ਪਿੰਡ ਮੂਸਾ ’ਚ ਸਿੱਧੂ ਮੂਸੇਵਾਲੇ ਦੀ ਯਾਦ ’ਚ ਬਣੇਗਾ ਸਮਾਰਕ

0
423
SIDHU MOOSEWALA MEMORIAL
SIDHU MOOSEWALA MEMORIAL
  • ਅੰਤਿਮ ਸੰਸਕਾਰ ਵਾਲੀ ਜਗ੍ਹਾ ਤੇ ਬਣਾਇਆ ਜਾਵੇਗਾ ਸਮਾਰਕ
  • ਪਰਿਵਾਰ ਵੱਲੋਂ ਇੱਟਾਂ ਦਾ ਥੜ੍ਹਾ ਬਣਵਾ ਕੇ ਕੀਤੀ ਗਈ ਸ਼ੁਰੂਆਤ
ਇੰਡੀਆ ਨਿਊਜ਼ ਮਾਨਸਾ 
ਪਿਛਲੇ ਐਤਵਾਰ ਦੀ ਸ਼ਾਮ ਨੂੰ ਆਪਣੀ ਮਾਸੀ ਦੇ ਪਿੰਡ ਜਾ ਰਹੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਕੱਲ ਉਹਨਾਂ ਦੇ ਦੇਹਾਂਤ ਤੋਂ ਬਾਦ ਪਰਿਵਾਰ ਵੱਲੋਂ ਖੇਤਾਂ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਗਿਆ ਸੀ, ਜਿੱਥੇ ਅੱਜ ਫੁੱਲ ਚੁਗਣ ਤੋਂ ਬਾਅਦ ਅੰਤਿਮ ਸੰਸਕਾਰ ਵਾਲੀ ਜਗ੍ਹਾ ਤੇ ਸਮਾਰਕ ਬਨਵਾਉਣ ਲਈ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ।

ਸਿੱਧੂ ਮੁਸੇਵਾਲਾ ਪੂਰੇ ਪੰਜਾਬ ਨੂੰ ਰੁਲਾ ਕੇ ਗਿਆ ਹੈ ਅਤੇ ਅਜਿਹਾ ਗੱਭਰੂ ਨਾ ਹੀ ਕੋਈ ਆਇਆ ਹੈ ਤੇ ਨਾ ਹੀ ਕੋਈ ਆਵੇਗਾ

ਸਮਾਰਕ ਵਾਲੀ ਜਗਾ ਤੇ ਪਹੁੰਚ ਰਹੇ ਸਮਰਥਕਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਬੇਸ਼ਕ ਸਾਡੇ ਵਿਚਕਾਰ ਨਹੀਂ ਰਹੇ ਪਰ ਉਹ ਅੱਜ ਵੀ ਸਾਡੇ ਦਿਲਾਂ ਵਿੱਚ ਜ਼ਿੰਦਾ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੁਸੇਵਾਲਾ ਪੂਰੇ ਪੰਜਾਬ ਨੂੰ ਰੁਲਾ ਕੇ ਗਿਆ ਹੈ ਅਤੇ ਅਜਿਹਾ ਗੱਭਰੂ ਨਾ ਹੀ ਕੋਈ ਆਇਆ ਹੈ ਤੇ ਨਾ ਹੀ ਕੋਈ ਆਵੇਗਾ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਅਸੀਂ ਹਰ ਲੜਾਈ ਲੜਾਂਗੇ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਇੱਕ ਗੱਲ ਕਹੀ ਸੀ ਕੀ ਅਸੀਂ ਸ਼ਹਿਰਾਂ ਵਿੱਚ ਨਹੀਂ ਬਲਕਿ ਸ਼ਹਿਰਾਂ ਵਾਲੇ ਸਾਡੇ ਪਿੰਡਾਂ ਵਿੱਚ ਆਉਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਿਧੂ ਮੂਸੇਵਾਲਾ ਦੇ ਦਰਸ਼ਨ ਨਹੀਂ ਕੀਤੇ ਉਹ ਉਨ੍ਹਾਂ ਦੀ ਸਮਾਧ ਤੇ ਮੱਥਾ ਟੇਕਣ ਆਏ ਹਨ ਕਿਉਂਕਿ ਉਨ੍ਹਾਂ ਦਾ ਲੋਕਾਂ ਨਾਲ ਪ੍ਰੇਮ ਪਿਆਰ ਹੀ ਇੰਨਾ ਜ਼ਿਆਦਾ ਸੀ।
SHARE