The Real Reason For The Collapse Of The Congress ਕਾਂਗਰਸੀ ਮੰਤਰੀਆਂ-ਸੰਤਰੀਆਂ ਦੀ ਲੁੱਟ ਬਣੀ ਕਾਂਗਰਸ ਦੀ ਹਾਰ ਦਾ ਕਾਰਨ :SMS Sandhu

0
411
The Real Reason For The Collapse Of The Congress

The Real Reason For The Collapse Of The Congress

ਕਾਂਗਰਸੀ ਮੰਤਰੀਆਂ-ਸੰਤਰੀਆਂ ਦੀ ਲੁੱਟ ਬਣੀ ਕਾਂਗਰਸ ਦੀ ਹਾਰ ਦਾ ਕਾਰਨ :SMS Sandhu

– ਸੱਤਾ ਦੇ ਨਸ਼ੇ ‘ਚ ਵਿਧਾਇਕਾਂ ਨੇ ਕੀਤਾ ਲੋਕਾਂ ਦਾ ਸ਼ੋਸ਼ਣ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੰਜਾਬ ਵਿੱਚ ਕਾਂਗਰਸ ਦੀ ਹਾਰ ਦਾ ਕਾਰਨ ਕਾਂਗਰਸੀ ਮੰਤਰੀਆਂ ਅਤੇ ਸੰਤਰੀਆਂ ਵਲੋਂ ਕੀਤੀ ਗਈ ਲੁੱਟ ਹੈ। ਕਾਂਗਰਸ ਦੀ ਲੁੱਟ-ਖਸੁੱਟ ਦੀ ਕਾਰਜਸ਼ੈਲੀ ਕਾਂਗਰਸ ਪਾਰਟੀ ਦੇ ਪਤਨ ਦਾ ਕਾਰਨ ਬਣੀ ਹੈ। ਸੂਬੇ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਜ਼ਿੰਮੇਵਾਰੀ ਸੌਂਪੀ ਸੀ। ਪਰ ਸੱਤਾ ਦੇ ਨਸ਼ੇ ਵਿੱਚ ਧੁੱਤ ਕਾਂਗਰਸੀ ਨੁਮਾਇੰਦੇ ਉਸ ਜ਼ਿੰਮੇਵਾਰੀ ਤੋਂ ਮੁਖ਼ਰ ਹੋ ਗਏ ਅਤੇ ਨਤੀਜਾ 72 ਤੋਂ 18 ਸੀਟਾਂ ਤੱਕ ਸਿਮਟ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ SMS ਸੰਧੂ ਨੇ ਕੀਤਾ।

ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਆਪਣੀ ਧਾਕ ਕਾਇਮ ਕਰਨ ਲਈ ਥਾਣਿਆਂ ਵਿੱਚ ਝੂਠੇ ਪਰਚੇ ਦਰਜ ਕਰਨ, ਨਾਜਾਇਜ਼ ਮਾਈਨਿੰਗ, ਕੈਸੀਨੋ ਦਾ ਕਾਰੋਬਾਰ ਚਲਾਉਣ ਅਤੇ ਪਿੰਡਾਂ ਦੀ ਸ਼ਾਂਤੀ ਭੰਗ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਹ ਕਾਂਗਰਸ ਦੇ ਪਤਨ ਦਾ ਅਸਲ ਕਾਰਨ ਹੈ। The Real Reason For The Collapse Of The Congress

ਸਰਕਾਰੀ ਰਿਹਾਇਸ਼ੀ ਸਾਮਾਨ, ਮਾਮਲੇ ਤੋਂ ਆਮ ਨਾਗਰਿਕ ਨੂੰ ਪੁਹੰਚੀ ਠੇਸ

ਸਾਬਕਾ ਮੰਤਰੀਆਂ ਵੱਲੋਂ ਸਰਕਾਰੀ ਰਿਹਾਇਸ਼ਾਂ ਨੂੰ ਖਾਲੀ ਕਰਵਾਉਣ ਤੋਂ ਬਾਅਦ ਪੈਦਾ ਹੋਏ ਮਾਹੌਲ ਬਾਰੇ ਪੰਜਾਬ ਇੰਫੋਟੈੱਕ ਦੇ ਸਾਬਕਾ ਚੇਅਰਮੈਨ SMS ਸੰਧੂ ਕਿਹਾ ਕਿ ਇਹ ਠੀਕ ਨਹੀਂ ਹੈ। ਸੂਬੇ ਦੇ ਲੋਕਾਂ ਨੇ ਨੁਮਾਇੰਦਿਆਂ ‘ਤੇ ਵਿਸ਼ਵਾਸ ਕੀਤਾ ਤੇ ਉਨ੍ਹਾਂ ਨੁਮਾਇੰਦਿਆਂ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਸ਼ਰਮਸਾਰ ਕਰ ਦਿੱਤਾ ਹੈ।

SMS ਸੰਧੂ ਕਿਹਾ ਸਰਕਾਰੀ ਰਿਹਾਇਸ਼ ਅਤੇ ਉਸ ਵਿੱਚ ਪਹਿਲਾਂ ਤੋਂ ਰੱਖਿਆ ਸਾਮਾਨ ਸਰਕਾਰ ਦੀ ਜਾਇਦਾਦ ਹੈ। ਇਸ ਸਾਮਾਨ ਦੀ ਵਰਤੋਂ ਕੀਤੀ ਜਾ ਸਕਦੀ ਹੈ,ਪਰ ਅਲਾਟ ਕੀਤੀ ਗਈ ਰਿਹਾਇਸ਼ ਖਾਲੀ ਹੋਣ ਤੋਂ ਬਾਅਦ ਜੇਕਰ ਵਿਭਾਗ ਵੱਲੋਂ ਅੰਦਰ ਰੱਖੇ ਸਾਮਾਨ ਸਬੰਧੀ ਕਾਰਵਾਈ ਕਰਨ ਦੀ ਖ਼ਬਰ ਆਉਂਦੀ ਹੈ ਤਾਂ ਆਮ ਨਾਗਰਿਕ ਦੇ ਹਿਰਦੇ ਨੂੰ ਠੇਸ ਪਹੁੰਚਣਾ ਸੁਭਾਵਿਕ ਹੈ। The Real Reason For The Collapse Of The Congress

ਇਹ ਮਾਮਲਾ ਹੈ

ਪੰਜਾਬ ਦੇ ਦੋ ਸਾਬਕਾ ਮੰਤਰੀਆਂ ਦੇ ਸਰਕਾਰੀ ਘਰ ਵਿੱਚੋਂ ਗਾਇਬ ਸਾਮਾਨ ਦਾ ਮਾਮਲਾ ਲੋਕਾਂ ਦੀ ਜ਼ੁਬਾਨ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਸਾਬਕਾ ਮੰਤਰੀਆਂ ਦੇ ਰਿਸ਼ਤੇਦਾਰ ਇਸ ਮਾਮਲੇ ਦੀ ਸਫ਼ਾਈ ਵਿੱਚ ਖੜ੍ਹੇ ਹੋ ਗਏ ਹਨ। ਦਰਅਸਲ ਕਾਂਗਰਸ ਸਰਕਾਰ ਦੌਰਾਨ ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਸੈਕਟਰ 2 ਵਿੱਚ ਸਰਕਾਰੀ ਰਿਹਾਇਸ਼ ਨੰਬਰ 47 ਅਲਾਟ ਕਰ ਦਿੱਤੀ ਗਈ ਸੀ। ਹਾਲ ਹੀ ਵਿੱਚ ਜਦੋਂ CM ਭਗਵੰਤ ਮਾਨ ਨੇ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਸਨ ਤਾਂ ਮਨਪ੍ਰੀਤ ਦੇ ਘਰ ਵਿੱਚੋਂ ਇੱਕ ਡਾਇਨਿੰਗ ਟੇਬਲ,10 ਡਾਇਨਿੰਗ ਕੁਰਸੀਆਂ, ਇੱਕ ਸਰਵਿਸ ਟਰਾਲੀ ਅਤੇ ਇੱਕ ਸੋਫਾ ਨਹੀਂ ਮਿਲਿਆ ਹੈ।

ਮਨਪ੍ਰੀਤ ਬਾਦਲ ਤੋਂ ਇਲਾਵਾ ਕਾਂਗਰਸ ਸਰਕਾਰ ‘ਚ ਵਿਧਾਇਕ ਰਹੇ ਗੁਰਪ੍ਰੀਤ ਕਾਂਗੜ ਦੇ ਸਰਕਾਰੀ ਘਰ ‘ਚੋਂ ਦੋ ਫਰਿੱਜ, ਇਕ LED, ਇਕ ਕਮਰੇ ਦਾ ਹੀਟਰ, ਹੀਟ ​​ਕਨਵੈਕਟਰ, ਫਰਾਰਟਾ ਪੱਖਾ ਸਮੇਤ 4.75 ਲੱਖ ਦਾ ਸਾਮਾਨ ਗਾਇਬ ਹੋਣ ਦੇ ਦੋਸ਼ ਲੱਗੇ ਹਨ। The Real Reason For The Collapse Of The Congress

Also Read :Kulwinder Singh Jangpura Truck Union New President ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿੱਤਲ ਦੇ ਆਸ਼ੀਰਵਾਦ ਨਾਲ ਕੁਲਵਿੰਦਰ ਸਿੰਘ ਜੰਗਪੁਰਾ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ

Also Read :Gurudev Sri Sri Ravi Shankar ਪੀ.ਐਲ.ਪੀ.ਬੀ. ਦੁਆਰਾ ਆਯੋਜਿਤ ਮਹਾਂ ਸਤਿਸੰਗ ਵਿੱਚ ਪਹੁੰਚ ਰਹੇ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ

Connect With Us : Twitter Facebook

SHARE