होम / ਪੰਜਾਬ ਨਿਊਜ਼ / ਅਧਿਕਾਰੀ ਆਪਣੀ ਡਿਊਟੀ ਪਾਰਦਰਸ਼ੀ ਢੰਗ ਨਾਲ ਨਿਭਾਉਣ The government's focus is on ensuring quality citizen-centric services

ਅਧਿਕਾਰੀ ਆਪਣੀ ਡਿਊਟੀ ਪਾਰਦਰਸ਼ੀ ਢੰਗ ਨਾਲ ਨਿਭਾਉਣ The government's focus is on ensuring quality citizen-centric services

BY: Sohan lal • LAST UPDATED : April 13, 2022, 8:47 pm IST
ਅਧਿਕਾਰੀ ਆਪਣੀ ਡਿਊਟੀ ਪਾਰਦਰਸ਼ੀ ਢੰਗ ਨਾਲ ਨਿਭਾਉਣ The government's focus is on ensuring quality citizen-centric services

The government’s focus is on ensuring quality citizen-centric services

ਅਧਿਕਾਰੀ ਆਪਣੀ ਡਿਊਟੀ ਪਾਰਦਰਸ਼ੀ ਢੰਗ ਨਾਲ ਨਿਭਾਉਣ The government’s focus is on ensuring quality citizen-centric services

  • ਲੋਕਾਂ ਲਈ ਮਿਆਰੀ ਨਾਗਰਿਕ ਕੇਂਦਰਿਤ ਸੇਵਾਵਾਂ ਯਕੀਨੀ ਬਣਾਉਣ ਵੱਲ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ: ਹਰਭਜਨ ਸਿੰਘ
  • ਅਧਿਕਾਰੀ ਆਪਣੀ ਡਿਊਟੀ ਪਾਰਦਰਸ਼ੀ ਢੰਗ ਨਾਲ ਨਿਭਾਉਣ
ਇੰਡੀਆ ਨਿਊਜ਼, ਚੰਡੀਗੜ੍ਹ 
ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਤੇ ਊਰਜਾ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ ਹਰੇਕ ਵਿਅਕਤੀ ਲਈ ਮਿਆਰੀ ਨਾਗਰਿਕ ਕੇਂਦਰਿਤ ਸੇਵਾਵਾਂ ਯਕੀਨੀ ਬਣਾਉਣ ਵੱਲ ਹੈ।
ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ (ਪੀ.ਆਰ.ਬੀ.ਡੀ.ਬੀ.), ਮੋਹਾਲੀ ਦੇ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਹਰਭਜਨ ਸਿੰਘ ਨੇ ਅਧਿਕਾਰੀਆਂ ਅਤੇ ਹੋਰ ਸਟਾਫ਼ ਨੂੰ ਆਪਣੀ ਡਿਊਟੀ ਪਾਰਦਰਸ਼ੀ ਢੰਗ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ। ਉਹਨਾਂ ਦੱਸਿਆ ਕਿ ਸਾਡਾ ਵਿਸ਼ੇਸ਼ ਧਿਆਨ ਆਪਣੇ ਕੰਮਾਂ ਵਿੱਚ ਨਾਗਰਿਕ ਕੇਂਦਰਿਤ ਪਹੁੰਚ ਅਪਣਾਉਣਾ ਹੈ।
ਚੀਫ਼ ਇੰਜੀਨੀਅਰ-ਕਮ-ਸੰਯੁਕਤ ਸਕੱਤਰ, ਪੀ.ਆਰ.ਬੀ.ਡੀ.ਬੀ. ਟੀ.ਆਰ.ਕਟਨੌਰੀਆ ਅਤੇ ਪੀ.ਆਰ.ਬੀ.ਡੀ.ਬੀ. ਦੇ ਸਟਾਫ਼ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ। ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਸੀ ਕਿ ਇੱਕ ਕੈਬਨਿਟ ਮੰਤਰੀ ਨੇ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਕਿਸੇ ਦਫ਼ਤਰ ਦਾ ਦੌਰਾ ਕੀਤਾ ਹੋਵੇ। ਪੀ.ਆਰ.ਬੀ.ਡੀ.ਬੀ. ਦੇ ਸਾਰੇ ਅਧਿਕਾਰੀ ਅਤੇ ਸਟਾਫ ਮਾਣਯੋਗ ਮੰਤਰੀ ਦੇ ਇਸ ਦੌਰੇ ਤੋਂ ਬਹੁਤ ਖੁਸ਼ ਸਨ।
ਕੈਬਨਿਟ ਮੰਤਰੀ ਨੇ ਨਿੱਜੀ ਤੌਰ ‘ਤੇ ਦਫ਼ਤਰ ਦੀਆਂ ਸਾਰੀਆਂ ਮੰਜ਼ਿਲਾਂ ਦਾ ਦੌਰਾ ਕੀਤਾ ਅਤੇ ਸਾਰੇ ਸਟਾਫ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੀ.ਆਰ.ਬੀ.ਡੀ.ਬੀ. ਮੋਹਾਲੀ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਹਰੇਕ ਅਧਿਕਾਰੀ ਨੂੰ ਸੌਂਪੀਆਂ ਗਈਆਂ ਨੌਕਰੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ।
ਟੀ.ਆਰ. ਕਟਨੌਰੀਆ, ਸੀ.ਈ. ਨੇ ਉਹਨਾਂ ਨੂੰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੀ ਤਰਫੋਂ ਪੀ.ਆਰ.ਬੀ.ਡੀ.ਬੀ ਵੱਲੋਂ ਲਾਗੂ ਕੀਤੀਆਂ/ਚਲਾਈਆਂ ਜਾਣ ਵਾਲੀਆਂ ਪੀ.ਐਮ.ਜੀ.ਐਸ.ਵਾਈ/ਵਿਸ਼ਵ ਬੈਂਕ ਸਕੀਮਾਂ ਬਾਰੇ ਜਾਣੂ ਕਰਵਾਇਆ।
ਉਹਨਾਂ ਨੇ ਕੈਬਨਿਟ ਮੰਤਰੀ ਨੂੰ ਪੀ.ਆਰ.ਬੀ.ਡੀ.ਬੀ ਦੀਆਂ ਹੋਰ ਸੇਵਾਵਾਂ ਜਿਵੇਂ ਕਿ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਵਿੱਚ ਠੇਕੇਦਾਰਾਂ ਦੀ ਭਰਤੀ, ਸ਼ਿਕਾਇਤ ਨਿਵਾਰਨ ਪ੍ਰਣਾਲੀ ਦੀ ਨਿਗਰਾਨੀ, ਸੜਕ ਸੁਰੱਖਿਆ ਕਾਰਜਾਂ ਅਤੇ ਵਿਭਾਗ ਵਿੱਚ ਆਈ.ਟੀ. ਮੋਡਿਊਲ ਲਾਗੂ ਕਰਨ ਬਾਰੇ ਵੀ ਜਾਣੂ ਕਰਵਾਇਆ।
ਇਸ ਮੌਕੇ ਹਰਭਜਨ ਸਿੰਘ ਨੇ ਪੀ.ਆਰ.ਬੀ.ਡੀ.ਬੀ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਦਿੱਤੇ।
ਇਸ ਦੌਰੇ ਦੌਰਾਨ ਚੀਫ ਇੰਜੀਨੀਅਰ-ਕਮ-ਸੰਯੁਕਤ ਸਕੱਤਰ ਟੀ.ਆਰ. ਕਟਨੌਰੀਆ, ਸੁਰਿੰਦਰ ਕੁਮਾਰ, ਅਜੈ ਕੁਮਾਰ, ਜਸਬੀਰ ਸਿੰਘ, ਆਰ.ਐਸ. ਸੇਠ, ਜੇ.ਐਸ. ਸਿੱਧੂ (ਸਾਰੇ ਕਾਰਜਕਾਰੀ ਇੰਜੀਨੀਅਰ), ਤਨੂਪ੍ਰੀਤ ਕੌਰ, ਸੰਦੀਪ ਕੁਮਾਰ, ਕਰਨ ਮਿੱਤਲ, ਨਰੇਸ਼ ਕੁਮਾਰ ਸ਼ਰਮਾ, ਵਿਭਮ ਮਹਾਜਨ (ਸਾਰੇ ਉਪ ਮੰਡਲ ਇੰਜੀਨੀਅਰ), ਸੰਤੋਖ ਸਿੰਘ (ਹੈੱਡ ਡਰਾਫਟਸਮੈਨ), ਕਰਮਜੀਤ ਸਿੰਘ ਡੀ.ਡੀ.ਆਈ.ਟੀ., ਦੀਪ ਚੰਦ, ਮੈਨੇਜਰ ਲੇਖਾ ਅਤੇ ਸੰਦੀਪ ਸ਼ਰਮਾ, ਪ੍ਰੋਜੈਕਟ ਮੈਨੇਜਰ (ਜੀ.ਆਈ.ਐਸ.) ਮੌਜੂਦ ਸਨ। The government’s focus is on ensuring quality citizen-centric services

Tags:

The government's focus is on ensuring quality citizen-centric services

Get Current Updates on, India News, India News sports, India News Health along with India News Entertainment, and Headlines from India and around the world.

ADVERTISEMENT

लेटेस्ट खबरें

ADVERTISEMENT