Sports Competition in SCS : ਸ਼ਿਵਾਲਿਕ ਕਾਨਵੈਂਟ ਸਕੂਲ ਵਿੱਚ ਖੇਡ ਪ੍ਰਤਿਯੋਗਤਾ ਕਰਵਾਈ ਗਈ

0
64
Sports Competition in SCS
ਦੀਪ ਜਗਾ ਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਸਕੂਲ ਦੇ ਚੇਅਰ ਪਰਸਨ ਰਮੇਸ਼ ਭਾਰਦਵਾਜ।

India News (ਇੰਡੀਆ ਨਿਊਜ਼), Sports Competition in SCS, ਚੰਡੀਗੜ੍ਹ : ਸਿੱਖਿਆ ਖੇਤਰ ਵਿੱਚ ਮੋਹਰੀ ਰਹੇ ਬਨੂੜ ਦੇ ਸ਼ਿਵਾਲਿਕ ਕਾਨਵੈਂਟ ਸਕੂਲ ਵਿੱਚ ਸਲਾਨਾ ਖੇਡ ਪ੍ਰਤਿਯੋਗਤਾ ਕਰਵਾਈ ਗਈ। ਖੇਡ ਪ੍ਰਤਿਯੋਗਤਾ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਖੇਡ ਮੇਲੇ ਦਾ ਉਦਘਾਟਨ ਸਕੂਲ ਦੇ ਚੇਅਰਪਰਸਨ ਰਮੇਸ਼ ਭਾਰਦਵਾਜ, ਆਸ਼ੂਤੋਸ਼ ਭਾਰਦਵਾਜ ਅਤੇ ਸਕੂਲ ਪ੍ਰਿੰਸੀਪਲ ਚੀਨੂ ਸ਼ਰਮਾ ਨੇ ਦੀਪ ਜਗਾ ਕੇ ਕੀਤਾ।

ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਗਣੇਸ਼ ਵੰਦਨਾ

Sports Competition in SCS

ਖੇਡ ਮੇਲੇ ਦੀ ਸ਼ੁਰੂਆਤ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ। ਸਕੂਲ ਪੀਟੀਆਈ ਅਸ਼ੀਸ਼ ਅਤੇ ਕੁਮਾਰੀ ਸ਼ਿਵਾਨੀ ਨੇ ਮਸ਼ਾਲ ਜਗਾ ਕੇ ਖੇਡ ਮੇਲੇ ਦੀ ਸ਼ੁਰੂਆਤ ਕੀਤੀ। ਖੇਡ ਮੇਲੇ ਦੇ ਹਿੱਸੇ ਵਜੋਂ ਮਾਰਚ ਪਾਸਟ, ਰਿਲੇਅ ਰੇਸ, ਕਰੋਲਿਗ ਰੇਸ, ਹਡਲ ਰੇਸ, ਥ੍ਰੀ ਲੈੱਗ ਰੇਸ ਆਦਿ ਮੁਕਾਬਲੇ ਕਰਵਾਏ ਗਏ।

ਖੇਡਾਂ ਦਾ ਵਿਦਿਆਰਥੀਆਂ ਜੀਵਨ ਵਿੱਚ ਅਹਿਮ ਰੋਲ

Sports Competition in SCS

ਸਕੂਲ ਦੇ ਚੇਅਰਪਰਸਨ ਰਮੇਸ਼ ਭਾਰਦਵਾਜ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਇਸ ਲਈ ਸਾਨੂੰ ਖੇਡਾਂ ਵਿੱਚ ਵੀ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ। ਸਕੂਲ ਦੇ ਪ੍ਰਿੰਸੀਪਲ ਚੀਨੂ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਖੇਡ ਮੇਲੇ ਦੀ ਸਮਾਪਤੀ ਪੰਜਾਬ ਦੇ ਲੋਕ ਨਾਚ ਭੰਗੜੇ ਨਾਲ ਹੋਈ।

ਇਹ ਵੀ ਪੜ੍ਹੋ :Azizpur Toll Plaza : ਕਿਸਾਨ ਜਥੇਬੰਦੀਆਂ ਨੇ ਅਜ਼ੀਜ਼ਪੁਰ ਟੋਲ ਪਲਾਜ਼ਾ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਫ੍ਰੀ ਰੱਖਿਆ

 

SHARE