ਪੀੜਤ ਪਰਿਵਾਰਾਂ ਪ੍ਰਤਿ ਸਿਆਸਤ ਦੀ ਨਹੀਂ, ਹਮਦਰਦੀ ਦੀ ਲੋੜ ਹੈ:ਸੰਧੂ SMS Sandhu

0
286
SMS Sandhu

SMS Sandhu

SMS Sandhu ਨੇ ਗੋਬਿੰਦ ਸਾਗਰ ਝੀਲ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ

  • ਪੀੜਤ ਪਰਿਵਾਰਾਂ ਪ੍ਰਤਿ ਸਿਆਸਤ ਦੀ ਨਹੀਂ, ਹਮਦਰਦੀ ਦੀ ਲੋੜ ਹੈ:ਸੰਧੂ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਇਹ ਇੱਕ ਵੱਡਾ ਹਾਦਸਾ ਹੈ। ਇੱਕੋ ਇਲਾਕੇ ਦੇ 7 ਨੌਜਵਾਨਾਂ ਦੀ ਇੱਕੋ ਸਮੇਂ ਮੌਤ ਅਤੇ ਇਹਨਾਂ ਵਿੱਚ ਇੱਕੋ ਪਰਿਵਾਰ ਦੇ 4 ਵਿਅਕਤੀਆਂ ਦਾ ਸ਼ਾਮਲ ਹੋਣਾ ਕਿਸੇ ਕਹਿਰ ਤੋਂ ਘੱਟ ਨਹੀਂ ਹੈ। ਅਜਿਹੇ ਸਮੇਂ ਵਿੱਚ ਸਿਆਸਤ ਦੀ ਨਹੀਂ,ਪਰਿਵਾਰ ਨੂੰ ਦਿਲਾਸਾ ਦੇਣ ਦੀ ਲੋੜ ਹੈ।

ਇਹ ਵਿਚਾਰ ਲੋਕ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਐਸਐਮਐਸ ਸੰਧੂ ਨੇ ਪ੍ਰਗਟ ਕੀਤੇ। ਸੰਧੂ ਗੋਬਿੰਦ ਸਾਗਰ ਝੀਲ ਹਾਦਸੇ ਦਾ ਸ਼ਿਕਾਰ ਹੋਏ 7 ਨੌਜਵਾਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। SMS Sandhu

ਸੰਸਦ ਮੈਂਬਰ ਪ੍ਰਨੀਤ ਕੌਰ ਵੀ ਪਹੁੰਚਣਗੇ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਪੀੜਤ ਪਰਿਵਾਰਾਂ ’ਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਗਰੀਬ ਪਰਿਵਾਰ ਹਨ। ਅਜਿਹੇ ਦੁੱਖ ਦੀ ਘੜੀ ਵਿੱਚ ਸਾਨੂੰ ਵੱਧ ਤੋਂ ਵੱਧ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਸੰਧੂ ਨੇ ਦੱਸਿਆ ਕਿ ਇਸ ਸਬੰਧੀ ਸੰਸਦ ਮੈਂਬਰ ਪਟਿਆਲਾ ਮਹਾਰਾਣੀ ਪ੍ਰਨੀਤ ਕੌਰ ਨਾਲ ਗੱਲਬਾਤ ਹੋ ਚੁੱਕੀ ਹੈ। ਉਹ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਜ਼ਰੂਰ ਪਹੁੰਚਣਗੇ। SMS Sandhu

ਸੰਧੂ ਨੇ ਹਮਦਰਦੀ ਵਜੋਂ ਸਹਾਇਤਾ ਰਾਸ਼ੀ ਭੇਟ ਕੀਤੀ

SMS Sandhu

ਵਾਰਡ ਨੰਬਰ 11 ਦੇ ਕੌਂਸਲਰ ਭਜਨ ਲਾਲ ਨੰਦਾ ਨੇ ਦੱਸਿਆ ਕਿ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ SMS Sandhu ਨੇ ਭੋਗ ਸਮਾਗਮ ਦੌਰਾਨ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਆਰਥਿਕ ਤੌਰ ’ਤੇ ਮਦਦ ਕਰਨੀ ਚਾਹੁੰਦੇ ਹਨ।

ਅਰਦਾਸ ਤੋਂ ਬਾਅਦ ਸੰਧੂ ਨੇ ਸਟੇਜ ‘ਤੇ ਆ ਕੇ ਹਰ ਪੀੜਤ ਪਰਿਵਾਰ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ। ਭਜਨ ਲਾਲ ਨੇ ਕਿਹਾ ਕਿ ਸਮੁੱਚਾ ਬਾਜ਼ੀਗਰ ਭਾਈਚਾਰਾ ਐਸਐਮਐਸ ਸੰਧੂ ਦੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਧੰਨਵਾਦ ਕਰਦਾ ਹੈ। SMS Sandhu

ਦਾਣਾ ਮੰਡੀ ‘ਚ ਹੋਈ ਸਾਂਝੀ ਅਰਦਾਸ

SMS Sandhu

ਬਨੂੜ ਦੀ ਮੀਰਾ ਸ਼ਾਹ ਕਲੋਨੀ ਦੇ 11 ਨੌਜਵਾਨ ਬਾਬਾ ਬਾਲਕ ਨਾਥ ਮੰਦਰ ਵਿੱਚ ਮੱਥਾ ਟੇਕਣ ਲਈ ਮੋਟਰਸਾਈਕਲਾਂ ’ਤੇ ਘਰੋਂ ਨਿਕਲੇ ਸਨ।

ਰਸਤੇ ‘ਚ ਗੋਬਿੰਦ ਸਾਗਰ ਝੀਲ ਨੇੜੇ ਗਰੀਬ ਦਾਸ ਮੰਦਰ ‘ਚ ਬਾਬਾ ਮੱਥਾ ਟੇਕਣ ਲਈ ਨੌਜਵਾਨਾ ਦਾ ਕਾਫ਼ਲਾ ਰੁਕਿਆ ਤਾਂ ਝੀਲ ‘ਚ ਇਸ਼ਨਾਨ ਕਰਦੇ ਸਮੇਂ 7 ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਸੱਤ ਨੌਜਵਾਨਾਂ ਦੀ ਸਾਂਝੀਅੰਤਿਮ ਅਰਦਾਸ ਬਨੂੜ ਦੀ ਅਨਾਜ ਮੰਡੀ ਵਿੱਚ ਹੋਈ। SMS Sandhu

Also Read :ਗੋਬਿੰਦ ਸਾਗਰ ਝੀਲ ਹਾਦਸਾ: SMS Sandhu ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ Gobind Sagar Lake Accident

Connect With Us : Twitter Facebook

 

SHARE