The victims Chanted Slogans From The Company
ਪੈਸੇ ਇਨਵੈਸਟ ਕਰਵਾਉਣ ਵਾਲੀ ਕੰਪਨੀ ਦੇ ਖਿਲਾਫ ਰਾਜਪੁਰਾ ਦੇ ਲੋਕਾਂ ਨੇ ਕੀਤੀ ਨਾਅਰੇਬਾਜੀ
* ਦੁਖੀ ਲੋਕਾਂ ਨੇ ਨੀਨਾ ਮਿੱਤਲ ਹਲਕਾ ਵਿਧਾਯਕ ਨੂੰ ਦਿੱਤਾ ਮੰਗ ਪੱਤਰ
* ਪੈਸੇ ਨਾ ਮਿਲਣ ਕਾਰਣ ਲੋਕ ਦੁਖੀ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੈਸੇ ਇਨਵੈਸਟ ਕਰਵਾਉਣ ਵਾਲੀ ਕੰਪਨੀ ਦੇ ਖਿਲਾਫ ਅੱਜ ਰਾਜਪੁਰਾ ਦੇ ਲੋਕਾਂ ਨੇ ਨਾਅਰੇਬਾਜੀ ਕੀਤੀ। ਕੰਪਨੀ ਤੋਂ ਪੀੜਤ ਲੋਕਾਂ ਨੇ ਨਰਿੰਦਰ ਸਿੰਘ ਦੀ ਅਗਵਾਈ ਹੇਠ ਇਕ ਰੋਸ ਮਾਰਚ ਕੱਢਿਆ।
ਇਸ ਤੋਂ ਬਾਅਦ ਫੁਵਾਰਾ ਚੋਂਕ ਵਿੱਚ ਧਰਨਾ ਦਿੱਤਾ। ਗੋਰਤਲਬ ਹੈ ਕਿ ਖੇਤਰ ਦੇ ਬਹੁਤ ਸਾਰੇ ਲੋਕਾਂ ਦਾ ਪੈਸਾ ਕੰਪਨੀ ਵਿੱਚ ਲੱਗਿਆ ਹੋਇਆ ਹੈ। ਬਲਕਿ ਹੁਣ ਉਹਨਾ ਦੀ ਮੂਲਰਕਮ ਵੀ ਵਾਪਿਸ ਨਹੀ ਮਿਲ ਰਹੀ। The victims Chanted Slogans From The Company
ਕੰਪਨੀ ਦਾ ਏਜੰਟ ਬਾਂਹ ਨਹੀਂ ਫੜਾ ਰਿਹਾ
ਪੀੜਤ ਲੋਕਾਂ ਵਿੱਚ ਸ਼ਾਮਲ ਪਰਮਾ ਨੰਦ ਗਿਰੀ ਨੇ ਦਸਿਆ ਕਿ ਕੰਪਨੀ ਵਿੱਚ 4 ਲੱਖ ਰੁਪਇਆ ਇਨਵੈਸਟ ਕੀਤਾ ਹੋਇਆ ਹੈ। ਪਰ ਮੈਚਿਓਰਿਟੀ ਹੋਣ ਤੋਂ ਤਿੰਨ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਉਹਨਾ ਦਾ ਪੈਸਾ ਉਨ੍ਹਾਂ ਨੂੰ ਨਹੀਂ ਮਿਲਿਆ ਤੇ ਨਾ ਹੀ ਏਜੰਟ ਬਾਂਹ ਫੜਾ ਰਿਹਾ ਹੈ। ਪਰਮਾ ਨੰਦ ਗਿਰੀ ਨੇ ਦਸਿਆ ਕਿ ਨਾ ਹੀ ਰਾਜਪੁਰਾ ਦੀ ਸਹਾਰਾ ਬ੍ਰਾਂਚ ਉਨ੍ਹਾਂ ਨੂੰ ਕੋਈ ਸਹੀ ਰਾਹ ਪਾ ਰਿਹਾ ਹੈ ਉਹਨਾ ਦੀ ਮਿਹਨਤ ਦੀ ਕਮਾਈ ਵੱਧ ਕੇ ਤਾ ਕੀ ਮਿਲਣੀ ਬਲਕਿ ਉਹਨਾ ਦੀ ਮੂਲਰਕਮ ਵੀ ਨਹੀ ਮਿਲ ਰਹੀ। The victims Chanted Slogans From The Company
MLA ਨੀਨਾ ਮਿੱਤਲ ਨੂੰ ਦਿੱਤਾ ਮੰਗ ਪੱਤਰ
ਇਸ ਸੰਬੰਧ ਵਿਚ ਦੁਖੀ ਲੋਕਾਂ ਨੇ ਇਕ ਮੰਗ ਪੱਤਰ ਨੀਨਾ ਮਿੱਤਲ ਹਲਕਾ ਵਿਧਾਯਕ ਨੂੰ ਦੇਣ ਲਈ ਉਨ੍ਹਾਂ ਦੇ ਘਰ ਗਏ। ਪਰ ਵਿਧਾਯਕ ਮੈਡਮ ਉਨ੍ਹਾਂ ਨੂੰ ਮਿਲੇ ਹੀ ਨਹੀ। ਪੀੜਤ ਲੋਕਾਂ ਨੇ ਮੰਗ ਕੀਤੀ ਕਿ ਕੰਪਨੀ ਵਿੱਚ ਫਸੇ ਪੈਸੇ ਵਾਪਿਸ ਕਰਵਾਏ ਜਾਣ। ਇਸ ਮੋਕੇ ਤੇ ਨਤਿੰਦਰ ਸਿੰਘ,ਲਲ਼ਨ ਕੁਮਾਰ,ਰਿੰਕੂ ਰਾਣੀ,ਵਿਵੇਕ ਕੁਮਾਰ,ਵਿਕੀ,ਵਿਨੋਦ ਕੁਮਾਰ ਤੇ ਹੋਰ ਲੋਕ ਸ਼ਾਮਲ ਸਨ। The victims Chanted Slogans From The Company
Also Read :Organic Farming Awareness Camp ਵਿਭਾਗ ਵੱਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਕੀਤਾ ਜਾਗਰੂਕ