The Case Of Canter Union Banur
ਕੈਂਟਰ ਯੂਨੀਅਨ ਬਨੂੜ ਵਿੱਚ ਹੋਈ ਲੜਾਈ,ਇੱਕ ਜ਼ਖ਼ਮੀ
* ਯੂਨੀਅਨ ‘ਚ ਚੱਲ ਰਹੀ ਪਾਰਟੀ ਦੌਰਾਨ ਹੋਇਆ ਝਗੜਾ
* ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਕੈਂਟਰ ਯੂਨੀਅਨ ਬਨੂੜ ਦੇ ਮੈਂਬਰਾਂ ਵਿਚਾਲੇ ਹੋਈ ਲੜਾਈ ਕਾਰਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਬਨੂੜ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯੂਨੀਅਨ ਵਿੱਚ ਪਾਰਟੀ ਚੱਲ ਰਹੀ ਸੀ ਤਾਂ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ। ਝਗੜੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। The Case Of Canter Union Banur
ਪਹਿਲਾਂ ਸ਼ਰਾਬ ਪੀਤੀ ਤੇ ਫਿਰ ਕੀਤਾ ਹਮਲਾ
ਹਸਪਤਾਲ ਵਿੱਚ ਦਾਖ਼ਲ ਹਮਲੇ ਦਾ ਸ਼ਿਕਾਰ ਹੋਏ ਕਰਮਜੀਤ ਸਿੰਘ ਨੇ ਦੱਸਿਆ ਕਿ ਯੂਨੀਅਨ ਦਾ ਮੈਂਬਰ ਆਪਣੇ ਪੁੱਤਰ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਪਾਰਟੀ ਕਰ ਰਿਹਾ ਸੀ। ਯੂਨੀਅਨ ਦਫ਼ਤਰ ਵਿੱਚ ਹੀ ਪਾਰਟੀ ਚੱਲ ਰਹੀ ਸੀ। ਕਰਮਜੀਤ ਨੇ ਦੱਸਿਆ ਕਿ ਕਰੀਬ ਦਸ ਵਜੇ ਸਾਰੇ ਚਲੇ ਗਏ। ਪਰ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੁਝ ਲੋਕ ਯੂਨੀਅਨ ਵਿੱਚ ਹੀ ਰਹੇ। ਪੀੜਤ ਕਰਮਜੀਤ ਨੇ ਦੱਸਿਆ ਕਿ ਪਾਰਟੀ ਦੌਰਾਨ ਪਹਿਲਾਂ ਮੈਂਨੂੰ ਸ਼ਰਾਬ ਪਿਲਾਈ । ਬਾਅਦ ਵਿੱਚ ਪੰਜ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਕਰਮਜੀਤ ਨੇ ਕਿਹਾ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। The Case Of Canter Union Banur
ਸਮਝੌਤਾ ਹੋ ਜਾਵੇਗਾ
ਕੈਂਟਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਮੈਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਦੋਵਾਂ ਧਿਰਾਂ ਨੂੰ ਇੱਕ ਥਾਂ ‘ਤੇ ਕੰਮ ਕਰਨਾ ਹੈ। ਜੇਕਰ ਆਪਸੀ ਝਗੜਾ ਹੋਇਆ ਤਾਂ ਕੋਈ ਸਮੱਸਿਆ ਨਹੀਂ, ਦੋਵਾਂ ਦਾ ਸਮਝੌਤਾ ਹੋ ਜਾਵੇਗਾ। The Case Of Canter Union Banur
ਜਾਂਚ ਕੀਤੀ ਜਾ ਰਹੀ ਹੈ
ਝਗੜੇ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ। ਹਸਪਤਾਲ ਵਿੱਚ ਜ਼ਖ਼ਮੀ ਵਿਅਕਤੀ ਕਰਮਜੀਤ ਦੇ ਬਿਆਨ ਦਰਜ ਕਰ ਲਏ ਗਏ ਹਨ। ਮਾਮਲਾ ਪੁਰਾਣੀ ਰੰਜਿਸ਼ ਦਾ ਜਾਪਦਾ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। The Case Of Canter Union Banur
Also Read :ਪੰਜਾਬ ਦੇ ਸਕੂਲਾਂ ਨੂੰ ਗੋਦ ਲੈਣਗੇ ਵਿਦੇਸੀ ਪੁੱਤਰ NRI’s Willing To Cooperate
Connect With Us : Twitter Facebook youtube