India News (ਇੰਡੀਆ ਨਿਊਜ਼), The Case Of District Mohali, ਚੰਡੀਗੜ੍ਹ : ਜਿਲਾ ਮੋਹਾਲੀ ਦੇ ਅੰਤਰਗਤ ਪੈਂਦੇ ਬਨੂੜ ਨੇੜਲੇ ਪਿੰਡ ਗੀਗਾ ਮਾਜਰਾ ਵਿਖੇ ਸੂਰਾ ਨੂੰ ਲੈ ਕੇ ਮਾਮਲਾ ਭਖ ਗਿਆ। ਜ਼ਿਲ੍ਹਾ ਪ੍ਰਸ਼ਾਸਨ ਕੋਲ ਕੰਪਲੇਂਟ ਪਹੁੰਚੀ ਸੀ ਕਿ ਪਿੰਡ ਵਿੱਚ ਸੂਰਾਂ ਦੇ ਕਾਰਨ ਗੰਦਗੀ ਫੈਲ ਰਹੀ ਹੈ ਅਤੇ ਲੋਕ ਬਿਮਾਰ ਹੋ ਰਹੇ ਹਨ। ਜਿਸ ਨੂੰ ਲੈ ਕੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਸੂਰਾਂ ਨੂੰ ਮਹੱਲੇ ਵਿੱਚੋਂ ਬਾਹਰ ਕਢਵਾਉਣ ਲਈ ਪਹੁੰਚੇ ਸਨ। ਦੇਖਦੇ ਹੀ ਦੇਖਦੇ ਮਾਮਲਾ ਗਰਮਾ ਗਿਆ ਅਤੇ ਜਿਲਾ ਪ੍ਰਸ਼ਾਸਨ ਅਧਿਕਾਰੀਆਂ ਦੀ ਟੀਮ ਨੂੰ ਬੇਰੰਗ ਪਰਤਣਾ ਪਿਆ।
ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਕੰਪਲੇਂਟ ਦੇ ਉੱਪਰ ਕਾਰਵਾਈ ਕਰਦੇ ਹੋਏ ਡੀਸੀ ਮਹਾਲੀ ਵੱਲੋਂ ਡਿਊਟੀ ਮੈਜਿਸਟਰੇਟ ਤੈਨਾਤ ਕੀਤਾ ਗਿਆ ਸੀ। ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ ਸੂਰਾਂ ਨੂੰ ਬਾਹਰ ਕਢਾਉਣ ਲਈ ਬਕਾਇਦਾ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਵਾਈ ਗਈ ਸੀ।
ਸੂਰਾਂ ਕਾਰਨ ਫੈਲ ਰਹੀ ਗੰਦਗੀ
ਪਿੰਡ ਗੀਗਾ ਮਾਜਰਾ ਸਰਪੰਚ ਤਰਸੇਮ ਸਿੰਘ, ਕਮਲਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸੁੱਚਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਮਹੱਲੇ ਵਿੱਚ ਸੂਰ ਰੱਖੇ ਹੋਏ ਹਨ। ਜਿਸ ਕਾਰਨ ਗੰਦਗੀ ਫੈਲ ਰਹੀ ਹੈ ਅਤੇ ਲੋਕ ਬਿਮਾਰ ਹੋ ਰਹੇ ਹਨ। ਕਮਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨਫੈਕਸ਼ਨ ਦੇ ਕਾਰਨ ਘਰਵਾਲੀ ਦੇ ਮੌਤ ਵੀ ਹੋ ਗਈ ਸੀ। ਜਿਲਾ ਪੱਧਰ ਦੇ ਅਧਿਕਾਰੀਆਂ ਨੂੰ ਕਈ ਵਾਰ ਕੰਪਲੇਂਟ ਕੀਤੀ ਗਈ ਸੀ। ਬਕਾਇਦਾ ਪੰਚਾਇਤ ਵੱਲੋਂ ਮਤੇ ਪਾ ਕੇ ਵੀ ਸਮੱਸਿਆ ਨੂੰ ਦੂਰ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗੁਹਾਰ ਲਗਾਈ ਗਈ ਸੀ।
ਲੇਬਰ ਮੁਹਈਆ ਨਹੀਂ ਕਰਵਾਈ ਗਈ
BDO ਧਨਵੰਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਡੀਸੀ ਮੋਹਾਲੀ ਦੇ ਆਦੇਸ਼ਾਂ ਉੱਤੇ ਡਿਊਟੀ ਮਜਿਸਟਰੇਟ ਦੀ ਅਗਵਾਈ ਵਿੱਚ ਪਹੁੰਚੇ ਸਨ। ਪਰ ਸਰਪੰਚ ਵੱਲੋਂ ਸੂਰਾਂ ਨੂੰ ਬਾਹਰ ਕਢਾਉਣ ਲਈ ਲੇਬਰ ਮੁਹਈਆ ਨਹੀਂ ਕਰਵਾਈ ਗਈ। ਜਿਸ ਦੇ ਚਲਦੇ ਅਗਲੇ ਕੁਝ ਦਿਨਾਂ ਦਾ ਟਾਈਮ ਸੰਬੰਧਿਤ ਧਿਰ ਨੂੰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਆਗਾਮੀ ਕਾਰਵਾਈ ਕੀਤੀ ਜਾਵੇਗੀ।