India News (ਇੰਡੀਆ ਨਿਊਜ਼), Suicide By Hanging, ਚੰਡੀਗੜ੍ਹ : ਜ਼ੀਰਕਪੁਰ ਦੇ ਕਰੀਬ ਢਕੋਲੀ ਇਲਾਕੇ ‘ਚ ਸਥਿਤ ਵਰਿੰਦਾਵਨ ਗਾਰਡਨ ਸੁਸਾਇਟੀ ਨੇੜੇ ਝੁੱਗੀਆਂ ‘ਚ ਇਕ ਪ੍ਰਵਾਸੀ ਵਿਅਕਤੀ ਨੇ ਸ਼ੱਕੀ ਹਾਲਾਤਾਂ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਤਾਂ ਬਾਅਦ ਇਲਾਕੇ ਵਿੱਚ ਸਨਸਨੀ ਦੀ ਲਹਿਰ ਫੈਲ ਗਈ। ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਲਈ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ
ਮ੍ਰਿਤਕ ਦੀ ਪਛਾਣ 33 ਸਾਲਾ ਸੁਰਜਨ ਲਾਲ ਵਾਸੀ ਹਰਦੋਈ ਯੂਪੀ ਵਜੋਂ ਹੋਈ ਹੈ, ਜੋ ਵਰਿੰਦਾਵਨ ਗਾਰਡਨ ਸੁਸਾਇਟੀ ਨੇੜੇ ਝੁੱਗੀਆਂ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਮ੍ਰਿਤਕ ਪ੍ਰਾਈਵੇਟ ਤੌਰ ‘ਤੇ ਕੰਮ ਕਰਦਾ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨਾਂ ਤੋਂ ਪਰੇਸ਼ਾਨ ਸੀ। ਪੁਲੀਸ ਨੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
ਵਰਿੰਦਾਵਨ ਸੋਸਾਇਟੀ ਦੇ ਫਲੈਟ ਨੰਬਰ 504 ਏ ਦੀ ਘਟਨਾ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜ਼ੀਰਕਪੁਰ ਦੀ ਵਰਿੰਦਾਵਨ ਸੋਸਾਇਟੀ ਦੇ ਫਲੈਟ ਨੰਬਰ 504 ਏ ਵਿੱਚ ਰਹਿੰਦੇ ਇੱਕ ਪਰਿਵਾਰ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸੰਜੇ ਗੋਇਲ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸੀ। ਜਿਸ ਕਾਰਨ ਸੰਜੇ ਗੋਇਲ (50 ਸਾਲ), ਉਸ ਦੀ ਪਤਨੀ ਮੰਜੂ ਰਾਣੀ (48 ਸਾਲ) ਅਤੇ ਬੇਟੇ ਅਕਸ਼ੈ ਗੋਇਲ (19 ਸਾਲ) ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਘਟਨਾ ਵਿੱਚ ਮੰਜੂ ਰਾਣੀ ਦੀ ਮੌਤ ਹੋ ਗਈ ਸੀ।