State Special Operation Cell : SSOC ਵੱਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ

0
285
State Special Operation Cell

India News (ਇੰਡੀਆ ਨਿਊਜ਼), State Special Operation Cell, ਚੰਡੀਗੜ੍ਹ : ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਵੱਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਥਾਣਾ ਮੋਹਾਲੀ ਵਿੱਚ ਪੇਸ਼ ਕੀਤਾ ਗਿਆ। ਅੱਜ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਵੱਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਜੇਲ ਤੋਂ ਪ੍ਰੋਡਕਸ਼ਨ ਵਰੰਟਾਂ ਤੇ ਲਿਆਂਦਾ ਗਿਆ ਸੀ। ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਤੇ ਫਰੌਤੀ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ਼ ਹੈ।

ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ

ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਵੱਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਜੇਲ ਤੋਂ ਪ੍ਰੋਡਕਸ਼ਨ ਵਰੰਟਾਂ ਤੇ ਲਿਆਂਦਾ ਗਿਆ ਸੀ ਤੇ ਲਿਆ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਸਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਗਏ ਹਨ।

ਪੰਜਾਬ ਦੇ ਰੂਪਨਗਰ ਜ਼ਿਲੇ ਦਾ ਰਹਿਣ ਵਾਲਾ

ਪੰਜਾਬ ਦੇ ਕਈ ਗੈਂਗਸਟਰਾਂ ਦੇ ਵਿੱਚੋਂ ਇੱਕ ਨਾਮ ਦਿਲਪ੍ਰੀਤ ਬਾਬਾ ਦਾ ਵੀ ਹੈ। ਦਿਲਪ੍ਰੀਤ ਬਾਬਾ ਇਸ ਵਕਤ ਜੇਲ ਵਿੱਚ ਬੰਦ ਹੈ। ਦਿਲਪ੍ਰੀਤ ਬਾਬਾ ਗਾਇਕ ਗਿੱਪੀ ਗਰੇਵਾਲ ਅਤੇ ਪਰਮੀਸ਼ ਵਰਮਾ ਨੂੰ ਧਮਕੀ ਦੇ ਚੁੱਕਿਆ ਹੈ। ਅਤੇ ਉਸਦਾ ਨਾਮ ਹਮਲੇ ਵਿੱਚ ਵੀ ਸਾਹਮਣੇ ਆ ਚੁੱਕਿਆ ਹੈ। ਪੰਜਾਬ ਦੇ ਰੂਪਨਗਰ ਜ਼ਿਲੇ ਦਾ ਰਹਿਣ ਵਾਲਾ ਦਿਲਪ੍ਰੀਤ ਬਾਬਾ ਅਪਰਾਧਿਕ ਬਿਰਤੀ ਵਾਲਾ ਨਹੀਂ ਸੀ। ਪਿੰਡ ਦੇ ਇੱਕ ਝਗੜੇ ਤੋਂ ਬਾਅਦ ਉਸਦੀ ਜ਼ਿੰਦਗੀ ਬਦਲ ਗਈ। ਅਤੇ ਉਸਦਾ ਨਾਂ ਅਪਰਾਧਿਕ ਵਾਰਦਾਤਾਂ ਵਿੱਚ ਸਾਹਮਣੇ ਆਉਣ ਲੱਗਾ। ਸਾਲ 2014 ਤੋਂ ਬਾਅਦ ਦਿਲਪ੍ਰੀਤ ਬਾਬਾ ਇੱਕ ਗੈਂਗਸਟਰ ਦੇ ਰੂਪ ਵਿੱਚ ਸਾਹਮਣੇ ਆਇਆ।

ਇਹ ਵੀ ਪੜ੍ਹੋ :Bhai Mardana Ji : ਭਾਈ ਮਰਦਾਨਾ ਜੀ ਦਾ ਅੱਜ ਅਕਾਲ ਚਲਾਨਾ ਦਿਵਸ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਇਹ ਵੀ ਪੜ੍ਹੋ :CM PunjabTirth Yatra Yojana : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ AAP ਸਰਕਾਰ ਵੱਲੋਂ ਤੀਰਥ ਯਾਤਰਾ ਯੋਜਨਾ ਤੇ ਘਰ ਘਰ ਰਾਸ਼ਨ ਸਕੀਮ ਦਾ ਆਗਾਜ

 

SHARE