The Woman Was Insulted : ਇਨਸਾਨੀਅਤ ਹੋਈ ਸ਼ਰਮਸਾਰ: ਲਵ ਮੈਰਿਜ ਤੋ ਖਫਾ ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਮਾਂ ਨੂੰ ਨਿਰਵਸਤਰ ਕਰਕੇ ਗਲੀਆਂ ਚ ਭਜਾਇਆ, ਵੀਡੀਓ ਵਾਇਰਲ

0
89
The Woman Was Insulted

India News (ਇੰਡੀਆ ਨਿਊਜ਼), The Woman Was Insulted, ਚੰਡੀਗੜ੍ਹ : ਤਰਨ ਤਾਰਨ ਦੇ ਸਰਹੱਦੀ ਕਸਬਾ ਵਲਟੋਹਾ ਵਿੱਚ ਇਨਸਾਨੀਅਤ ਸ਼ਰਮਸ਼ਾਰ ਹੋ ਗਈ। ਜਦੋਂ ਇੱਕ 55 ਸਾਲਾਂ ਔਰਤ ਨੂੰ ਨਿਰਵਸਤਰ ਕਰਕੇ ਪਿੰਡ ਦੀਆਂ ਗਲੀਆਂ ਵਿੱਚ ਘੁਮਾਇਆ ਗਿਆ। ਇਨਾ ਹੀ ਨਹੀਂ ਕਥਿਤ ਦੋਸ਼ੀਆਂ ਵੱਲੋਂ ਨਿਰਵਸਤਰ ਕੀਤੀ ਗਈ ਔਰਤ ਦੀ ਵੀਡੀਓ ਵੀ ਬਣਾਈ ਗਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਜਾਣਕਾਰੀ ਅਨੁਸਾਰ ਕਸਬਾ ਵਲਟੋਹਾ ਦੇ ਰਹਿਣ ਵਾਲੇ ਇੱਕ ਮੁੰਡੇ ਵੱਲੋਂ ਗੁਆਂਡ ਹੈ ਚ ਰਹਿੰਦੀ ਕੁੜੀ ਨਾਲ ਅਦਾਲਤੀ ਵਿਆਹ ਕਰਵਾ ਲਿਆ ਗਿਆ ਸੀ।

ਲਵ ਮੈਰਿਜ ਕਰਵਾਉਣ ਕਰਕੇ ਹੋਇਆ ਵਿਵਾਦ

ਵਿਆਹ ਤੋਂ ਖਫਾ ਹੋ ਕੇ ਕੁੜੀ ਦੇ ਪਰਿਵਾਰ ਵੱਲੋਂ ਕਥਿਤ ਤੌਰ ਤੇ ਮੁੰਡੇ ਦੀ ਮਾਂ ਨੂੰ ਨਿਰਵਸਤਰ ਕਰਕੇ ਗਲੀਆਂ ਵਿੱਚ ਭਜਾਇਆ ਗਿਆ। ਨਿਰਵਸਤਰ ਹੋਈ ਔਰਤ ਸਰੀਰ ਦੇ ਉੱਪਰਲੇ ਹਿੱਸੇ ਨੂੰ ਢੱਕਣ ਲਈ ਕੱਪੜੇ ਦਾ ਸਹਾਰਾ ਲੈਂਦੀ ਤਾਂ ਦੋਸ਼ੀ ਕੱਪੜਾ ਵੀ ਖੋ ਲੈਂਦੇ। ਨਿਰਵਸਤਰ ਹੋਈ ਔਰਤ ਗਲੀਆਂ ਵਿੱਚ ਭੱਜਦੀ ਹੋਈ ਦੁਕਾਨਾਂ ਵਿੱਚ ਲੁਕਣ ਦਾ ਯਤਨ ਵੀ ਕਰਦੀ ਰਹੀ। ਕਥਿਤ ਦੋਸ਼ੀਆਂ ਵੱਲੋਂ ਨਿਰਵਸਤਰ ਹੋਈ ਔਰਤ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ।

ਪੁਲਿਸ ਵੱਲੋਂ ਕੇਸ ਦਰਜ

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ASI ਪਰਮਜੀਤ ਸਿੰਘ ਨੇ ਦੱਸਿਆ ਕਿ ਪੀੜਿਤ ਔਰਤ ਦੀ ਸ਼ਿਕਾਇਤ ਉੱਤੇ ਦੋਸ਼ੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਉਹਨਾਂ ਦੱਸਿਆ ਕਿ ਸ਼ਰਨਜੀਤ ਸਿੰਘ ਉਰਫ ਸ਼ਨੀ, ਗੁਰਚਰਨ ਸਿੰਘ, ਕੁਲਵਿੰਦਰ ਕੌਰ ਉਰਫ ਮਾਨੀ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :Control Room Of PSPCL Established : ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ PSPCL ਵੱਲੋਂ ਕੰਟਰੋਲ ਰੂਮ ਸਥਾਪਿਤ

 

SHARE