Startup Punjab ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨਾਲ ਸਮਝੌਤਾ ਸਹੀਬੰਦ 

0
187
Startup Punjab

Startup Punjab

ਇੰਡੀਆ ਨਿਊਜ਼, ਚੰਡੀਗੜ੍ਹ, 28 ਦਸੰਬਰ:

Startup Punjab ਸੂਬੇ ਵਿੱਚ ਉੱਦਮਤਾ ਅਤੇ ਨਵੀਨਤਾ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ ਸਟਾਰਟਅੱਪ ਪੰਜਾਬ ਸੈੱਲ ਨੇ  ਉਦਯੋਗ ਭਵਨ ਵਿਖੇ ਆਯੋਜਿਤ ਸਮਾਰੋਹ ਦੌਰਾਨ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨਾਲ ਸਮਝੌਤੇ (ਐਮਓਯੂ) `ਤੇ ਹਸਤਾਖਰ ਕੀਤੇ।  ਉਦਯੋਗ ਅਤੇ ਵਣਜ ਦੇ ਸਕੱਤਰ-ਕਮ-ਡਾਇਰੈਕਟਰ ਸਿਬਿਨ ਸੀ, ਜੋ ਸਟੇਟ ਸਟਾਰਟਅਪ ਦੇ ਨੋਡਲ ਅਫਸਰ ਵੀ ਹਨ, ਨੇ ਸਟਾਰਟਅੱਪ ਪੰਜਾਬ ਦੀ ਤਰਫੋਂ ਐਮਓਯੂ `ਤੇ ਦਸਤਖਤ ਕੀਤੇ, ਜਦਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀ ਤਰਫੋਂ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਨੇ ਦਸਤਖਤ ਕੀਤੇ।

ਉੱਦਮੀ ਵਾਤਾਵਰਣ ਨੂੰ ਮਜ਼ਬੂਤ ਕਰਨ ਦਾ ਪ੍ਰਣ ਲਿਆ (Startup Punjab)

ਸਟਾਰਟਅਪ ਪੰਜਾਬ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੇ ਪੰਜਾਬ ਦੇ ਉੱਦਮੀ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਨੈੱਟਵਰਕ, ਸਬੰਧਾਂ, ਤਕਨਾਲੋਜੀ, ਗਿਆਨ ਅਤੇ ਪ੍ਰਬੰਧਨ ਪਹਿਲੂਆਂ ਦੇ ਸੰਦਰਭ ਵਿੱਚ ਆਪੋ-ਆਪਣੀ ਸੰਸਥਾਗਤ ਮੁਹਾਰਤ ਪ੍ਰਦਾਨ ਕਰਕੇ ਸਟਾਰਟਅੱਪ ਨੂੰ ਸਹਿਯੋਗ ਦੇਣ ਲਈ ਮਿਲ ਕੇ ਕੰਮ ਕਰਨ ਦਾ ਪ੍ਰਣ ਲਿਆ ਹੈ। ਸਿਬਿਨ ਸੀ ਨੇ ਕਿਹਾ, “ਪੰਜਾਬ ਵਿੱਚ ਉੱਦਮਤਾ ਦੀ ਕਈ ਦਹਾਕਿਆਂ ਪੁਰਾਣੀ ਅਮੀਰ ਪਰੰਪਰਾ ਹੈ ਅਤੇ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਜਿਵੇਂ ਕਿ ਖੇਤੀ ਅਤੇ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਫਾਰਮਾਸਿਊਟੀਕਲ, ਆਈ.ਟੀ./ਆਈ.ਟੀ.ਈ.ਐਸ., ਸਟੀਲ, ਨਿਰਮਾਣ ਆਦਿ ਵਿੱਚ ਮਜ਼ਬੂਤ ਕਾਰੋਬਾਰ ਸਥਾਪਿਤ ਕੀਤੇ ਹਨ।” ਉਨ੍ਹਾਂ ਅੱੱਗੇ ਕਿਹਾ ਕਿ ਸਟਾਰਟਅਪ ਪੰਜਾਬ ਢੁੱਕਵੀਂ ਸੇਧ, ਵਿੱਤੀ , ਇਨਕਿਊਬੇਸ਼ਨ ਅਤੇ ਹੋਰ ਸਹਾਇਤਾ ਪ੍ਰਦਾਨ ਕਰਕੇ ਰਾਜ ਦੇ ਸਟਾਰਟਅਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਸਮਝੌਤਾ ਸਟਾਰਅੱਪਜ਼ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ (Startup Punjab)

ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨਾਲ ਇਹ ਸਮਝੌਤਾ ਸਟਾਰਅੱਪਜ਼ ਨੂੰ ਆਈ.ਪੀ. (ਇੰਟਲੈਕਚੁਅਲ ਪ੍ਰਾਪਰਟੀ) ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦਿਆਂ ਸੂਬੇ ਵਿੱਚ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। ਉਦਮੀ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਖੋਜ ਅਤੇ ਵਿਕਾਸ ਸਬੰਧੀ ਸਹਾਇਤਾ ਅਤੇ ਵਪਾਰਕ ਤੇ ਤਕਨੀਕੀ ਸੇਧ ਦਾ ਲਾਭ ਲੈ ਸਕਦੇ ਹਨ।

 

SHARE