Students Protested In SUS College
ਐਸਯੂਐਸ ਕਾਲਜ ਵਿੱਚ ਫਾਰਮੇਸੀ ਸ਼ਾਖਾ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ
-
ਐਸਯੂਐਸ ਕਾਲਜ ਵਿੱਚ ਫਾਰਮੇਸੀ ਸ਼ਾਖਾ ਦੇ ਵਿਦਿਆਰਥੀਆਂ ਨੇ ਕਿਹਾ ਕਿ ਪੰਜ ਮਹੀਨਿਆਂ ਤੋਂ ਫੈਕਲਟੀ ਦੀ ਉਡੀਕ, ਪੜ੍ਹਾਈ ਹੋ ਰਹੀ ਪ੍ਰਭਾਵਿਤ
-
ਵਿਦਿਆਰਥੀਆਂ ਨੇ ਕਾਲਜ ਦੇ ਗੇਟ ਨੂੰ ਤਾਲਾ ਲਗਾ ਕੇ ਕੀਤੀ ਨਾਅਰੇਬਾਜ਼ੀ
-
6 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਹੈ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸ਼ਹੀਦ ਊਧਮ ਸਿੰਘ ਕਾਲਜ (ਤੰਗੌਰੀ)ਬਨੂੜ ਦੀ ਫਾਰਮੇਸੀ ਸ਼ਾਖਾ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਕਾਲਜ ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਪੜ੍ਹਾਉਣ ਲਈ ਕੋਈ ਅਧਿਆਪਕ ਨਹੀਂ ਹੈ। ਵਿਦਿਆਰਥੀ ਘਰੋਂ ਪੜ੍ਹਣ ਲਈ ਕਾਲਜ ਆਉਂਦੇ ਹਨ, ਪਰ ਜਦੋਂ ਕੋਈ ਜਮਾਤ ਵਿੱਚ ਪੜ੍ਹਾਉਣ ਨਹੀਂ ਆਉਂਦਾ ਤਾਂ ਬਿਨਾਂ ਪੜ੍ਹੇ ਹੀ ਘਰ ਪਰਤ ਜਾਂਦੇ ਹਨ। ਇਸ ਤਰ੍ਹਾਂ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਵਿਦਿਆਰਥੀ ਫੈਕਲਟੀ ਦੀ ਉਡੀਕ ਕਰ ਰਹੇ ਹਨ। ਪਰ ਕਾਲਜ ਮੈਨੇਜਮੈਂਟ ਝੂਠੇ ਭਰੋਸਾ ਦੇ ਕੇ ਸਮਾਂ ਲੰਘਾ ਰਹੀ ਹੈ। ਕਾਲਜ ਪ੍ਰਬੰਧਕਾਂ ਦੇ ਰਵੱਈਏ ਤੋਂ ਤੰਗ ਆ ਕੇ ਅੱਜ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਦੱਸਿਆ ਕਿ ਮੈੱਸ ਵਿੱਚ ਵੀ ਘਟੀਆ ਖਾਣਾ ਪਰੋਸਿਆ ਜਾ ਰਿਹਾ ਹੈ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਡੀਐਸਪੀ ਮੁਹਾਲੀ ਹਰਸਿਮਰਨ ਸਿੰਘ ਬੱਲ ਆਪਣੀ ਟੀਮ ਸਮੇਤ ਕਾਲਜ ਪੁੱਜੇ। Students Protested In SUS College
ਦਮਦਮੀ ਟਕਸਾਲ ਦੇ ਮੁੱਖੀ ਤੇ ਕਿਸਾਨ ਆਗੂ ਮੌਕੇ ‘ਤੇ ਪਹੁੰਚੇ –
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਨਾਲ ਦਮਦਮੀ ਟਕਸਾਲ ਜਥੇ ਦੇ ਮੁੱਖੀ ਬਾਬਾ ਬਰਜਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਨੰਡਿਆਲੀ ਕਾਲਜ ਵਿੱਚ ਪੁੱਜੇ। ਬਾਬਾ ਪ੍ਰਵਾਨਾ ਪਹਿਲਾਂ ਕਾਲਜ ਡਾਇਰੈਕਟਰ ਨੂੰ ਮਿਲੇ ਪਰ ਮਸਲਾ ਹੱਲ ਨਹੀਂ ਹੋ ਸਕਿਆ। ਬਾਬਾ ਪ੍ਰਵਾਨਾ ਨੇ ਕਿਹਾ ਕਿ ਜੇਕਰ 6 ਮਾਰਚ ਤੱਕ ਕਾਲਜ ਡਾਇਰੈਕਟਰ ਨੂੰ ਨਾ ਹਟਾਇਆ ਗਿਆ ਤਾਂ ਰੋਡ ਜਾਮ ਕੀਤਾ ਜਾਵੇਗਾ। ਕਿਸਾਨ ਆਗੂ ਬਲਵੰਤ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਕਾਜਿਲ ਪੁੱਜਣਗੇ। ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ। ਅਤੇ ਬੱਚਿਆਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। Students Protested In SUS College
ਫੈਕਲਟੀ ਦੀ ਮੰਗ ਨੂੰ ਪ੍ਰਬੰਧਕਾਂ ਅੱਗੇ ਰੱਖਿਆ
ਐਸਯੂਐਸ ਕਾਲਜ, ਤੰਗੋਰੀ ਦੀ ਡਾਇਰੈਕਟਰ ਡਾ: ਮਾਨਵਜੋਤ ਕੌਰ ਨੇ ਦੱਸਿਆ ਫੈਕਲਟੀ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਣ ਦੀ ਮੰਗ ਪ੍ਰਬੰਧਕਾਂ ਅੱਗੇ ਰੱਖੀ ਗਈ ਹੈ। ਇਸ ਸਬੰਧੀ ਅਗਸਤ ਮਹੀਨੇ ਤੋਂ ਕੰਮ ਚੱਲ ਰਿਹਾ ਹੈ। ਬੱਚਿਆਂ ਨੂੰ ਵੀ ਸਮਝਾਇਆ ਗਿਆ ਅਤੇ ਬੱਚਿਆਂ ਦੀ ਮੈਨੇਜਮੈਂਟ ਨਾਲ ਕਈ ਵਾਰ ਚਰਚਾ ਕੀਤੀ ਗਈ। Students Protested In SUS College
ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ
ਮੈਨੇਜਮੈਂਟ ਮੈਂਬਰ, ਐਸਯੂਐਸ ਕਾਲਜ, ਤੰਗੋਰੀ ਡਾ: ਗੁਰਪ੍ਰੀਤ ਸਿੰਘ ਨੇ ਦੱਸਿਆ ਵਿਦਿਆਰਥੀਆਂ ਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਫੈਕਲਟੀ ਦੀ ਨਿਯੁਕਤੀ ਸਬੰਧੀ ਕਾਰਵਾਈ ਚੱਲ ਰਹੀ ਹੈ। ਬਹੁਤ ਸਾਰੀਆਂ ਅਰਜ਼ੀਆਂ ਸਾਡੇ ਕੋਲ ਪਹੁੰਚੀਆਂ ਹਨ। 6 ਮਾਰਚ ਤੋਂ ਪਹਿਲਾਂ ਸਭ ਕੁਝ ਠੀਕ ਹੋ ਜਾਵੇਗਾ। Students Protested In SUS College