ਖੇਡਾਂ ਦੇ ਖੇਤਰ ਵਿੱਚ ਸੇਂਟ ਜੋਸੇਫ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ St. Joseph’s School

0
1171
St. Joseph's School

St. Joseph’s School

ਇੰਡੋ ਨੇਪਾਲ ਇੰਟਰਨੈਸ਼ਨਲ ਸਪੀਡ ਐਂਡ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਸੇਂਟ ਜੋਸੇਫ ਦਾ ਸ਼ਾਨਦਾਰ ਪ੍ਰਦਰਸ਼ਨ

* ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਦੂਜੇ ਸਥਾਨ ’ਤੇ ਰਹਿੰਦਿਆਂ 11 ਚਾਂਦੀ ਦੇ ਤਗਮੇ ਜਿੱਤ ਕੇ ਟਰਾਫੀ ਜਿੱਤੀ।

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸੇਂਟ ਜੋਸਫ਼ ਸਕੂਲ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਮੋਹਰੀ ਹੈ, ਉੱਥੇ ਖੇਡਾਂ ਦੇ ਖੇਤਰ ਵਿੱਚ ਵੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੇਂਟ ਜੋਸਫ ਸਕੂਲ ਲਾਲੜੂ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ (ਗੁਰਸ਼ਨ ਸਿੰਘ ਅਤੇ ਏਕਮ ਸਿੰਘ) ਅਤੇ ਮੇਨ ਬ੍ਰਾਂਚ ਅੰਬਾਲਾ ਦੇ ਬੱਚਿਆਂ ਨੇ 2 ਮਈ 2023 ਨੂੰ ਕਾਠਮੰਡੂ ਵਿਖੇ ਹੋਈ ਇੰਡੋ ਨੇਪਾਲ ਇੰਟਰਨੈਸ਼ਨਲ ਸਪੀਡ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਭਾਗ ਲਿਆ।ਜਿਸ ਵਿੱਚ ਉਹਨਾਂ ਨੇ ਸਫਲਤਾਪੂਰਵਕ ਪ੍ਰਦਰਸ਼ਨ ਕਰਦੇ ਹੋਏ ਪ੍ਰਾਪਤੀਆਂ ਕੀਤੀਆਂ। 11 ਚਾਂਦੀ ਦੇ ਤਗਮੇ, ਦੂਜੇ ਸਥਾਨ ‘ਤੇ ਰਹਿ ਕੇ ਟਰਾਫੀ ਹਾਸਲ ਕੀਤੀ ਹੈ।

ਇੰਡੋ ਨੇਪਾਲ ਇੰਟਰਨੈਸ਼ਨਲ ਸਪੀਡ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਹਰਿਆਣਾ, ਪੰਜਾਬ ਦੇ ਨਾਲ-ਨਾਲ ਹੋਰ ਕਈ ਰਾਜਾਂ ਦੇ ਸਕੂਲਾਂ ਨੇ ਵੀ ਇਸ ਮੁਕਾਬਲੇ ਵਿੱਚ ਭਾਗ ਲਿਆ। St. Joseph’s School

ਦੇਸ਼ ਦਾ ਨਾਂਅ ਰੌਸ਼ਨ ਕੀਤਾ

St. Joseph's School

ਸੇਂਟ ਜੋਸਫ਼ ਸਕੂਲ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਲ ਕਰਕੇ ਆਪਣੇ ਜ਼ਿਲ੍ਹੇ ਦੇ ਨਾਲ-ਨਾਲ ਭਾਰਤ ਦਾ ਨਾਂਅ ਰੌਸ਼ਨ ਕੀਤਾ|ਡਾਇਰੈਕਟਰ ਮੈਮ ਕਿਰਨ ਬੈਨਰਜੀ, ਡਿਪਟੀ ਡਾਇਰੈਕਟਰ ਮੈਮ ਆਸ਼ਿਮਾ ਕਿਰਨ ਬੈਨਰਜੀ ਅਤੇ ਮੁੱਖ ਅਧਿਆਪਕਾ ਸਿਮਰਨਜੀਤ ਕੌਰ ਨੇ ਵਿਦਿਆਰਥੀਆਂ ਅਤੇ ਕੋਚ ਸਾਹਿਲ ਸ਼ਰਮਾ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰਦਰਸ਼ਨ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। St. Joseph’s School

ਸ਼ਾਨਦਾਰ ਸਫਲਤਾ ਲਈ ਸਨਮਾਨਿਤ

St. Joseph's School

ਸਕੂਲ ਦੀ ਡਿਪਟੀ ਡਾਇਰੈਕਟਰ ਆਸ਼ਿਮਾ ਕਿਰਨ ਬੈਨਰਜੀ ਮੈਡਮ ਨੇ ਕਿਹਾ ਸਕੂਲ ਵਿੱਚ ਜਿੱਥੇ ਮਿਆਰੀ ਸਿੱਖਿਆ ਦਿੱਤੀ ਜਾਂਦੀ ਹੈ, ਉਥੇ ਹੀ ਖੇਡਾਂ ਦੇ ਖੇਤਰ ਵਿੱਚ ਵੀ ਖਿਡਾਰੀਆਂ ਵੱਲ ਧਿਆਨ ਦਿੱਤਾ ਜਾਂਦਾ ਹੈ। ਇਨਾਮ ਵੰਡ ਸਮਾਰੋਹ ਵਿੱਚ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਮੁੱਖ ਮਹਿਮਾਨ ਵਜੋਂ ਸਨਮਾਨਿਤ ਕਰਨ ਦਾ ਐਲਾਨ ਕੀਤਾ। St. Joseph’s School

Also Read :Save The Environment ਵਾਤਾਵਰਨ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ : ਅਸ਼ੋਕ ਗਰਗ

Also Read :ਜਗਜੀਤ ਸਿੰਘ ਛੜਬੜ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਨਿਯੁਕਤ Jagjit Singh Chharbar

Also Read :ਏਡੀਸੀ ਵੱਲੋਂ ਬਨੂੜ ਤਹਿਸੀਲ ਦਫ਼ਤਰ ਦਾ ਅਚਨਚੇਤ ਨਿਰੀਖਣ Unexpected inspection by ADC

Also Read :ਜਨਤਕ ਜਾਇਦਾਦ ‘ਤੇ ਕਬਜ਼ਾ ਕਰਨ ਦੀ ਕਾਰਵਾਈ ਦਾ ਵਿਰੋਧ Resisting Possession

Connect With Us : Twitter Facebook

 

SHARE