ਆਪ ਵੱਲੋ ਕਾਮਨਵੈਲਥ ਸਿਲਵਰ ਮੈਡਲਿਸਟ ਵਿਕਾਸ ਠਾਕੁਰ ਦਾ ਸਨਮਾਨ

0
195
Silver Medalist Vikas Thakur
Silver Medalist Vikas Thakur

ਦਿਨੇਸ਼ ਮੌਦਗਿਲ, Ludhiana news (Silver Medalist Vikas Thakur) : ਆਮ ਆਦਮੀ ਪਾਰਟੀ ਲੁਧਿਆਣਾ ਦੇ ਸਪੋਰਟਸ ਵਿੰਗ ਵੱਲੋ ਸਥਾਨਕ ਸਰਕਟ ਹਾਊਸ ਵਿਖੇ ਬਰਮਿੰਘਮ ਕਾਮਨਵੈਲਥ ਖੇਡਾਂ ਵਿੱਚ ਵੇਟ ਲਿਫਟਿੰਗ ਵਿੱਚ ਸਿਲਵਰ ਮੈਡਲ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰਨ ਵਾਲੇ ਸ਼ਹਿਰ ਦੇ ਸਥਾਨਕ ਨਿਵਾਸੀ ਵਿਕਾਸ ਠਾਕੁਰ ਦਾ ਸਨਮਾਨ ਕੀਤਾ ਗਿਆ l

ਇਸ ਦੌਰਾਨ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਲੋਕ ਸਭਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ, ਲੁਧਿਆਣਾ ਸ਼ਹਿਰੀ ਪ੍ਰਧਾਨ ਸੁਰੇਸ਼ ਗੋਇਲ, ਦਿਹਾਤੀ ਪ੍ਰਧਾਨ ਹਰਭੂਪਿੰਦਰ ਸਿੰਘ ਧਰੋੜ, ਸਪੋਰਟਸ ਵਿੰਗ ਦੇ ਪ੍ਰਧਾਨ ਪ੍ਰਦੀਪ ਅੱਪੂ, ਜ਼ਿਲ੍ਹਾ ਸਕੱਤਰ ਵਿਸ਼ਾਲ ਅਵਸਥੀ, ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਦਫਤਰ ਇੰਚਾਰਜ ਮਾਸਟਰ ਹਰੀ ਸਿੰਘ,ਜ਼ਿਲ੍ਹਾ ਖਿਜਾਨਚੀ ਸੁਰਿੰਦਰ ਸੈਣੀ, ਨੀਤੂ ਵੋਹਰਾ, ਪਰਮਪਾਲ ਬਾਵਾ, ਰਾਜਬੀਰ ਸਿੰਘ, ਗੁਰਪ੍ਰੀਤ ਸਿੰਘ ਬਰਾੜ, ਧਰਮਿੰਦਰ ਸਿੰਘ, ਅਨੂਪ ਸ਼ਰਮਾ, ਰਮਿੰਦਰ ਸਿੰਘ ਬੰਟੀ, ਤੇਜਿੰਦਰ ਸਿੰਘ ਸ਼ਾਲੂ, ਕਮਲ ਨੇਗੀ, ਅਵਤਾਰ ਸਿੰਘ ਅਤੇ ਹੋਰ ਵਲੰਟੀਅਰ ਸਾਥੀ ਹਾਜਿਰ ਰਹੇ|

ਖੇਡਾਂ ਦੇ ਪੱਧਰ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸਰਕਾਰ

ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਪੰਜਾਬ ਵਿੱਚ ਖੇਡਾਂ ਦੇ ਪੱਧਰ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸੇ ਤਹਿਤ ਕਾਮਨਵੈਲਥ ਖੇਡਾਂ ਵਿੱਚ ਪੰਜਾਬ ਦੇ ਤਗਮਾ ਜੇਤੂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਜਿਥੇ ਇਨਾਮੀ ਰਾਸ਼ੀ ਵੀ ਦਿਤੀ ਹੈ ਓਥੇ ਓਹਨਾ ਨੂ ਨੌਕਰੀਆਂ ਦੇਣ ਲਈ ਵੀ ਨਵੀ ਨੀਤੀ ਲੈ ਕੇ ਆ ਰਹੀ ਹੈ l ਓਹਨਾ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਦੋ ਸਾਲਾਂ ਵਿੱਚ ਖੇਡਾਂ ਦਾ ਵਧੀਆ ਮਾਹੌਲ ਸਿਰਜੇਗੀ। ਮੁੜ ਪੰਜਾਬ ਨੂੰ ਪੂਰੇ ਦੇਸ਼ ਵਿਚੋਂ ਪਹਿਲੇ ਨੰਬਰ ਤੇ ਲੈ ਕੇ ਆਵੇਗੀ l
ਇਸ ਦੌਰਾਨ ਸਪੋਰਟਸ ਵਿੰਗ ਲੁਧਿਆਣਾ ਦੇ ਪ੍ਰਧਾਨ ਪ੍ਰਦੀਪ ਅੱਪੂ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਦੁਪਿੰਦਰ ਸਿੰਘ ਨੇ ਇਸ ਸਮੇ ਪਹੁੰਚੇ ਸਾਰੇ ਵਲੰਟੀਅਰ, ਅਹੁਦੇਦਾਰ ਅਤੇ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਕੀਤਾ l

 

ਇਹ ਵੀ ਪੜ੍ਹੋ: 20 ਹਜਾਰ ਰੁਪਏ ਰਿਸ਼ਵਤ ਲੈਣ ਦੇ ਆਰੋਪ’ ਚ ਸਬ-ਇੰਸਪੈਕਟਰ ਤੇ ਕੇਸ ਦਰਜ

ਇਹ ਵੀ ਪੜ੍ਹੋ:  ਨਰਮੇਂ ‘ਤੇ ਆੜਤ 1 ਫੀਸਦ ਕੀਤੀ ਜਾਵੇਗੀ : ਧਾਲੀਵਾਲ

ਸਾਡੇ ਨਾਲ ਜੁੜੋ :  Twitter Facebook youtube

 

SHARE