Suicide By Youth In Kharar : ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਨੌਜਵਾਨ ਵੱਲੋਂ ਆਤਮਹੱਤਿਆ

0
182

India News (ਇੰਡੀਆ ਨਿਊਜ਼), Suicide By Youth In Kharar, ਚੰਡੀਗੜ੍ਹ : ਜ਼ਿਲ੍ਹਾ ਮੁਹਾਲੀ ਦੇ ਕਸਬਾ ਖਰੜ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਕਸਬਾ ਖਰੜ ਦੇ ਸ਼ਿਵਜੋਤ ਇਨਕਲਏਵ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਨੌਜਵਾਨ ਵੱਲੋਂ ਫਾਹਾ ਲਾ ਕੇ ਕੀਤੀ ਆਤਮਹੱਤਿਆ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ।

ਆਤਮਹੱਤਿਆ ਦਾ ਕਾਰਨ

ਮ੍ਰਿਤਕ ਨੌਜਵਾਨ ਵੱਲੋਂ ਐਡਾ ਵੱਡਾ ਕਦਮ ਕਿਉਂ ਚੁੱਕਿਆ ਗਿਆ ਹੈ ਇਹ ਸਵਾਲ ਅਜੇ ਖੜਾ ਹੈ। ਹਾਲਾਂਕਿ ਨੌਜਵਾਨ ਵੱਲੋਂ ਕੀਤੀ ਆਤਮ ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ। ਸਥਾਨਕ ਪੁਲਿਸ ਵੱਲੋਂ ਵੱਖ-ਵੱਖ ਉਗਲਾਂ ਤੋਂ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ।

ਮਣੀ ਮਾਜਰਾ ਦਾ ਰਹਿਣ ਵਾਲਾ

ਫਾਹਾ ਲੈ ਕੇ ਆਤਮਹੱਤਿਆ ਕਰਨ ਵਾਲੇ ਮ੍ਰਿਤਕ ਨੌਜਵਾਨ ਦੀ ਪਹਿਚਾਣ 24 ਸਾਲਾ ਰਾਜੂ ਦੇ ਤੌਰ ਤੇ ਹੋਈ ਹੈ। ਮ੍ਰਿਤਕ ਨੌਜਵਾਨ ਮਣੀ ਮਾਜਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਿਹਾ ਸੀ। ਆਤਮਹੱਤਿਆ ਵਰਗਾ ਇਡਾ ਵੱਡਾ ਕਦਮ ਨੌਜਵਾਨ ਵੱਲੋਂ ਕਿਉਂ ਚੁੱਕਿਆ ਗਿਆ ਇਹ ਇੱਕ ਜਾਂਚ ਦਾ ਵਿਸ਼ਾ ਹੈ। ਪੁਲਿਸ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ :Commercial Courts Act : D.L.S.A ਵਲੋਂ ਕਮਰਸ਼ੀਅਲ ਕੋਰਟ ਐਕਟ ਦੇ ਅਧੀਨ ਪ੍ਰੀ-ਸੰਸਥਾ ਵਿਚੋਲਗੀ ਤੇ ਸੈਮੀਨਾਰ

SHARE