰੀ ਹਨੂੰਮਾਨ ਮੰਦਿਰ ਸਥਾਪਤ ਹੈ। ਨਿਰਭੈ ਗਿਰੀ ਜੀ ਮਹਾਰਾਜ ਨੇ 2007 ਵਿੱਚ ਸ਼ਿਵ ਮੰਦਰ ਦੀ ਵਾਗਡੋਰ ਸੰਭਾਲੀ ਸੀ। ਉਨ੍ਹਾਂ ਨੇ ਦੱਖਣਮੁਖੀ ਹਨੂੰਮਾਨ ਮੰਦਰ ਦਾ ਨਵੀਨੀਕਰਨ ਕਰਵਾਇਆ। ਹਨੂੰਮਾਨ ਮੰਦਰ ਨੂੰ ਸ਼ਾਨਦਾਰ ਦਿੱਖ ਦਿੰਦਿਆਂ 2 ਕਰੋੜ ਦੀ ਰਾਸ਼ੀ ਨਾਲ ਵਿਕਾਸ ਕਾਰਜ ਕਰਵਾਏ ਗਏ।

ਘੋਨਾ ਬਨੂੜ ਨੇ ਦੱਸਿਆ ਕਿ ਹਰ ਸਾਲ ਸ਼ਿਵ ਮੰਦਿਰ ਦੇ ਸ਼ਰਧਾਲੂਆਂ ਦਾ ਜਥਾ ਕਾਵੜ ਲਿਆਉਣ ਲਈ ਜਾਂਦਾ ਹੈ। ਇਸ ਵਾਰ 18 ਤਰੀਕ ਨੂੰ ਰਵਾਨਾ ਹੋਇਆ ਜਥਾ 26 ਨੂੰ ਬਨੂੜ ਦੇ ਸ਼ਿਵ ਮੰਦਰ ਪਹੁੰਚੇਗਾ ਅਤੇ ਜਲ ਚੜ੍ਹਾਵੇਗਾ। Shiva Temple Of Banur

Also Read:ਦੂਸ਼ਿਤ ਪਾਣੀ ਦੇ ਕਾਰਨਾਂ ਅਤੇ ਹੱਲ ਦੀ ਰਿਪੋਰਟ ਦੋ ਮਹੀਨਿਆਂ ਵਿੱਚ ਦੇਵੇ ਸਰਕਾਰ: NGT

Also Read :22 ਸਾਲਾ ਲੜਕੀ ਦੀ ਮੌਤ, ਦੋ ਮਹੀਨੇ ਪਹਿਲਾਂ ਮਿਲੀ ਸੀ B.sc ਦੀ ਡਿਗਰੀ Death Of A 22-Year-Old Girl

Connect With Us : Twitter Facebook

 

SHARE