ਇਨ੍ਹਾਂ ਅਧਿਆਪਕਾਂ ਨੂੰ ਮਿਲੇਗਾ ਅਧਿਆਪਕ ਰਾਜ ਪੁਰਸਕਾਰ-2022

0
221
Teacher State Award-2022
Teacher State Award-2022
ਇੰਡੀਆ ਨਿਊਜ਼, ਚੰਡੀਗੜ (Teacher State Award-2022) : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕ ਰਾਜ ਪੁਰਸਕਾਰ-2022 ਲਈ ਚੁਣੇ ਗਏ ਅਧਿਆਪਕਾਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ਮੁਤਾਬਕ, ਸਟੇਟ ਐਵਾਰਡ ਲਈ ਚੁਣੇ ਗਏ ਅਧਿਆਪਕਾਂ ਵਿੱਚ ਕੁੱਲ 55 ਅਧਿਆਪਕਾਂ ਸ਼ਾਮਲ ਹਨl

55 ਅਧਿਆਪਕਾਂ ਨੂੰ ਮਿਲੇਗਾ ਸਟੇਟ ਐਵਾਰਡ

ਜ਼ਿਲਾ ਅੰਮਿ੍ਰਤਸਰ ਦੇ ਜੀਐਮਐਸ ਲੋਹਾਰਕਾ ਕਲਾਂ ਦੇ ਰਾਜਨ ਅਤੇੇ GSSS ਝਿੱਤਾ ਕਲਾਂ ਦੇ ਸੰਜੇ ਕੁਮਾਰ, ਜ਼ਿਲਾ ਬਰਨਾਲਾ ਦੇ ਸ਼ਹੀਦ ਸਿਪਾਹੀ ਧਰਮਵੀਰ ਕੁਮਾਰ GSSS ਬਖ਼ਤਗੜ ਦੇ ਕਮਲਦੀਪ, ਜ਼ਿਲਾ ਬਠਿੰਡਾ ਦੇ GSSS ਸੇਲਬਰਾਹ ਦੇ ਅਮਨਦੀਪ ਸਿੰਘ ਸੇਖੋਂ, ਜ਼ਿਲਾ ਫ਼ਰੀਦਕੋਟ ਦੇ GHS ਬਹਿਬਲ ਕਲਾਂ ਦੇ ਪਰਮਿੰਦਰ ਸਿੰਘ, ਜ਼ਿਲਾ ਫ਼ਤਹਿਗੜ ਸਾਹਿਬ ਦੇ GSSS ਬਡਾਲੀ ਆਲਾ ਸਿੰਘ ਦੇ ਨੌਰੰਗ ਸਿੰਘ, ਜ਼ਿਲਾ ਫ਼ਾਜ਼ਿਲਕਾ ਦੇ GSSS ਮਾਹੂਆਣਾ ਬੋਦਲਾ ਦੀ ਸੋਮਾ ਰਾਣੀ ਅਤੇ GPS ਢਾਣੀ ਨੱਥਾ ਸਿੰਘ ਦੇ ਪ੍ਰਭਦੀਪ ਸਿੰਘ ਗੁੰਬਰ, ਜ਼ਿਲਾ ਫ਼ਿਰੋਜ਼ਪੁਰ ਦੇ GHS ਪੀਰ ਇਸਮਾਈਲ ਖ਼ਾਂ ਦੀ ਸੋਨੀਆ, GHS ਸੋਢੀ ਨਗਰ ਦੇ ਰਵੀਇੰਦਰ ਸਿੰਘ ਅਤੇ SGRM ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੇ ਰਾਕੇਸ਼ ਕੁਮਾਰ, ਜ਼ਿਲਾ ਗੁਰਦਾਸਪੁਰ ਦੇ GHS ਲੱਖਣ ਕਲਾਂ ਦੇ ਪਲਵਿੰਦਰ ਸਿੰਘ ਅਤੇ ਸ਼ਹੀਦ ਮੇਜਰ ਵਜਿੰਦਰ ਸਿੰਘ ਸਾਹੀ GHS ਗਿੱਲਾਂਵਾਲੀ (ਕਿਲਾ ਦਰਸ਼ਨ ਸਿੰਘ) ਦੇ ਜਸਵਿੰਦਰ ਸਿੰਘ l
ਜ਼ਿਲਾ ਹੁਸ਼ਿਆਰਪੁਰ ਦੇ GSSS ਲਾਂਬੜਾ ਦੇ ਸੇਵਾ ਸਿੰਘ ਅਤੇ GMS ਪੰਡੋਰੀ ਬਾਵਾ ਦਾਸ ਦੇ ਸੰਦੀਪ ਸਿੰਘ, ਜ਼ਿਲਾ ਕਪੂਰਥਲਾ ਦੇ GHS ਮਨਸੂਰਵਾਲ ਦੋਨਾ ਦੀ ਸੁਨੀਤਾ ਸਿੰਘ, ਜ਼ਿਲਾ ਜਲੰਧਰ ਦੇ GSSS ਜਮੇਸਰ ਬੀ ਦੇ ਅਸ਼ੋਕ ਕੁਮਾਰ ਬਸਰਾ ਅਤੇ GSS ਨੂਰਪੁਰ ਦੇ ਦੀਪਕ ਕੁਮਾਰ, ਜ਼ਿਲਾ ਲੁਧਿਆਣਾ ਦੇ GMSSS PAU ਦੀ ਰੁਮਾਨੀ ਆਹੂਜਾ ਅਤੇ GSSS ਸ਼ੇਰਪੁਰ ਕਲਾਂ ਦੇ ਵਿਨੋਦ ਕੁਮਾਰ, ਜ਼ਿਲਾ ਮਲੇਰਕੋਟਲਾ ਦੇ GMS ਰਟੋਲਾਂ ਦੇ ਗੋਪਾਲ ਸਿੰਘ, ਜ਼ਿਲਾ ਮਾਨਸਾ ਦੇ GHS ਦੋਦੜਾ ਦੇ ਗੁਰਦਾਸ ਸਿੰਘ, GHS ਰਾਮਪੁਰ ਮੰਡੇਰ ਦੇ ਪਰਵਿੰਦਰ ਸਿੰਘ ਅਤੇ ਸ਼ਹੀਦ ਜਗਸੀਰ ਸਿੰਘ GSSS ਬੋਹਾ ਦੇ ਪਰਮਿੰਦਰ ਤਾਂਗੜੀ, ਜ਼ਿਲਾ ਮੋਗਾ ਦੇ GSSS ਕਪੂਰੇ ਦੇ ਬੂਟਾ ਸਿੰਘ, ਜ਼ਿਲਾ ਪਠਾਨਕੋਟ ਦੇ GSSS ਘੋਅ ਦੇ ਜੋਗਿੰਦਰ ਕੁਮਾਰ l
ਜ਼ਿਲਾ ਪਟਿਆਲਾ ਦੇ GHS ਸਹਿਜਪੁਰ ਕਲਾਂ ਦੇ ਜੀਵਨ ਜੋਤ ਸਿੰਘ, GSSS ਮਲਟੀਪਰਪਜ਼ ਦੇ ਸੁਖਵੀਰ ਸਿੰਘ ਅਤੇ  ਸਰਕਾਰੀ ਐਲੀਮੈਂਟਰੀ ਮਲਟੀਪਰਪਜ਼ ਸਮਾਰਟ ਸਕੂਲ ਪਟਿਆਲਾ ਦੇ ਰਾਜਵੰਤ ਸਿੰਘ, ਜ਼ਿਲਾ ਰੂਪਨਗਰ ਦੇ GSSS ਝੱਲੀਆਂ ਕਲਾਂ ਦੇ ਨਰਿੰਦਰ ਸਿੰਘ, ਜ਼ਿਲਾ ਐਸ.ਬੀ.ਐਸ. ਨਗਰ ਦੇ GSSS ਬੰਗਾ (ਜੀ) ਦੀ ਬਿੰਦੂ ਕੈਂਥ, ਜ਼ਿਲਾ ਸੰਗਰੂਰ ਦੇ GHS ਰਾਜਪੁਰਾ SSAM ਪਲਾਨ ਦੇ ਕੁਲਵੀਰ ਸਿੰਘ, ਜ਼ਿਲਾ ਤਰਨ ਤਾਰਨ ਦੇ GSSS ਦੁਬਲੀ ਦੇ ਇੰਦਰਪ੍ਰੀਤ ਸਿੰਘ, ਜ਼ਿਲਾ ਬਰਨਾਲਾ ਦੇ GPS ਰੂੜੇਕੇ ਕਲਾਂ ਦੇ ਨਿਤਿਨ ਸੋਢੀ ਅਤੇ GPS ਸੁਰਜੀਤਪੁਰਾ ਦੀ ਸੁਖਵਿੰਦਰ ਕੌਰ, ਜ਼ਿਲਾ ਬਠਿੰਡਾ ਦੇ GPS ਬਾਂਗਰ ਮੁਹੱਬਤ ਦੇ ਜਗਸੀਰ ਸਿੰਘ ਅਤੇ GPS ਨਥਾਣਾ (ਲੜਕੇ) ਦੇ ਸੁਖਪਾਲ ਸਿੰਘ, ਜ਼ਿਲਾ ਫ਼ਤਹਿਗੜ ਸਾਹਿਬ ਦੇ GPS ਬੱਸੀ-3 ਦੀ ਰਜਿੰਦਰ ਕੌਰ, ਜ਼ਿਲਾ ਫ਼ਾਜ਼ਿਲਕਾ ਦੇ GPS ਦੀਵਾਨ ਖੇੜਾ ਦੇ ਸੁਰਿੰਦਰ ਕੁਮਾਰ ਅਤੇ GPS ਕੇਰਾ ਖੇੜਾ ਦੇ ਹਰੀਸ਼ ਕੁਮਾਰ l
ਜ਼ਿਲਾ ਫ਼ਿਰੋਜ਼ਪੁਰ ਦੇ GPS ਮੁੱਦਕੀ ਦੇ ਬਿਬੇਕਾ ਨੰਦ, ਜ਼ਿਲਾ ਹੁਸ਼ਿਆਰਪੁਰ ਦੇ GPS ਬਾੜੀਆਂ ਕਲਾਂ ਦੇ ਜਸਵੀਰ ਸਿੰਘ ਅਤੇ GPS ਭਡਿਆਰ ਦੇ ਨਿਤਿਨ ਸੁਮਨ, ਜ਼ਿਲਾ ਲੁਧਿਆਣਾ ਦੇ GPS ਘੁੰਗਰਾਲੀ ਰਾਜਪੂਤਾਂ ਦੇ ਵਿਕਾਸ ਕਪਿਲਾ, ਜ਼ਿਲਾ ਮਲੇਰਕੋਟਲਾ ਦੇ GPS ਫਰਵਾਲੀ ਦੇ ਅੰਮਿ੍ਰਤਪਾਲ ਸਿੰਘ ਉੱਪਲ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ GPS ਚੱਕ ਬਸਤੀ ਰਾਮਨਗਰ ਦੀ ਕੰਵਲਜੀਤ ਕੌਰ, ਜ਼ਿਲਾ ਪਟਿਆਲਾ ਦੇ ਕਨਸੂਹਾ ਕਲਾਂ ਦੇ ਗੁਰਮੀਤ ਸਿੰਘ, GPS ਸ਼ੰਭੂ ਕਲਾਂ ਦੀ ਹਰਪ੍ਰੀਤ ਕੌਰ ਅਤੇ GPS ਤਿ੍ਰਪੜੀ ਦੀ ਅਮਨਦੀਪ ਕੌਰ, ਜ਼ਿਲਾ ਰੂਪਨਗਰ ਦੇ GPS ਗੰਭੀਰਪੁਰ ਲੋਅਰ ਦੇ ਸੰਜੀਵ ਕੁਮਾਰ, ਜ਼ਿਲਾ ਐਸ.ਬੀ.ਐਸ. ਨਗਰ ਦੇ GPS ਲੰਗੜੋਆ ਦੇ ਰਮਨ ਕੁਮਾਰ, ਜ਼ਿਲਾ ਸੰਗਰੂਰ ਦੇ GPS ਸਤੋਜ ਦੇ ਗੁਰਵਿੰਦਰ ਸਿੰਘ, ਜ਼ਿਲਾ ਐਸ.ਏ.ਐਸ. ਨਗਰ ਦੇ GPS ਸਿਆਉ ਦੇ ਤਜਿੰਦਰ ਸਿੰਘ, ਜ਼ਿਲਾ ਤਰਨ ਤਾਰਨ ਦੇ GES ਗੋਹਲਵੜ ਦੀ ਰਜਨੀ ਅਤੇ GPS ਜਵੰਦਪੁਰ ਦੇ ਗੁਰਵਿੰਦਰ ਸਿੰਘ ਸ਼ਾਮਲ ਹਨ।

10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ

ਇਸੇ ਤਰਾਂ ਕੁੱਲ 10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ ਦਿੱਤਾ ਗਿਆ ਹੈ, ਜਿਨਾਂ ਵਿੱਚ ਜ਼ਿਲਾ ਅੰਮਿ੍ਰਤਸਰ ਦੇ GSSS ਚੱਬਾ ਦੀ ਮਹਿਕ ਕਪੂਰ, ਜ਼ਿਲਾ ਫ਼ਾਜ਼ਿਲਕਾ ਦੇ GHS ਚਵਾੜਿਆਂ ਵਾਲੀ ਦੀ ਸੋਨਿਕਾ ਗੁਪਤਾ, ਜ਼ਿਲਾ ਕਪੂਰਥਲਾ ਦੇ GHS ਇੱਬਨ ਦੇ ਜਸਪਾਲ ਸਿੰਘ, ਜ਼ਿਲਾ ਮਾਨਸਾ ਦੇ GSSS ਗਰਲਜ਼ ਬੁਢਲਾਡਾ ਦੀ ਰੇਣੂ ਬਾਲਾ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ GSSS ਮਲੋਟ (ਲੜਕੀਆਂ) ਦੇ ਲੱਕੀ ਗੋਇਲ, ਜ਼ਿਲਾ ਐਸ.ਏ.ਐਸ. ਨਗਰ ਦੇ ਸ਼ਹੀਦ ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਦੀ ਚੀਨੂੰ, ਜ਼ਿਲਾ ਬਠਿੰਡਾ ਦੇ GPS ਵਾਂਦਰ ਪੱਤੀ ਕੋਟ ਸ਼ਮੀਰ ਦੇ ਜਤਿੰਦਰ ਕੁਮਾਰ, ਜ਼ਿਲਾ ਹੁਸ਼ਿਆਰਪੁਰ ਦੇ SPS ਚਡਿਆਲ ਦੀ ਵੰਦਨਾ ਹੀਰ, ਜ਼ਿਲਾ ਰੂਪਨਗਰ ਦੇ GPS ਰਾਏਪੁਰ ਸਾਨੀ ਦੀ ਸਤਨਾਮ ਕੌਰ ਅਤੇ ਜ਼ਿਲਾ ਸੰਗਰੂਰ ਦੇ SPS ਲਹਿਰਾਗਾਗਾ (ਲੜਕੀਆਂ) ਦੇ ਹਿਮਾਂਸ਼ੂ ਸਿੰਗਲਾ ਸ਼ਾਮਲ ਹਨ।
SHARE