Snatched The Mobile Phone : ਮੋਟਰਸਾਈਕਲ ਸਵਾਰ ਨੌਜਵਾਨ ਲੜਕੀ ਤੋਂ ਮੋਬਾਈਲ ਝਪਟ ਕੇ ਫ਼ਰਾਰ

0
111
Snatched The Mobile Phone

India News (ਇੰਡੀਆ ਨਿਊਜ਼), Snatched The Mobile Phone, ਚੰਡੀਗੜ੍ਹ : ਸ਼ਹਿਰ ਵਿਚ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਕਾਰਨ ਸ਼ਹਿਰ ਦੇ ਵਸਨੀਕਾਂ ਚ ਸਹਿਮ ਪਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਸਨੈਚਿੰਗ ਦੀਆਂ ਘਟਨਾਵਾਂ ਵਿੱਚ ਰੋਜਾਨਾ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਸ਼ਾਮੀ ਨੋਜਵਾਨ ਲੜਕੀ ਤੋਂ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਮੋਬਾਇਲ ਖੋਹ (Snatched The Mobile Phone) ਕੇ ਫਰਾਰ ਹੋ ਜਾਣ ਦਾ ਸਮਾਂਚਾਰ ਹੈ।

ਨੌਜਵਾਨ ਲੜਕੀ ਨੂੰ ਧੱਕਾ ਮਾਰ ਕੇ

ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 12 ਅਧੀਨ ਪੈਂਦੇ ਪਿੰਡ ਬਾਂਡਿਆ ਬਸੀ ਦੀ ਵਸਨੀਕ ਨੌਜਵਾਨ ਲੜਕੀ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵਿਖੇ ਬੀ ਕਾਮ ਐਲ ਐਲ ਬੀ ਦੀ ਵਿਦਿਆਰਥਣ ਹੈ ਤੇ ਉਹ ਰੋਜਾਨਾ ਦੀ ਤਰ੍ਹਾਂ ਸ਼ਾਮੀ ਸਾਡੇ ਪੰਜ ਕ ਵਜੇ ਆਪਣੀ ਕਲਾਸ ਵਿਦਿਆਰਥਣ ਸਹੇਲੀ ਨਾਲ ਬੱਸ ਸਟੈਂਡ ਬਨੂੜ ਵਿਖੇ ਬੱਸ ਵਿੱਚੋਂ ਉਤਰ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਰੋਂ ਬੁਲਾਉਣ ਲਈ ਫੋਨ ਕਰ ਰਹੀ ਸੀ ਕਿ ਦੋ ਮੋਟਰਸਾਈਕਲ ਨੌਜਵਾਨ ਜੋ ਕਿ ਸੀਰੋ ਮੋਨੇ ਸਨ ਅਤੇ ਉਹਨਾਂ ਨੇ ਮੂੰਹ ਢਕੇ ਹੋਏ ਸਨ। ਉਸ ਨੌਜਵਾਨ ਲੜਕੀ ਨੂੰ ਧੱਕਾ ਮਾਰ ਕੇ ਉਸ ਦੇ ਹੱਥੋਂ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ।

ਸਨੈਚਿੰਗ ਦੀਆਂ ਘਟਨਾਵਾਂ ਵਿੱਚ ਵਾਧਾ

ਘਟਨਾ ਦੇ ਬਾਅਦ ਜਦੋਂ ਉਹਨਾਂ ਦੋਵੇਂ ਲੜਕੀਆਂ ਨੇ ਰੋਲਾ ਪਾਇਆ ਅਤੇ ਉਨ੍ਹਾਂ ਨੌਸਰਬਾਜ਼ ਨੌਜਵਾਨਾਂ ਦਾ ਪਿੱਛਾ ਕੀਤਾ ਪਰੰਤੂ ਉਹ ਸ਼ਹਿਰ ਦੀਆਂ ਗਲੀਆਂ ਵਿੱਚ ਗਾਇਬ ਹੋ ਗਏ। ਦੱਸਣਯੋਗ ਹੈ ਕਿ ਬਨੂੜ ਸ਼ਹਿਰ ਵਿੱਚ ਰੋਜਾਨਾ ਸਨੈਚਿੰਗ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਕਾਰਨ ਸ਼ਹਿਰ ਦੇ ਵਸਨੀਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਹਨਾਂ ਲੁੱਟ ਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਤਾ ਜੋ ਸ਼ਹਿਰ ਦੇ ਵਸਨੀਕਾਂ ਵਿੱਚ ਪਾਏ ਜਾਣ ਵਾਲੇ ਸਹਿਮ ਨੂੰ ਦੂਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ :Road Entry Closed In Haryana : ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਲਾਏ ਜਾਮ, ਸ਼ੇਰ ਸ਼ਾਹ ਸੂਰੀ ਮਾਰਗ ਬੰਦ ਹੋਣ ਕਾਰਨ ਵਾਹਨ ਚਾਲਕ ਹੋਏ ਖੱਜਲ- ਖੁਆਰ

 

SHARE