ਬਨੂੜ ਦੇ ਪਿੰਡ ਕਰਾਲਾ ਵਿੱਚ ਸਥਿਤ ਸਿਹਤ ਡਿਸਪੈਂਸਰੀ ਵਿੱਚ ਹੋਈ ਚੋਰੀ Theft In The Dispensary

0
190
Theft In The Dispensary

Theft In The Dispensary

ਬਨੂੜ ਦੇ ਪਿੰਡ ਕਰਾਲਾ ਵਿੱਚ ਸਥਿਤ ਸਿਹਤ ਡਿਸਪੈਂਸਰੀ ਵਿੱਚ ਹੋਈ ਚੋਰੀ

  • ਮੁੱਖ ਦਰਵਾਜ਼ੇ ਦਾ ਤਾਲਾ ਤੋੜ ਕੇ ਚੋਰ ਅੰਦਰ ਦਾਖਲ ਹੋਏ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਇਲਾਕੇ ਦੇ ਪਿੰਡ ਕਰਾਲਾ ਵਿੱਚ ਸਥਿਤ ਸਿਹਤ ਡਿਸਪੈਂਸਰੀ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਚੋਰਾਂ ਨੇ ਪਹਿਲਾਂ ਮੁੱਖ ਦਰਵਾਜ਼ੇ ਦਾ ਤਾਲਾ ਤੋੜਿਆ ਅਤੇ ਫਿਰ ਫਿਟਿੰਗ ਵਾਲੇ ਦਰਵਾਜ਼ੇ ਦਾ ਇੱਕ ਹਿੱਸਾ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਚੋਰੀ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸੋਮਵਾਰ ਸਵੇਰੇ ਸਟਾਫ ਨਰਸ ਡਿਊਟੀ ਲਈ ਡਿਸਪੈਂਸਰੀ ਪਹੁੰਚੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚੋਰੀ ਦੀ ਘਟਨਾ ਨੂੰ ਨਸ਼ੇੜੀਆਂ ਨੇ ਅੰਜਾਮ ਦਿੱਤਾ ਹੈ। Theft In The Dispensary

ਚੋਰ ਸਰਿੰਜ ਦਾ ਡੱਬਾ ਲੈ ਗਏ

Theft In The Dispensary

ਡਿਊਟੀ ‘ਤੇ ਤਾਇਨਾਤ MPHW ਬੇਅੰਤ ਕੌਰ ਨੇ ਦੱਸਿਆ ਕਿ ਅਣਪਛਾਤੇ ਚੋਰ ਮੇਜ਼ ‘ਤੇ ਰੱਖੇ 5 ਐਮ ਐਲ ਅਤੇ ਪੁਆਇੰਟ 5 ਐਮ ਐਲ ਦੀਆਂ ਸਰਿੰਜਾਂ ਦੇ ਦੋ ਬਕਸੇ ਚੋਰੀ ਕਰਕੇ ਲੈ ਗਏ ਹਨ। ਆਮ ਤੌਰ ‘ਤੇ ਇਹ ਡੱਬੇ ਬਾਜ਼ਾਰ ਵਿੱਚ ਉਪਲਬਧ ਨਹੀਂ ਹੁੰਦੇ। ਜਦੋਂਕਿ ਚੋਰਾਂ ਨੇ ਕੰਪਿਊਟਰ, ਪ੍ਰਿੰਟਰ, ਪੱਖੇ ਅਤੇ ਅਲਮਾਰੀਆਂ ਵਿੱਚ ਰੱਖੇ ਮਹਿੰਗੇ ਸਮਾਨ ਨਾਲ ਕੋਈ ਛੇੜਛਾੜ ਨਹੀਂ ਕੀਤੀ। ਚੋਰਾਂ ਨੇ ਕੁਝ ਦਵਾਈਆਂ ਤੋਂ ਇਲਾਵਾ ਸਿਰਫ਼ ਸਰਿੰਜ ਦੇ ਡੱਬੇ ਹੀ ਚੋਰੀ ਕਰ ਲਏ ਹਨ। Theft In The Dispensary

ਪੁਲਿਸ ਨੂੰ ਦਿੱਤੀ ਸ਼ਿਕਾਇਤ

Theft In The Dispensary

ਡਿਸਪੈਂਸਰੀ ਵਿੱਚ CHO ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਸਵੇਰੇ ਡਿਸਪੈਂਸਰੀ ਪਹੁੰਚੀ ਤਾਂ ਤਾਲਾ ਟੁੱਟਿਆ ਹੋਇਆ ਸੀ। ਅੰਦਰ ਦੇਖਿਆ ਤਾਂ ਸਾਮਾਨ ਖਿਲਰਿਆ ਪਿਆ ਸੀ। ਘਟਨਾ ਦੀ ਸੂਚਨਾ ਤੁਰੰਤ ਆਪਣੇ ਸੀਨੀਅਰ ਸਟਾਫ ਨੂੰ ਦਿੱਤੀ। ਘਟਨਾ ਸਬੰਧੀ ਪਿੰਡ ਦੇ ਸਰਪੰਚ ਪੰਚਾਇਤ ਮੈਂਬਰਾਂ ਤੋਂ ਇਲਾਵਾ ਥਾਣਾ ਬਨੂੜ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। Theft In The Dispensary

Also Read :ਅਲਾਇੰਸ ਇੰਟਰਨੈਸ਼ਨਲ ਸਕੂਲ ਵਲੋਂ ਭਾਈਵਾਲੀ ਸਪੋਰਟਸ ਅਕੈਡਮੀ ਦਾ ਐਲਾਨ Alliance International School

Also Read :ਡਿਪਟੀ ਕਮਿਸ਼ਨਰ ਵੱਲੋਂ ਬਨੂੜ ਮੰਡੀ ਦਾ ਦੌਰਾ Visit of Banur Mandi by DC

Also Read :ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅੱਜ ਬਨੂੜ ਪਹੁੰਚ ਰਹੇ ਹਨ Member of Parliament Maharani Praneet Kaur

Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights

Connect With Us : Twitter Facebook

 

SHARE