The Garlic Crop Destroyed : ਗੜੇਮਾਰੀ ਨੇ ਲਸਣ ਦੀ ਫਸਲ ਉਤਪਾਦਕਾਂ ਦੇ ਸੁਪਨੇ ਕੀਤੇ ਚਕਨਾਚੂਰ,40 ਏਕੜ ਦੇ ਕਰੀਬ ਲਸਣ ਦੀ ਫਸਲ ਹੋਈ ਤਬਾਹ

0
156
The Garlic Crop Destroyed

India News (ਇੰਡੀਆ ਨਿਊਜ਼), The Garlic Crop Destroyed, ਚੰਡੀਗੜ੍ਹ : ਭਾਰੀ ਗੜੇਮਾਰੀ ਅਤੇ ਬਰਸਾਤ ਕਾਰਨ ਫਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਗਈ ਹੈ। ਬਨੂੜ ਇਲਾਕੇ ਵਿੱਚ ਲੱਸਣ ਦੇ ਹੱਬ ਵਜੋਂ ਜਾਣੇ ਜਾਂਦੇ ਪਿੰਡ ਅਬਰਾਵਾ (ਦੇਵੀਨਗਰ) ਵਿੱਚ ਭਾਰੀ ਗੜੇਮਾਰੀ ਕਾਰਨ 40 ਏਕੜ ਦੇ ਕਰੀਬ ਲਸਣ ਦੀ ਫਸਲ ਤਬਾਹ ਹੋ ਗਈ ਹੈ।

ਭਾਰੀ ਗੜੇਮਾਰੀ ਕਾਰਨ ਖਰਾਬ ਹੋਈ ਲਸਣ ਦੀ ਫਸਲ ਨੂੰ ਦਿਖਾਉਂਦੇ ਹੋਏ ਨੰਬਰਦਾਰ ਰਜਿੰਦਰ ਸਿੰਘ, ਗੁਰਚਰਨ ਸਿੰਘ ਅਬਰਾਵਾਂ ,ਰਣਬੀਰ ਸਿੰਘ, ਕੇਹਰ ਸਿੰਘ ,ਗਿਆਨ ਸਿੰਘ, ਗੁਰਨਾਮ ਸਿੰਘ, ਦਿਆਲ ਸਿੰਘ, ਕਾਕਾ ਸਿੰਘ, ਸੰਤ ਸਿੰਘ, ਜਸਵੀਰ ਸਿੰਘ, ਗੁਰਪਾਲ ਸਿੰਘ ਅਤੇ ਪੰਚਾਇਤ ਮੈਂਬਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਸਬਜ਼ੀਆਂ ਦੇ ਨਾਲ – ਨਾਲ ਲਸਣ ਦੀ ਫਸਲ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ।

ਤਕਰੀਬਨ 45 ਹਜਾਰ ਰੁਪਏ ਖਰਚ

ਉਨਾਂ ਦੱਸਿਆ ਕਿ ਉਹਨਾਂ ਤਕਰੀਬਨ 45 ਹਜਾਰ ਰੁਪਏ ਦੇ ਕਰੀਬ ਇੱਕ ਕਿਲੇ ਉੱਤੇ ਖਰਚ ਕਰਕੇ ਲਸਣ ਦੀ ਫਸਲ ਦੀ ਲਵਾਈ, ਗਡਾਈ, ਅਤੇ ਦਵਾਈ ਕੀਤੀ ਸੀ। ਲਸਣ ਉਤਪਾਦਕ ਕਿਸਾਨਾਂ ਨੇ ਦੱਸਿਆ ਕਿ ਹੁਣ ਜਦੋਂ ਲਸਣ ਦੀ ਫਸਲ ਪੂਰੇ ਜੋਬਨ ਤੇ ਸੀ ਤਾਂ ਤੇ ਬੀਤੇ ਦਿਨੀ ਪਿੰਡ ਵਿੱਚ ਹੋਈ ਭਾਰੀ ਗੜੇਮਾਰੀ ਨੇ ਉਨ੍ਹਾਂ ਦੀ ਪੁੱਤਾਂ ਵਾਂਗੂ ਹਜ਼ਾਰਾਂ ਰੁਪਏ ਖਰਚ ਕਰਕੇ ਲਸਣ ਦੀ ਫਸਲ ਤਬਾਹ ਕਰ ਦਿੱਤੀ ਹੈ। ਕਿਸਾਨਾਂ ਨੇ ਦੱਸਿਆ ਕਿ ਨੇੜਲੇ ਪਿੰਡ ਮਾਣਕਪੁਰ, ਖੇੜਾ ਗੱਜੂ ਅਤੇ ਤਸੋਲੀ ਦੇ ਕਿਸਾਨਾਂ ਦੀ ਵੀ 30 ਏਕੜ ਦੇ ਕਰੀਬ ਲਸਣ ਦੀ ਫਸਲ ਇਸ ਗੜੇਮਾਰੀ ਕਾਰਨ ਖਰਾਬ ਹੋ ਗਈ ਹੈ।

ਸੂਬਾ ਸਰਕਾਰ ਨੂੰ ਚੇਤਾਵਨੀ

ਕਿਸਾਨਾਂ ਨੇ ਸੂਬਾ ਸਰਕਾਰ ਤੋਂ ਲਸਣ ਦੀ ਤਬਾਹ ਹੋਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਾ ਕੇ ਯੋਗ ਮੁਆਵਜਾ ਦੇਣ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਦਸ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਅਤੇ ਪ੍ਰਸ਼ਾਸਨ ਅਧਿਕਾਰੀ ਵੱਲੋਂ ਉਹਨਾਂ ਦੀ ਖਰਾਬ ਹੋਈਆਂ ਕਣਕ, ਆਲੂ ,ਸਰੋ, ਮਸਰੀ, ਗੋਭੀ, ਸਬਜ਼ੀਆਂ ਤੇ ਪਸ਼ੂਆਂ ਲਈ ਬੀਜੇ ਹਰੇ ਚਾਰੇ ਦੇ ਨੁਕਸਾਨ ਦਾ ਜਾਇਜਾ ਲੈਣਾ ਵੀ ਠੀਕ ਨਹੀਂ ਸਮਝਿਆ। ਜਿਸ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਫੋਟੋ ਗੜੇਮਾਰੀ ਕਾਰਨ ਤਬਾਹ ਹੋਈ ਲਸਣ ਦੀ ਫਸਲ ਨੂੰ ਦਿਖਾਉਂਦੇ ਹੋਏ ਪੀੜਤ ਕਿਸਾਨ

ਇਹ ਵੀ ਪੜ੍ਹੋ :Attempt To Drive : ਨਾਕੇ ਤੇ ਤੈਨਾਤ ਪੁਲਿਸ ਪਾਰਟੀ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼, ਮਾਮਲਾ ਦਰਜ, ਦੋਸ਼ੀ ਗ੍ਰਿਫਤਾਰ

 

SHARE