India News (ਇੰਡੀਆ ਨਿਊਜ਼), The Ram Mandir, ਚੰਡੀਗੜ੍ਹ : ਸਮੁੱਚੀ ਦੁਨੀਆ ‘ਚ ਵੱਸਦੇ ਭਗਵਾਨ ਸ਼੍ਰੀ ਰਾਮ ਦੇ ਭਗਤਾਂ ਲਈ 22 ਜਨਵਰੀ ਦਾ ਦਿਨ ਉਦੋਂ ਇਤਿਹਾਸਕ ਹੋ ਨਿੱਬੜਿਆ, ਜਦੋਂ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ‘ਚ ਬਣੇ ਵਿਸ਼ਾਲ ਸ਼੍ਰੀ ਰਾਮ ਮੰਦਰ ‘ਚ 500 ਸਾਲਾਂ ਤੋਂ ਬਾਅਦ ਸ਼੍ਰੀ ਰਾਮ ਆਪਣੀ ਨਗਰੀ (The Ram Mandir) ਵਾਪਸ ਆਏ। ਉਨ੍ਹਾਂ ਦੀ ਬਾਲ ਰੂਪ ਮੂਰਤੀ ਨੂੰ ਸ਼੍ਰੀ ਰਾਮ ਮੰਦਰ ‘ਚ ਸਥਾਪਿਤ ਕੀਤਾ ਗਿਆ।
ਇਸ ਖਾਸ ਮੌਕੇ ਨੂੰ ਸਮਰਪਿਤ ਭਾਜਪਾ ਆਗੂ ਸੰਜੀਵ ਖੰਨਾ ਵੱਲੋਂ ਚੰਡੀਗੜ੍ਹ-ਅੰਬਾਲਾ ਵਿਖੇ ਇਕ ਵੱਡੀ ਸਕਰੀਨ ਉੱਪਰ ਅਯੁੱਧਿਆ ਤੋਂ ਸ਼੍ਰੀ ਰਾਮ ਮੂਰਤੀ ਸਥਾਪਨਾ ਦਾ ਸਿੱਧਾ ਪ੍ਰੋਗਰਾਮ ਨਗਰ ਨਿਵਾਸੀਆਂ ਨੂੰ ਦਿਖਾਇਆ ਗਿਆ। 12 ਵਜ ਕੇ 30 ਮਿੰਟ ‘ਤੇ ਸ਼੍ਰੀ ਰਾਮ ਮੰਦਰ ‘ਚ ਮੂਰਤੀ ਸਥਾਪਨਾ ਹੋਣ ਦੇ ਨਾਲ ਪੰਡਾਲ ਜੈ ਸ਼੍ਰੀ ਰਾਮ-ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਜ਼ੀਰਕਪੁਰ ਸ਼ਹਿਰ ਦੀਆਂ ਸਮੁੱਚੀਆਂ ਧਾਰਮਿਕ ਸੰਸਥਾਵਾਂ ਤੇ ਸਭਾਵਾਂ ਨੇ ਭਗਤੀ ਭਾਵਨਾ ਨਾਲ ਹਿੱਸਾ ਲਿਆ।
ਆਪਣੇ ਘਰ ਉੱਪਰ ਦੀਪਮਾਲਾ ਤੇ ਆਤਿਸ਼ਬਾਜੀ
ਇਸ ਮੌਕੇ ਸੰਜੀਵ ਖੰਨਾ ਨੇ ਸਮੁੱਚੀ ਦੁਨੀਆ ‘ਚ ਵੱਸਦੇ ਸ਼੍ਰੀ ਰਾਮ ਭਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਸਮੁੱਚੇ ਸਮਾਜ ਲਈ ਇਤਿਹਾਸਕ ਤੇ ਭਾਗਾਂ ਭਰਿਆ ਹੈ ਤੇ ਅੱਜ ਦੇ ਦਿਨ ਹਰ ਇਕ ਰਾਮ ਭਗਤ ਨੂੰ ਆਪਣੇ ਘਰ ਉੱਪਰ ਦੀਪਮਾਲਾ ਤੇ ਆਤਿਸ਼ਬਾਜੀ ਕਰ ਕੇ ਜਸ਼ਨ ਮਨਾਉਣਾ ਚਾਹੀਦਾ ਹੈ, ਕਿਉਂਕਿ ਅੱਜ ਦਾ ਦਿਨ ਦੇਖਣ ਲਈ ਸਾਡੇ ਸਮੁੱਚੀ ਮਾਨਵ ਜਾਤੀ ਨੇ 500 ਸਾਲਾਂ (The Ram Mandir) ਤੋਂ ਵੀ ਵੱਧ ਸਮਾਂ ਇੰਤਜ਼ਾਰ ਕੀਤਾ ਹੈ।
ਇਸ ਮੌਕੇ ਇਕੱਠੇ ਹੋਏ ਸ਼ਰਧਾਲੂਆਂ ਲਈ ਚਾਹ, ਪਕੌੜੇ, ਬਰੈੱਡ, ਛੋਲੇ ਪੂਰੀਆਂ, ਭੂਜੀਆ ਤੇ ਬਿਸਕੁਟ ਆਦਿ ਦੇ ਲੰਗਰ ਲਾ ਕੇ ਸ਼੍ਰੀ ਰਾਮ ਭਗਤਾਂ ਨੇ ਖੁਸ਼ੀ ਮਨਾਈ।
ਇਹ ਵੀ ਪੜ੍ਹੋ :Lord Sri Ram In Ayodhya : ਭਗਵਾਨ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਜੀ ਦੀ ਰੱਥ ‘ਤੇ ਸਵਾਰ, ਭਗਤਾਂ ਨੇ ਨੱਚਦੇ ਹੋਏ ਕੱਢੀ ਸ਼ੋਭਾ ਯਾਤਰਾ