ਸਵਾਮੀ ਵਿਵੇਕਾਨੰਦ ਗਰੁੱਪ ਦੇ ਵਿਦਿਆਰਥੀਆਂ ਦਾ ਉਦਯੋਗਿਕ ਦੌਰਾ Swami Vivekananda Group

0
117
Swami Vivekananda Group

Swami Vivekananda Group

ਸਵਾਮੀ ਵਿਵੇਕਾਨੰਦ ਗਰੁੱਪ ਦੇ ਵਿਦਿਆਰਥੀਆਂ ਦਾ ਉਦਯੋਗਿਕ ਦੌਰਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ “ਗੁਰੂ ਨਾਨਕ ਮਸ਼ੀਨ ਟੂਲਜ਼”, ਰਾਜਪੁਰਾ ਦਾ ਉਦਯੋਗਿਕ ਦੌਰਾ ਕੀਤਾ। 25 ਦੇ ਕਰੀਬ ਵਿਦਿਆਰਥੀ ਅਤੇ ਦੋ ਫੈਕਲਟੀ ਮੈਂਬਰ ਜਿਨ੍ਹਾਂ ਵਿੱਚ ਪ੍ਰੋ.ਤਲਵਿੰਦਰ ਸਿੰਘ ਰੰਧਾਵਾ, ਪ੍ਰੋ.ਜਸਪ੍ਰੀਤ ਸਿੰਘ ਬਹਿਲ ਇਸ ਦੌਰੇ ਦਾ ਹਿੱਸਾ ਬਣੇ। Swami Vivekananda Group

ਤਕਨੀਕਾਂ ਬਾਰੇ ਜਾਣਿਆ

Swami Vivekananda Group

ਵਿਦਿਆਰਥੀਆਂ ਨੇ ਅੱਜਕੱਲ੍ਹ ਉਦਯੋਗਾਂ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਨਵੀਆਂ ਤਕਨੀਕਾਂ ਜਿਵੇਂ ਕਿ ਸੀਐਨਸੀ ਮਿਲਿੰਗ ਮਸ਼ੀਨਾਂ ਅਤੇ ਸੀਐਨਸੀ ਮਸ਼ੀਨ ਵਿੱਚ ਵਰਤੀਆਂ ਜਾਂਦੀਆਂ ਆਟੋਮੈਟਿਕ ਟੂਲਜ਼ ਚੇਂਜਰਾਂ ਬਾਰੇ ਸਿੱਖਿਆ ਤੇ ਨਾਲ ਹੀ ਉਹਨਾਂ ਨੇ ਕਾਸਟਿੰਗ ਪ੍ਰਕਿਰਿਆ ਵਿੱਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਵੀ ਜਾਣਿਆ ਜਿਵੇਂ ਕਿ ਪੈਟਰਨਾਂ ਦੁਆਰਾ ਕੈਵਿਟੀਜ਼ ਕਿਵੇਂ ਬਣਾਈਆਂ ਜਾਂਦੀਆਂ ਹਨ,ਕੈਵਿਟੀ ਵਿੱਚ ਪਿਘਲੇ ਹੋਏ ਪਦਾਰਥ ਨੂੰ ਪਾਉਣ ਦੀਆਂ ਤਕਨੀਕਾਂ, ਕਾਸਟ ਉਤਪਾਦਾਂ ਤੋਂ ਰਨਰ ਅਤੇ ਰਾਈਜ਼ਰ ਨੂੰ ਹਟਾਉਣਾ ਅਤੇ ਸੀਐਨਸੀ ਲੇਜ਼ਰ ਕੱਟਿੰਗ ਮਸ਼ੀਨ ਨਾਲ ਸਕਿੰਟਾ ਵਿੱਚ ਕੰਮ ਕਰਨਾਂ ਸ਼ਾਮਿਲ ਸੀ। Swami Vivekananda Group

ਭਵਿੱਖ ਵਿੱਚ ਆਪਣਾ ਰੋਜ਼ਗਾਰ

Swami Vivekananda Group

ਕੰਪਨੀ ਦੇ ਸੁਪਰਵਾਈਜਰ ਸ.ਜਗਜੀਤ ਸਿੰਘ ਜੀ ਨੇ ਵੀ ਅੱਗੇ ਹੋ ਕੇ ਬੱਚਿਆ ਨੂੰ ਮਸ਼ੀਨਾਂ ਦੇ ਹੋਰ ਪਹਿਲੂਆਂ ਤੋਂ ਜਾਣੂੰ ਕਰਵਾਇਆ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਅਸੀਂ ਹਮੇਸ਼ਾਂ ਹਾਜ਼ਰ ਰਹਾਂਗੇ। ਕਾਲਜ ਦੀ ਮੈਨੇਜਮੈਂਟ ਵੱਲੋਂ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁੱਖੀ ਪ੍ਰੋ.ਸੁਪਿੰਦਰਜੀਤ ਸਿੰਘ ਕੰਗ ਨੇ ਕੰਪਨੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਬੱਚੇ ਪੜਾਈ ਦੇ ਨਾਲ-ਨਾਲ ਪ੍ਰੈਕਟੀਕਲ ਆਪਣੀਆਂ ਅੱਖਾਂ ਦੇ ਨਾਲ ਦੇਖਣਗੇ ਤੇ ਆਪਣੇ ਹੱਥਾਂ ਦੇ ਨਾਲ ਕਰਨਗੇ ਤਾਂ ਉਹ ਭਵਿੱਖ ਵਿੱਚ ਆਪਣਾ ਰੋਜ਼ਗਾਰ ਖੜ੍ਹਾ ਕਰ ਸਕਦੇ ਹਨ। Swami Vivekananda Group

Also Read :corona virus ਲੋਕ ਜਨਤਕ ਥਾਵਾਂ ‘ਤੇ ਮਾਸਕ ਜ਼ਰੂਰ ਪਾਉਣ: ਡਿਪਟੀ ਕਮਿਸ਼ਨਰ

Also Read :ਬਨੂੜ ਦੇ ਪਿੰਡ ਕਰਾਲਾ ਵਿੱਚ ਸਥਿਤ ਸਿਹਤ ਡਿਸਪੈਂਸਰੀ ਵਿੱਚ ਹੋਈ ਚੋਰੀ Theft In The Dispensary

Also Read :ਡਿਪਟੀ ਕਮਿਸ਼ਨਰ ਵੱਲੋਂ ਬਨੂੜ ਮੰਡੀ ਦਾ ਦੌਰਾ Visit of Banur Mandi by DC

Also Read :ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅੱਜ ਬਨੂੜ ਪਹੁੰਚ ਰਹੇ ਹਨ Member of Parliament Maharani Praneet Kaur

Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights

Connect With Us : Twitter Facebook

 

SHARE