India News (ਇੰਡੀਆ ਨਿਊਜ਼), The Truck Hit The Beat Box, ਚੰਡੀਗੜ੍ਹ : ਸਵੇਰੇ ਪੰਜ ਵਜੇ ਦੇ ਕਰੀਬ ਛੱਤ ਲਾਈਟ ਪੁਆਇੰਟ ’ਤੇ ਮੁਹਾਲੀ ਵੱਲੋਂ ਆ ਰਿਹਾ ਇੱਕ ਟਰੱਕ ਬੇਕਾਬੂ ਹੋ ਕੇ ਪੁਲੀਸ ਦੇ ਬੀਟ ਬਾਕਸ ’ਤੇ ਜਾ ਚੜ੍ਹਿਆ। ਤੇਜ਼ ਰਫਤਾਰ ਬੇਕਾਬੂ ਟਰੱਕ ਨੇ ਬੀਟ ਬਾਕਸ ਦਾ ਇੱਕ ਹਿੱਸਾ ਤੋੜ ਦਿੱਤਾ।
ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਸਮੇਂ ਬੀਟ ਬਾਕਸ ਵਿੱਚ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਸੀ। ਹਾਦਸਾ ਸਵੇਰੇ 5 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਦੌਰਾਨ ਸੜਕ ਸੁਰੱਖਿਆ ਟੀਮ ਸਾਹਮਣੇ ਬੀਟ ਬਾਕਸ ਕੋਲ ਮੌਜੂਦ ਸੀ ਜਿਸ ਦੇ ਸਾਹਮਣੇ ਇਹ ਹਾਦਸਾ ਵਾਪਰਿਆ।
ਹਾਦਸੇ ਸਬੰਧੀ ਜ਼ੀਰਕਪੁਰ ਪੁਲੀਸ ਨੂੰ ਸੜਕ ਸੁਰੱਖਿਆ ਟੀਮ ਵੱਲੋਂ ਖ਼ੁਦ ਸੂਚਨਾ ਦਿੱਤੀ ਗਈ ਅਤੇ ਫੜੇ ਗਏ ਟਰੱਕ ਡਰਾਈਵਰ ਨੂੰ ਪੁਲਿਸ ਦੇ ਸਪੁਰਦ ਕਰ ਦਿੱਤਾ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਟਰੱਕ ਅਤੇ ਡਰਾਈਵਰ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਰੱਕ ਅਤੇ ਡਰਾਈਵਰ ਯਮਨਾਨਗਰ ਦੇ ਰਹਿਣ ਵਾਲੇ
ਪੁਲਿਸ ਨੇ ਹਾਦਸੇ ਸਬੰਧੀ ਟਰੱਕ ਮਾਲਕ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਆਉਣ ਤੋਂ ਬਾਅਦ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਟਰੱਕ ਅਤੇ ਡਰਾਈਵਰ ਯਮਨਾਨਗਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੱਕ ਮੁਹਾਲੀ ਤੋਂ ਬੱਸੀ ਵੱਲ ਜਾ ਰਿਹਾ ਸੀ ਅਤੇ ਛੱਤ ਦੇ ਲਾਈਟ ਪੁਆਇੰਟ ’ਤੇ ਟਰੱਕ ਦੀ ਬ੍ਰੇਕ ਪਾਈਪ ਫਟਣ ਕਾਰਨ ਟਰੱਕ ਰੁਕ ਨਾ ਸਕਿਆ ਅਤੇ ਬੀਟ ਬਾਕਸ ਵਿੱਚ ਦਾਖਲ ਹੋ ਕੇ ਪਲਟ ਗਿਆ।
ਪਹਿਲਾਂ ਵੀ ਹਾਦਸੇ ਦੌਰਾਨ ਬੀਟ ਬਾਕਸ ਦੋ ਵਾਰ ਟੁੱਟ ਚੁੱਕਾ
ਮਾਮਲੇ ਸਬੰਧੀ ਟ੍ਰੈਫਿਕ ਅਧਿਕਾਰੀ ASI ਅੰਗਰੇਜ਼ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਬੀਟ ਬਾਕਸ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਬੀਟ ਬਾਕਸ ਅੰਦਰ ਪਿਆ ਕਾਫੀ ਸਾਰਾ ਸਾਮਾਨ ਵੀ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਜ਼ੀਰਕਪੁਰ ਪੁਲੀਸ ਨੂੰ ਦੇ ਦਿੱਤੀ ਗਈ ਹੈ ਅਤੇ ਬਾਕੀ ਦੀ ਕਾਰਵਾਈ ਪੁਲੀਸ ਵੱਲੋਂ ਹੀ ਕੀਤੀ ਜਾਵੇਗੀ।
ਮਾਮਲੇ ਸਬੰਧੀ ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹਾਦਸੇ ਦੌਰਾਨ ਬੀਟ ਬਾਕਸ ਦੋ ਵਾਰ ਟੁੱਟ ਚੁੱਕਾ ਹੈ। ਜਿਸ ਕਾਰਨ ਬੀਟ ਬਾਕਸ ਨੂੰ ਲਾਈਟ ਪੁਆਇੰਟ ਦੇ ਕੇਂਦਰ ਤੋਂ ਹਟਾ ਦਿੱਤਾ ਗਿਆ।
ਪਰ ਇਸ ਦੇ ਬਾਵਜੂਦ ਮੁੜ ਦੁਰਘਟਨਾ ਦਾ ਵਾਪਰਨਾ ਬਹੁਤ ਦੁਖਦ ਘਟਨਾ ਹੈ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ ਪਰ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Ludhiana Vigilance Bureau : ਵਿਜੀਲੈਂਸ ਵਿਭਾਗ : ਗਲਾਡਾ ਦਾ ਅਧਿਕਾਰੀ 4000 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ