ਸਿੱਧੂ ਮੂਸੇਵਾਲਾ ਕਤਲ ਕੇਸ : 11,000 ਮੋਬਾਈਲ ਡਾਟਾ ਸਕੈਨ ਕਰ ਰਹੀ ਪੁਲਿਸ

0
212
Sidhu Moosewala Murder Case
Sidhu Moosewala Murder Case

ਇੰਡੀਆ ਨਿਊਜ਼, ਚੰਡੀਗੜ੍ਹ: ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਕਤਲ ਦੇ ਸਬੰਧ ਵਿੱਚ 11,000 ਮੋਬਾਈਲ ਡਾਟਾ ਸਕੈਨ ਕਰ ਰਹੀ ਹੈ। ਅਜਿਹੇ ਕਈ ਨੰਬਰ ਹਨ, ਜਿਨ੍ਹਾਂ ‘ਤੇ ਪੁਲਸ ਨੂੰ ਸ਼ੱਕ ਹੈ। ਇਸ ਦੇ ਨਾਲ ਹੀ ਪੁਲਿਸ ਦੇ ਆਈਟੀ ਵਿੰਗ ਨੇ ਮੂਸੇਵਾਲਾ ਦੀ ਹੱਤਿਆ ਵਾਲੀ ਥਾਂ ਦਾ ਡੰਪ ਡਾਟਾ ਇਕੱਠਾ ਕਰ ਲਿਆ ਹੈ। ਦੂਜੇ ਪਾਸੇ ਸਿੱਧੂ ਮੂਸੇ ਵਾਲਾ ਮਾਮਲੇ ‘ਚ ਮਾਨਸਾ ਦੀ ਪੁਲਿਸ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਤੋਂ ਗੈਂਗਸਟਰ ਮਨਪ੍ਰੀਤ ਸਿੰਘ ਮਾਨਾ ਨੂੰ ਕੱਲ੍ਹ ਸਵੇਰੇ ਪ੍ਰੋਡਕਸ਼ਨ ਵਾਰੰਟ ‘ਤੇ ਮਾਨਸਾ ਲੈ ਗਈ ਸੀ। ਉਸ ਤੋਂ ਬਾਅਦ ਕੱਲ੍ਹ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਬੈਰਕ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਉਥੋਂ ਤਿੰਨ ਗੈਂਗਸਟਰਾਂ ਕੋਲੋਂ 3 ਮੋਬਾਈਲ ਫ਼ੋਨ ਬਰਾਮਦ ਹੋਏ।

ਪੁਲਿਸ ਕਰ ਰਹੀ ਜਾਂਚ

ਜੇਲ ‘ਚ ਬੰਦ ਗੈਂਗਸਟਰ ਤੋਂ ਮੋਬਾਇਲ ਮਿਲਣ ਤੋਂ ਬਾਅਦ ਇਕ ਵਾਰ ਫਿਰ ਜੇਲ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜੇਲ੍ਹ ਪ੍ਰਸ਼ਾਸਨ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਮੋਬਾਈਲ ਫ਼ੋਨ ਇਨ੍ਹਾਂ ਖ਼ਤਰਨਾਕ ਅਪਰਾਧੀਆਂ ਤੱਕ ਕਿਵੇਂ ਪਹੁੰਚੇ। ਦੱਸਣਯੋਗ ਹੈ ਕਿ ਅਜਿਹੇ ਹੀ ਇੱਕ ਮਾਮਲੇ ਵਿੱਚ ਫ਼ਰੀਦਕੋਟ ਜੇਲ੍ਹ ਦੇ ਸੁਪ੍ਰਿੰਟੈਂਡੇਂਟ ਨੂੰ ਹਾਲ ਹੀ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ।

ਪਹਿਲੀ ਅਹਿਮ ਗ੍ਰਿਫ਼ਤਾਰੀ

ਬੀਤੇ ਦਿਨ ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਪਹਿਲੀ ਅਹਿਮ ਗ੍ਰਿਫ਼ਤਾਰੀ ਹੋਈ ਹੈ। ਮੰਗਲਵਾਰ ਨੂੰ ਪੁਲਿਸ ਨੇ ਮਾਨਸਾ ਦੇ ਮਨਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ। ਪੁਲੀਸ ਇਸ ਗ੍ਰਿਫ਼ਤਾਰੀ ਨੂੰ ਕਤਲ ਵਿੱਚ ਬਹੁਤ ਅਹਿਮ ਮੰਨ ਰਹੀ ਹੈ। ਫੜੇ ਗਏ ਮਨਪ੍ਰੀਤ ਦਾ ਪਿੰਡ ਢਪਈ ਮਾਨਸਾ ਦਾ ਹੈ ਅਤੇ ਇਹ ਪਿੰਡ ਜਵਾਹਰਕੇ ਨੇੜੇ ਹੈ।

ਦੱਸਣਯੋਗ ਹੈ ਕਿ ਐਤਵਾਰ ਨੂੰ ਪਿੰਡ ਜਵਾਹਰਕੇ ‘ਚ ਹੀ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਕਤਲ ਕਾਂਡ ‘ਚ ਪੁਲਿਸ ਨੇ ਉਤਰਾਖੰਡ ਪੁਲਿਸ ਦੀ ਮਦਦ ਨਾਲ ਮਨਪ੍ਰੀਤ ਨੂੰ ਗਿ੍ਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ| ਜਿਸ ਨੂੰ ਸੋਮਵਾਰ ਉਤਰਾਖੰਡ ਪੁਲਿਸ ਨੇ ਪਾਉਂਟਾ ਸਾਹਿਬ ਨੇੜੇ ਕੁਝ ਹੋਰ ਸ਼ੱਕੀਆਂ ਸਮੇਤ ਫੜਨ ਵਿਚ ਸਫਲਤਾ ਹਾਸਲ ਕੀਤੀ। ਮਨਪ੍ਰੀਤ ਦਾ ਪੰਜ ਦਿਨ ਦਾ ਰਿਮਾਂਡ ਲਿਆ ਗਿਆ ਹੈ।

ਐਸਆਈਟੀ ਨੂੰ ਮਾਨਸਾ ਵਿੱਚ ਡੇਰੇ ਲਾਉਣ ਦੇ ਨਿਰਦੇਸ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਵੀਕੇ ਭਾਵਰਾ ਦੇ ਨਿਰਦੇਸ਼ਾਂ ‘ਤੇ ਆਈਜੀ (ਬਠਿੰਡਾ ਰੇਂਜ) ਪ੍ਰਦੀਪ ਯਾਦਵ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਪ੍ਰਭਾਵਸ਼ਾਲੀ ਜਾਂਚ ਲਈ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਐਸਆਈਟੀ ਵਿੱਚ ਮਾਨਸਾ ਦੇ ਐਸਪੀ ਇਨਵੈਸਟੀਗੇਸ਼ਨ ਧਰਮਵੀਰ ਸਿੰਘ, ਬਠਿੰਡਾ ਦੇ ਡੀਐਸਪੀ ਇਨਵੈਸਟੀਗੇਸ਼ਨ ਵਿਸ਼ਵਜੀਤ ਸਿੰਘ ਅਤੇ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਥਵੀਪਾਲ ਸਿੰਘ ਸ਼ਾਮਲ ਹਨ।

ਡੀਜੀਪੀ ਨੇ ਆਈਜੀ ਬਠਿੰਡਾ ਰੇਂਜ ਪ੍ਰਦੀਪ ਯਾਦਵ, ਐਸਐਸਪੀ ਮਾਨਸਾ ਗੌਰਵ ਤੂਰਾ ਅਤੇ ਐਸਐਸਪੀ ਬਠਿੰਡਾ ਜੇ ਐਲਨਚੇਜੀਅਨ ਨੂੰ ਮਾਨਸਾ ਵਿੱਚ ਡੇਰੇ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਏਡੀਜੀਪੀ (ਲਾਅ ਐਂਡ ਆਰਡਰ) ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਲਈ ਲੋੜੀਂਦੇ ਬਲ ਮੁਹੱਈਆ ਕਰਵਾਉਣਗੇ।

ਇਹ ਵੀ ਪੜੋ : ਸ਼ੁਭਦੀਪ ਸਿੰਘ ਸਿੱਧੂ ਤੋਂ ਸਿੱਧੂ ਮੂਸੇਵਾਲਾ ਤੱਕ ਦਾ ਸਫ਼ਰ

ਇਹ ਵੀ ਪੜੋ :  ਸਿੱਧੂ ਮੂਸੇਵਾਲਾ ਦੀ ਮੰਗੇਤਰ ਅੰਤਿਮ ਦਰਸ਼ਨਾਂ ਲਈ ਪਹੁੰਚੀ

ਇਹ ਵੀ ਪੜੋ : ਜਾਣੋ ਕਿੱਥੇ ਰਚੀ ਗਈ ਸਿੱਧੂ ਦੇ ਕੱਤਲ ਦੀ ਸਾਜ਼ਿਸ਼

ਸਾਡੇ ਨਾਲ ਜੁੜੋ : Twitter Facebook youtube

SHARE