The Weather
ਮੌਸਮ: ਦਿਨ ਵਿੱਚ ਤਪਸ਼,ਰਾਤ ਵੇਲੇ ਪਾਰਾ ਡਿੱਗੇਗਾ
-
ਮੀਂਹ ਕਾਰਨ ਮੰਡੀਆਂ ਵਿੱਚ ਭਿੱਜੀ ਜੀਰੀ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਕਿਸਾਨਾਂ ਨੂੰ ਹੁਣ ਡਰਨ ਦੀ ਲੋੜ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹੇਗਾ। ਸਰਗਰਮ ਮੋਸਮੀ ਗੜਬੜੀ ਦੇ ਕਾਰਨ, ਸ਼ਨੀਵਾਰ ਤੋਂ ਸੋਮਵਾਰ ਤੱਕ ਅਸਮਾਨ ਬੱਦਲਵਾਈ ਰਿਹਾ। ਪਰ ਆਉਣ ਵਾਲੇ ਹਫ਼ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। The Weather
ਰਾਤ ਨੂੰ ਪਾਰਾ ਡਿੱਗੇਗਾ
ਮੰਗਲਵਾਲ ਵਿਖੇ ਤੜਕੇ ਮੀਂਹ ਕਾਰਨ ਮੌਸਮ ਨੇ ਕਰਵਟ ਲੈ ਲਈ ਹੈ। ਮੌਸਮ ਵਿਭਾਗ ਅਨੁਸਾਰ ਭਾਵੇਂ ਦਿਨ ਵੇਲੇ ਹਲਕੀ ਗਰਮੀ ਮਹਿਸੂਸ ਹੋਵੇਗੀ ਪਰ ਮੀਂਹ ਕਾਰਨ ਰਾਤ ਵੇਲੇ ਪਾਰਾ ਡਿੱਗੇਗਾ। ਜਿਸ ਤੋਂ ਠੰਡ ਵਧਣ ਦੀ ਉਮੀਦ ਹੈ। The Weather
ਮੰਡੀਆਂ ‘ਚ ਭਿੱਜੀ ਜੀਰੀ
ਮੰਗਲਵਾਰ ਤੜਕੇ ਪਏ ਮੀਂਹ ਕਾਰਨ ਅਨਾਜ ਮੰਡੀਆਂ ਵਿੱਚ ਵਿਕਣ ਲਈ ਪੁੱਜੀ ਜੀਰੀ ਦੀ ਫ਼ਸਲ ਕਈ ਥਾਵਾਂ ’ਤੇ ਗਿੱਲੀ ਹੋ ਗਈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਨੇ ਦੱਸਿਆ ਕਿ ਅਨਾਜ ਮੰਡੀ ਬਨੂੜ ਵਿੱਚ ਕਾਫੀ ਹੱਦ ਤੱਕ ਫ਼ਸਲ ਨੂੰ ਮੀਂਹ ਵਿੱਚ ਭਿੱਜਣ ਤੋਂ ਬਚਾਇਆ ਗਿਆ ਹੈ। ਖੇਤ ਵਿੱਚ ਖੜ੍ਹੀ ਜੀਰੀ ਦੀ ਕਟਾਈ ਕਰੀਬ ਇੱਕ ਹਫ਼ਤਾ ਪਛੜ ਜਾਵੇਗੀ। ਜਦੋਂਕਿ ਅਗਲੀ ਆਲੂ ਦੀ ਫ਼ਸਲ ਵੀ ਪਛੜ੍ਹ ਜਾਵੇਗੀ। The Weather
Also Read :ਟਰੱਕ ਯੂਨੀਅਨ ਦੀ ਮੇਨ ਐਂਟਰੀ ‘ਤੇ ਲਗਾਇਆ ਜਾ ਰਿਹਾ ਲੋਹੇ ਦਾ ਗੇਟ Truck Union Banur
Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation
Connect With Us : Twitter Facebook