ਸੰਸਦ ਮੈਂਬਰ ਸੰਜੀਵ ਅਰੋੜਾ ‘ਸਨ ਆਫ ਲੁਧਿਆਣਾ’ ਐਵਾਰਡ ਨਾਲ ਸਨਮਾਨਿਤ

0
220
Son of Ludhiana Award
Son of Ludhiana Award

ਦਿਨੇਸ਼ ਮੌਦਗਿਲ, Ludhiana News (Son of Ludhiana Award): ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਇੱਕ ਸਥਾਨਕ ਸਮਾਗਮ ਮੌਕੇ ਸ਼ਹਿਰ ਦੇ ਉੱਘੇ ਬੁੱਧੀਜੀਵੀਆਂ ਵੱਲੋਂ ‘ਸਨ ਆਫ਼ ਲੁਧਿਆਣਾ’ (ਲੁਧਿਆਣਾ ਦਾ ਪੁੱਤਰ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਰਾਜ ਸਭਾ ਮੈਂਬਰ ਨੂੰ ਇਹ ਪੁਰਸਕਾਰ ਉੱਘੇ ਅਰਥ ਸ਼ਾਸਤਰੀ ਅਤੇ ਸਾਬਕਾ ਚਾਂਸਲਰ ਪਦਮ ਭੂਸ਼ਣ ਡਾ. ਐੱਸ ਐੱਸ ਜੌਹਲ, ਉੱਘੇ ਕਵੀ ਅਤੇ ਪਦਮਸ਼੍ਰੀ ਡਾ. ਸੁਰਜੀਤ ਪਾਤਰ, ਉੱਘੇ ਕਵੀ ਪ੍ਰੋ. ਗੁਰਭਜਨ ਗਿੱਲ, ਸਿੱਖ ਵਿਦਵਾਨ ਪ੍ਰੋ. ਅਨੁਰਾਗ ਸਿੰਘ, ਅੰਤਰਰਾਸ਼ਟਰੀ ਲੇਖਕ ਅਤੇ ਕੁਦਰਤ ਪ੍ਰੇਮੀ ਹਰਪ੍ਰੀਤ ਸੰਧੂ ਅਤੇ ਪ੍ਰਮੁੱਖ ਸਕੱਤਰ, ਆਈਟੀ, ਭਾਰਤ ਸਰਕਾਰ ਪ੍ਰਨੀਤ ਸਚਦੇਵ ਦੇ ਨਾਲ ਉੱਘੀਆਂ ਸਖ਼ਸ਼ੀਅਤਾਂ ਨੇ ਪੁਰਸਕਾਰ ਪ੍ਰਦਾਨ ਕੀਤਾ।

Son of Ludhiana Award

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ. ਐਸਐਸ ਜੌਹਲ ਅਤੇ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸੰਜੀਵ ਅਰੋੜਾ ਜੋ ਕਿ ਲੁਧਿਆਣਾ ਦੇ ਉੱਘੇ ਕਾਰੋਬਾਰੀ ਪਰਿਵਾਰ ਵਿੱਚੋਂ ਹਨ, ਨੂੰ ਰਾਜ ਸਭਾ ਮੈਂਬਰ ਚੁਣਿਆ ਗਿਆ ਹੈ।

ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਸੰਸਦ ਮੈਂਬਰ ਅਰੋੜਾ ਦੇ ਪਿਤਾ ਪ੍ਰਾਣ ਨਾਥ ਅਰੋੜਾ ਨੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਰਾਜ ਵਿੱਚ ਤੇਲ ਦੀ ਪਹਿਲੀ ਐਗਰੋ ਪ੍ਰੋਸੈਸਿੰਗ ਯੂਨਿਟ ਅਤੇ ਬਾਅਦ ਵਿੱਚ ਲੁਧਿਆਣਾ ਦੀ ਪਹਿਲੀ ਨਿੱਜੀ ਦੁੱਧ ਪ੍ਰੋਸੈਸਿੰਗ ਕੰਪਨੀ ਦੀ ਸਥਾਪਨਾ ਕਰਕੇ ਰਾਜ ਦੀ ਆਰਥਿਕਤਾ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੰਜੀਵ ਅਰੋੜਾ ਤੋਂ ਬਹੁਤ ਉਮੀਦਾਂ ਹਨ। ਇਸ ਮੌਕੇ ਸੰਯੁਕਤ ਪੁਲਿਸ ਕਮਿਸ਼ਨਰ ਨਰਿੰਦਰ ਭਾਰਗਵ, ਤਰਲੋਚਨ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਮੁੰਦਰਾ ਬੰਦਰਗਾਹ ਤੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ

ਸਾਡੇ ਨਾਲ ਜੁੜੋ : Twitter Facebook youtube

SHARE