India News (ਇੰਡੀਆ ਨਿਊਜ਼), Sri Chamkaur Sahib, ਚੰਡੀਗੜ੍ਹ : ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਮੰਡੀ ਗੋਬਿੰਦਗੜ੍ਹ ਦੀ ਸੰਗਤ ਵੱਲੋਂ ਚੇਤਨਾ ਮਾਰਚ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਤਲ ਗੜ੍ਹ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਨੂੰ ਰਵਾਨਾ ਹੋਇਆ। ਇਸ ਮੌਕੇ ਸਮੂਹ ਸਾਧ ਸੰਗਤ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਤਾਦਾਦ ਵਿੱਚ ਸੰਗਤਾਂ ਨਤ – ਮਸਤਕ ਹੋਈਆਂ ਅਤੇ ਨਗਰ ਕੀਰਤਨ ਦਾ ਹਿੱਸਾ ਬਣੀਆ।
ਲਾਸਾਨੀ ਸ਼ਹਾਦਤਾਂ ਹੋਈਆਂ
ਜ਼ਿਕਰਯੋਗ ਹੈ ਕਿ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦਾ ਸਿੱਖ ਇਤਿਹਾਸ ਦੇ ਵਿੱਚੋਂ ਬਹੁਤ ਹੀ ਅਹਿਮ ਸਥਾਨ ਹੈ ਅਤੇ ਇਸ ਜਗ੍ਹਾ ਦੇ ਉੱਤੇ ਲਾਸਾਨੀ ਸ਼ਹਾਦਤਾਂ ਹੋਈਆਂ ਹਨ। ਇਸ ਨਗਰ ਕੀਰਤਨ ਨੂੰ ਹਰ ਸਾਲ ਸ਼ਹੀਦੀ ਪੰਦਰਵਾੜੇ ਤੋਂ ਪਹਿਲਾਂ ਸ਼੍ਰੀ ਚਮਕੌਰ ਸਾਹਿਬ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਸਮੂਹ ਸਾਧ ਸੰਗਤ ਦੇ ਨਾਲ ਕੱਢਿਆ ਜਾਂਦਾ ਹੈ ਇਸ ਮੌਕੇ ਨਿਹੰਗ ਸਿੰਘਾਂ ਵੱਲੋਂ ਗਤਕਾ ਵੀ ਖੇਡਿਆ ਗਿਆ।
ਗੁਰਦੁਆਰਾ ਕਤਲਗੜ ਸਾਹਿਬ ਦਾ ਸੰਖ਼ੇਪ ਇਤਹਾਸ
ਜਿਸ ਅਸਥਾਨ ਤੇ ਤਿੰਨ ਪਿਆਰਿਆਂ, ਦੋ ਸਾਹਿਬਜ਼ਾਦਿਆਂ ਅਤੇ 32 ਦੇ ਕਰੀਬ ਸਤਿਗੁਰੂ ਜੀ ਦੇ ਵਰੋਸਾਏ ਗੁਰਸਿੱਖਾਂ ਨੇ ਗੜੀ ਵਿੱਚੋੰ ਬਾਹਰ ਨਿੱਕਲ ਕੇ ਮੈਦਾਨੇ ਜੰਗ ਵਿੱਚ ਦਸ ਲੱਖ ਫੌਜ ਦਾ ਮੁਕਾਬਲਾ ਕਰਕੇ ਜਾਮ-ਏ-ਸ਼ਹਾਦਤ ਪੀਤਾ। ਉਸ ਅਸਥਾਨ ਤੇ ਸਸ਼ੋਭਿਤ ਗੁਰਦੁਆਰਾ ਸਾਹਿਬ ਦਾ ਪ੍ਰਚਲਤ ਨਾਮ ‘ਗੁਰਦੁਆਰਾ ਕਤਲਗੜ ਸਾਹਿਬ’ ਹੈ। ਸ਼ਹੀਦਾਂ ਦਾ ਸੰਸਕਾਰ ਅਸਥਾਨ ਹੋਣ ਕਾਰਨ ਇਸ ਨੂੰ ਸ਼ਹੀਦ ਗੰਜ ਵੀ ਆਖਿਆ ਜਾਂਦਾ ਹੈ।
ਇਹ ਵੀ ਪੜ੍ਹੋ :Minister Of Agriculture : ਜੇਲਾਂ ਦਾ ਡਰ ਉਹਨਾਂ ਨੂੰ ਹੈ ਜੋ ਗਲਤ ਕੰਮ ਕਰਦੇ ਹਨ: ਖੇਤੀਬਾੜੀ ਮੰਤਰੀ