ਮੈਂ ਸਿਰਫ਼ ਪੰਜਾਬ ਦੇ ਮੁੱਦਿਆਂ ਲਈ ਲੜਾਂਗਾ : ਸਿੱਧੂ Sidhu’s statement on Punjab Issue

0
230
Sidhu's statement on Punjab Issue

Sidhu’s statement on Punjab Issue

ਦਿਨੇਸ਼ ਮੌਦਗਿਲ, ਲੁਧਿਆਣਾ:

Sidhu’s statement on Punjab Issue ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਹੀ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ, ਉਥੇ ਹੀ ਉਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਆਪਣੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵੀ ਸਿੱਧੂ ਲਗਾਤਾਰ ਸਿਆਸਤ ‘ਚ ਸਰਗਰਮ ਹਨ ਅਤੇ ਹਰ ਰੋਜ਼ ਵੱਖ-ਵੱਖ ਜ਼ਿਲਿਆਂ ‘ਚ ਜਾ ਕੇ ਸਰਕਾਰ ਅਤੇ ਵਿਰੋਧੀਆਂ ‘ਤੇ ਹਮਲੇ ਕਰਦੇ ਹਨ।

ਉਨ੍ਹਾਂ ਕਿਹਾ ਕਿ ਨਾ ਤਾਂ ਕਿਸੇ ਅਹੁਦੇ ਦੀ ਚਿੰਤਾ ਤੇ ਨਾ ਹੀ ਕਿਸੇ ਹੋਰ ਗੱਲ ਦੀ, ਮੈਂ ਸਿਰਫ਼ ਪੰਜਾਬ ਦੇ ਮੁੱਦਿਆਂ ਲਈ ਲੜਾਂਗਾ। ਆਖਿਰ ਸਿੱਧੂ ਅਜਿਹਾ ਕਿਸ ਲਈ ਕਰ ਰਹੇ ਹਨ? ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕਿ ਸਿੱਧੂ ਦੀ ਇਸ ਸਰਗਰਮੀ ਪਿੱਛੇ ਕੀ ਰਾਜ਼ ਹੈ।

ਸਿੱਧੂ ਦਾ ਇੱਕ ਨਵਾਂ ਟਵੀਟ ਆਇਆ Sidhu’s statement on Punjab Issue

ਇਹੀ ਨਹੀਂ ਅੱਜ ਨਵਜੋਤ ਸਿੰਘ ਸਿੱਧੂ ਦਾ ਇੱਕ ਨਵਾਂ ਟਵੀਟ ਆਇਆ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਅਕਸਰ ਮੈਂ ਚੁੱਪਚਾਪ ਆਪਣੇ ਖਿਲਾਫ ਗੱਲਾਂ ਸੁਣਦਾ ਰਹਿੰਦਾ ਹਾਂ… ਜਵਾਬ ਦੇਣ ਦਾ ਹੱਕ, ਮੈਂ ਸਮੇਂ ਨੂੰ ਦਿਤਾ ਹੋਇਆ ਹੈ। ਇਸ ਟਵੀਟ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਸਿੱਧੂ ਆਉਣ ਵਾਲੇ ਸਮੇਂ ‘ਚ ਪੰਜਾਬ ਦੀ ਰਾਜਨੀਤੀ ‘ਚ ਵੱਡਾ ਧਮਾਕਾ ਕਰ ਸਕਦੇ ਹਨ। ਸ਼ਾਇਦ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਸਮਾਂ ਆਉਣ ‘ਤੇ ਉਨ੍ਹਾਂ ਦੇ ਵਿਰੋਧੀਆਂ ਨੂੰ ਖੁਦ ਜਵਾਬ ਮਿਲ ਜਾਵੇਗਾ।

ਕਾਂਗਰਸ ਸੂਬਾ ਇੰਚਾਰਜ ਨੇ ਕੀਤੀ ਸਿੱਧੂ ਦੀ ਸ਼ਿਕਾਇਤ Sidhu’s statement on Punjab Issue

ਦੂਜੇ ਪਾਸੇ ਇਹ ਵੀ ਜਾਪਦਾ ਹੈ ਕਿ ਨਵਜੋਤ ਸਿੰਘ ਸਿੱਧੂ ਕੁਝ ਖਾਸ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਹ ਸਮੇਂ ਦੀ ਉਡੀਕ ਕਰ ਰਹੇ ਹਨ, ਕਿਉਂਕਿ ਇਸ ਸਮੇਂ ਉਹ ਪਾਰਟੀ ਪ੍ਰਧਾਨ ਦੇ ਅਹੁਦੇ ‘ਤੇ ਨਹੀਂ ਹਨ, ਫਿਰ ਵੀ ਉਹ ਸਿਆਸੀ ਤੌਰ ‘ਤੇ ਪੂਰੇ ਜ਼ੋਰਾਂ ‘ਤੇ ਹਨ। ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਵੱਲੋਂ ਸਿੱਧੂ ਵੱਲੋਂ ਹਾਈਕਮਾਂਡ ਨੂੰ ਪੱਤਰ ਲਿਖ ਕੇ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਵੀ ਉਹ ਪੂਰੇ ਜੋਬਨ ‘ਤੇ ਹਨ ਅਤੇ ਉਹ ਇਸ ਮਾਮਲੇ ‘ਤੇ ਮੀਡੀਆ ਨੂੰ ਕੋਈ ਜਵਾਬ ਨਹੀਂ ਦੇ ਰਹੇ।

ਇਸੇ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਵੱਲੋਂ ਕਾਂਗਰਸ ਹਾਈਕਮਾਂਡ ਨੂੰ ਨਾਂਹ ਕਹਿਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨਾਲ ਆਪਣੀ ਫੋਟੋ ਸਾਂਝੀ ਕਰਦਿਆਂ ਉਨ੍ਹਾਂ ਨੂੰ ਆਪਣਾ ਪੁਰਾਣਾ ਦੋਸਤ ਦੱਸਿਆ। ਇਹ ਗੱਲ ਸਿਆਸੀ ਹਲਕਿਆਂ ਵਿੱਚ ਵੀ ਪੂਰੀ ਚਰਚਾ ਦਾ ਵਿਸ਼ਾ ਬਣੀ। ਇਹ ਵੀ ਚਰਚਾ ਹੈ ਕਿ ਸਿੱਧੂ ਸੂਬਾ ਪ੍ਰਧਾਨ ਦੇ ਨਾਲ ਵੀ ਨਹੀਂ ਚੱਲ ਰਹੇ ਅਤੇ ਉਹ ਵੱਖਰੇ ਪਲੇਟਫਾਰਮ ‘ਤੇ ਰਾਜਨੀਤੀ ਕਰ ਰਹੇ ਹਨ। ਸਿਆਸੀ ਹਲਕਿਆਂ ‘ਚ ਇਸ ਦੀਆਂ ਕਈ ਚਰਚਾਵਾਂ ਹਨ ਪਰ ਸਿੱਧੂ ਦੇ ਦਿਮਾਗ ‘ਚ ਕੀ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਚਰਚਾਵਾਂ ਅਨੁਸਾਰ ਸਿੱਧੂ ਭਵਿੱਖ ਲਈ ਰਾਜਨੀਤੀ ਦੀ ਖਾਸ ਯੋਜਨਾ ਬਣਾ ਰਹੇ ਹਨ ਅਤੇ ਇਸੇ ਲਈ ਉਹ ਲਗਾਤਾਰ ਸਿਆਸੀ ਖੇਤਰ ਵਿੱਚ ਸਰਗਰਮ ਹਨ।

Also Read : ਸੂਬੇ ਵਿੱਚ 5 ਮਈ ਤੋਂ ਮੰਡੀਆਂ ਨੂੰ ਪੜਾਅਵਾਰ ਬੰਦ ਕਰਨਾ ਸ਼ੁਰੂ ਕੀਤਾ ਜਾਵੇਗਾ

Connect With Us : Twitter Facebook youtube

SHARE