India News (ਇੰਡੀਆ ਨਿਊਜ਼), The Alleged Forest Scam, ਚੰਡੀਗੜ੍ਹ : ED ਵੱਲੋਂ ਕਥਿਤ ਜੰਗਲਾਤ ਘੁਟਾਲੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਈਡੀ ਵੱਲੋਂ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਤੇ ਉਹਨਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ। ਛਾਪੇਮਾਰੀ ਦੀ ਕਾਰਵਾਈ ਈਡੀ ਦੀ ਜਲੰਧਰ ਟੀਮ ਵੱਲੋਂ ਕੀਤੀ ਗਈ।
ਗੌਰਤਲਬ ਹੈ ਕਿ ਕਾਂਗਰਸ ਸਰਕਾਰ ਵਿੱਚ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਸੀ। ਉਸ ਵੇਲੇ ਜਿਹੜਾ ਕਥਿਤ ਜੰਗਲਾਤ ਘੁਟਾਲਾ ਮਾਮਲਾ ਸੀ ਜਿਸ ਨੂੰ ਲੈ ਕੇ ED ਵੱਲੋਂ ਰੇਡ ਕੀਤੀ ਗਈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ED ਵੱਲੋਂ ਰੇਡ ਕੀਤੀ ਗਈ ਹੈ। ਇਹਨਾਂ ਦੀ ਇੱਕ ਕਰੀਬੀ ਸਾਥੀ ਜੋ ਖੰਨੇ ਤੋਂ ਸੀ ਉਹਨਾਂ ਦੇ ਘਰੇ ਵੀ ਰੇਟ ਕੀਤੀ ਗਈ ਹੈ।
ਠੇਕੇਦਾਰ ਕੋਲੋਂ ਡਾਇਰੀ ਬਰਾਮਦ ਹੋਈ ਸੀ
ਈਡੀ ਦੇ ਅਧਿਕਾਰੀ ਸਾਬਕਾ ਮੰਤਰੀ ਸਾਧੂ ਸਿੰਘ ਦੇ ਘਰ ਤੇ ਹੋਰ ਠਿਕਾਨਿਆਂ ਦੇ ਅੰਦਰ ਮੌਜੂਦ ਹਨ। ਅਧਿਕਾਰੀਆਂ ਦੇ ਬਾਹਰ ਆਉਣ ਤੋਂ ਹੀ ਪਤਾ ਲੱਗ ਸਕਦਾ ਹੈ ਕਿ ਸਮੁੱਚੇ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾ ਵੀ ਕੀਤੀ ਗਈ ਰੇਡ ਵਿੱਚ ਇਕ ਠੇਕੇਦਾਰ ਕੋਲੋਂ ਡਾਇਰੀ ਬਰਾਮਦ ਹੋਈ ਸੀ ਜਿਸ ਦੇ ਵਿੱਚੋਂ ਕਾਫੀ ਸਾਰੀ ਅਪੱਤੀਜਨਕ ਐਂਟਰੀਆਂ ਮਿਲੀਆਂ ਸਨ। ਜਿਸ ਨੂੰ ਲੈ ਕੇ ED ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ।
ਡਾਕੂਮੈਂਟਸ ਬਰਾਮਦ ਹੋਏ ਸਨ
ਦੇਖਿਆ ਜਾਵੇ ਤਾਂ ਪਿਛਲੇ ਸਾਲ ਜੂਨ ਮਹੀਨੇ ਵਿੱਚ ਵੀ ਸਾਧੂ ਸਿੰਘ ਧਰਮਸੋਤ ਤੇ ED ਵੱਲੋਂ ਰੇਡ ਮਾਰੀ ਗਈ ਸੀ। ਅਤੇ ਉਹਨਾਂ ਦੇ ਘਰ ਅਤੇ ਹੋਰ ਠਿਕਾਣਿਆਂ ਤੋਂ ਕਾਫੀ ਸਾਰੇ ਡਾਕੂਮੈਂਟਸ ਬਰਾਮਦ ਹੋਏ ਸਨ। ਇਸ ਤੋਂ ਬਾਅਦ ਸਾਧੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇੱਕ ਵਾਰ ਮੁੜ ਤੋਂ ਵਿਜੀਲੈਂਸ ਵੱਲੋਂ ਵੀ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ :Punjab Mandi Board : ਚੇਅਰਮੈਨ ਮੰਡੀ ਬੋਰਡ ਦੀ ਫੀਲਡ ਅਫ਼ਸਰ ਐਸੋਸੀਏਸ਼ਨ ਅਤੇ ਪੰਜਾਬ ਮਾਰਕਿਟ ਕਮੇਟੀਜ਼ ਕਰਮਚਾਰੀ ਯੂਨੀਯਨ ਨਾਲ ਬੈਠਕ
ਇਹ ਵੀ ਪੜ੍ਹੋ :Gazetted Holiday : ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ