ਦ ਪਾਰਸੀ ਰਸੋਈ ਪ੍ਰੋਗਰਾਮ ਦਾ ਆਯੋਜਨ

0
287
The Parsi Kitchen Program
The Parsi Kitchen Program

ਦਿਨੇਸ਼ ਮੌਦਗਿਲ, Ludhiana News : ਫਿੱਕੀ ਐਫਐਲਓ ਲੁਧਿਆਣਾ ਚੈਪਟਰ ਵੱਲੋਂ ਫਿਰੋਜ਼ਪੁਰ ਰੋਡ ’ਤੇ ਸਥਿਤ ਇੱਕ ਪੰਜ ਤਾਰਾ ਹੋਟਲ ਵਿੱਚ ਪਾਰਸੀ ਰਸੋਈ ਸਮਾਗਮ ਕਰਵਾਇਆ ਗਿਆ। ਚੇਅਰਪਰਸਨ ਨੇਹਾ ਗੁਪਤਾ ਦੀ ਅਗਵਾਈ ਵਿੱਚ ਫਿੱਕੀ ਵਰਟੀਕਲ ਫੈਬ ਨੇ ਯੰਗ ਸ਼ੈੱਫ ਅਨਾਹਿਤਾ ਢੋਂਡੀ ਦੇ ਨਾਲ ਪਾਰਸੀ ਕਿਚਨ ਦੇ ਇਸ ਲਾਈਵ ਕੁਕਿੰਗ ਈਵੈਂਟ ਦਾ ਆਯੋਜਨ ਕੀਤਾ।

ਸ਼ੈੱਫ ਅਨਾਹਿਤਾ ਢੋਂਡੀ ਦਿੱਲੀ ਵਿੱਚ ਵਸੇ ਪਾਰਸੀਆਂ ਦੇ ਪਰਿਵਾਰ ਵਿੱਚੋਂ ਹੈ। ਉਸ ਨੂੰ ਆਪਣੀ ਮਾਂ ਤੋਂ ਪ੍ਰੇਰਨਾ ਮਿਲੀ, ਜੋ ਕਿ ਬਹੁਤ ਵਧੀਆ ਰਸੋਈਏ ਹਨ। ਉਸਨੇ 23 ਸਾਲ ਦੀ ਉਮਰ ਵਿੱਚ ਸ਼ੈੱਫ ਮੈਨੇਜਰ ਦਾ ਅਹੁਦਾ ਸੰਭਾਲਿਆ। ਗਰਿਮਾ ਅਗਰਵਾਲ ਐਫਏਬੀ ਵਰਟੀਕਲ ਹੈੱਡ ਅਤੇ ਨੇਹਾ ਗੁਪਤਾ ਚੇਅਰਪਰਸਨ, ਸ਼ੈੱਫ ਅਨਾਹਿਤਾ ਦੇ ਨਾਲ ਸਹਿਜੇ ਹੀ ਸੈਸ਼ਨ ਦਾ ਸੰਚਾਲਨ ਕੀਤਾ।

ਚਾਰ ਪਕਵਾਨਾਂ ਦਾ ਲਾਈਵ ਡੈਮੋ

ਅਨਾਹਿਤਾ ਢੋਂਡੀ ਨੇ ਚਾਰ ਪਕਵਾਨਾਂ ਦਾ ਲਾਈਵ ਡੈਮੋ ਦਿੱਤਾ। ਇਨ੍ਹਾਂ ਵਿੱਚ ਵੇਜ ਬੇਰੀ ਪੁਲਾਓ, ਚਟਨੀ ਪੈਟੀਜ਼, ਮਾਵਾ ਕੇਕ ਅਤੇ ਲੈਮੋਨੇਡ ਰੀਮਿਕਸ ਸ਼ਾਮਲ ਸਨ। ਉਨ੍ਹਾਂ ਨੇ ਮੈਂਬਰਾਂ ਨੂੰ ਰਸੋਈ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਜੋ ਅਕਸਰ ਭੁੱਲ ਜਾਂਦੇ ਹਨ। ਲਾਈਵ ਸ਼ੋਅ ਦੌਰਾਨ ਢਾਈ ਸੌ ਦੇ ਕਰੀਬ ਮੈਂਬਰ ਮੌਜੂਦ ਸਨ। ਅਨਾਹਿਤਾ ਢੋਂਡੀ ਨੇ ਆਪਣੀ ਕਿਤਾਬ ਦ ਪਾਰਸੀ ਕਿਚਨ ਬਾਰੇ ਵੀ ਗੱਲ ਕੀਤੀ। ਰੀਮਾ ਅਰੋੜਾ ਨੇ ਧੰਨਵਾਦ ਕੀਤਾ। ਸਲਾਹਕਾਰ ਨੇ ਸ਼ੈੱਫ ਅਨਾਹਿਤਾ ਨੂੰ ਗ੍ਰੀਨ ਸਰਟੀਫਿਕੇਟ ਭੇਟ ਕੀਤਾ। ਸ੍ਰਿਸ਼ਟੀ ਘਈ, ਗਰਿਮਾ ਅਗਰਵਾਲ ਅਤੇ ਰੀਮਾ ਅਰੋੜਾ ਡੇ ਚੇਅਰ ਸਨ।

ਇਹ ਵੀ ਪੜੋ : ਉਤਰਾਖੰਡ ‘ਚ ਪੰਜਾਬ ਦੇ ਸੈਲਾਨੀਆਂ ਨਾਲ ਹਾਦਸਾ, 9 ਦੀ ਮੌਤ

ਸਾਡੇ ਨਾਲ ਜੁੜੋ : Twitter Facebook youtube

SHARE