Statement by Punjab Cabinet Minister on Kharif Season 187.23 ਲੱਖ ਮੀਟਰਕ ਟਨ ਝੋਨੇ ਦੀ ਖਰੀਦ: ਆਸ਼ੂ

0
328
Statement by Punjab Cabinet Minister on Kharif Season
Statement by Punjab Cabinet Minister on Kharif Season
ਖਰੀਦੇ ਗਏ ਝੋਨੇ ਦੀ 36257.30 ਕਰੋੜ ਰੁਪਏ ਦੀ ਰਾਸ਼ੀ 8.20 ਲੱਖ ਤੋਂ ਵੱਧ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ 99.88% ਫੀਸਦ ਲਿਫਟਿੰਗ ਕਾਰਜ ਨੇਪਰੇ ਚੜ੍ਹਿਆ
ਇੰਡੀਆ ਨਿਊਜ਼, ਚੰਡੀਗੜ੍ਹ:
Statement by Punjab Cabinet Minister on Kharif Season ਖਰੀਫ ਸੀਜਨ 2021-22 ਦੌਰਾਨ ਪੰਜਾਬ ਰਾਜ ਵਿੱਚ 187.23 ਲੱਖ ਮੀਟਰਕ ਟਨ ਝੋਨੇ ਘੱਟੋਂ ਘੱਟ ਸਮਰਥਨ ਮੁੱਲ ਤੇ ਨਿਰਵਿਘਨ ਖਰੀਦ ਕੀਤੀ ਗਈ ਹੈ। ਉਕਤ ਪ੍ਰਗਟਾਵਾ ਅੱਜ ਇੱਥੇ ਭਾਰਤ ਭੂਸ਼ਨ ਆਸ਼ੂ  ਵੱਲੋਂ ਕੀਤਾ ਗਿਆ । ਆਸ਼ੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ 3 ਅਕਤੂਬਰ 2021 ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਕੇ 30 ਨਵੰਬਰ 2021 ਨੂੰ ਖਤਮ ਕੀਤੀ ਗਈ ਹੈ।
ਇਸ ਦੌਰਾਨ ਰਾਜ ਦੀਆਂ ਮੰਡੀਆਂ ਵਿੱਚ ਕੁਲ 188.20 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ ਜਿਸ ਵਿੱਚੋ ਸਮੂਹ ਖਰੀਦ ਏਜੰਸੀਆਂ ਸਮੇਤ ਐਫਸੀਆਈ ਵੱਲੋਂ 187.23 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਰੁਪਏ 1960/- ਪ੍ਰਤੀ ਕੁਵਿੰਟਲ ਤੇ ਕੀਤੀ ਗਈ ਹੈ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਕੇਵਲ 97000 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।

Statement by Punjab Cabinet Minister on Kharif Season 186.97 ਲੱਖ ਮੀਟਰਕ ਟਨ ਝੋਨੇ ਦੀ ਲਿਫਟਿੰਗ

ਇਸ ਦੇ ਨਾਲ ਹੀ ਖਰੀਦ ਕੀਤੇ  ਗਏ ਝੋਨੇ ਦੀ ਬਣਦੀ ਰਾਸ਼ੀ 36257.30 ਕਰੋੜ ਰੁਪਏ ਸੂਬੇ ਦੇ 8,20,174 ਤੋਂ ਵੱਧ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਚੁੱਕੇ ਹਨ । ਖਰੀਦ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਵਿੱਚੋ 186.97 ਲੱਖ ਮੀਟਰਕ ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਜੋ ਕਿ 99.88% ਬਣਦੀ ਹੈ।
ਖੁਰਾਕ ਮੰਤਰੀ ਨੇ ਦੱਸਿਆ ਕਿ ਸੀਜ਼ਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਭਾਵ ਦੀ ਰੋਕਥਾਮ ਅਤੇ ਮੰਡੀਆਂ ਵਿੱਚ ਗਲੱਟ ਦੀ ਸਥਿਤੀ ਤੋਂ ਬਚਣ ਲਈ ਪੰਜਾਬ ਮੰਡੀ ਬੋਰਡ ਵੱਲੋਂ ਖੋਲੇ ਗਏ 1872 ਰੈਗੂਲਰ ਖਰੀਦ ਕੇਂਦਰਾਂ ਤੋਂ ਇਲਾਵਾ 1237 ਹੋਰ ਯੋਗ ਜਨਤਕ ਥਾਵਾਂ ਅਤੇ ਰਾਈਸ ਮਿਲਾਂ ਨੂੰ ਮੰਡੀ ਯਾਰਡ ਘੋਸ਼ਿਤ ਕੀਤਾ ਗਿਆ ਸੀ ।

Statement by Punjab Cabinet Minister on Kharif Season 3 ਅਕਤੂਬਰ ਤੋ ਸ਼ੁਰੂ ਕਰਵਾਈ ਖਰੀਦ

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਹਾਨੇ ਨਾਲ ਪੰਜਾਬ ਰਾਜ ਵਿੱਚ ਖਰੀਦ ਕਾਰਜ ਦੇ ਤਹਿ ਪ੍ਰੋਗਰਾਮ ਨੂੰ ਬਦਲਦਿਆ 10 ਅਕਤੂਬਰ 2021 ਤੋਂ ਖਰੀਦ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਮਾਮਲੇ ਵਿੱਚ ਖੁਦ ਦਾਖਲ ਦਿੰਦਿਆ ਪ੍ਰਧਾਨ ਮੰਤਰੀ ਅਤੇ ਕੇਂਦਰੀ ਖੁਰਾਕ ਮੰਤਰੀ ਨਾਲ ਮੁਲਾਕਾਤ ਕਰਕੇ ਝੋਨੇ ਦੀ ਖਰੀਦ 3 ਅਕਤੂਬਰ 2021 ਤੋ ਸ਼ੁਰੂ ਕਰਵਾਈ ਗਈ। ਆਸ਼ੂ ਨੇ ਦੱਸਿਆ ਕਿ  ਰਾਜ ਸਰਕਾਰ ਵੱਲੋਂ ਬੋਗਸ ਬਿਲਿੰਗ ਅਤੇ ਦੂਜ਼ੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ਤੇ ਆਉਣ ਵਾਲੇ ਝੋਨੇ ਨੂੰ ਰੋਕਣ ਲਈ 1500 ਮੁਲਾਜਮਾਂ ਦੇ 150 ਉਡਣ ਦਸਤੇ ਗਠਿਤ ਕੀਤੇ ਗਏ ਸਨ।
SHARE