Three Boys Missing : ਝਾੜੀ ਵਾਲਾ ਪਿੰਡ ਦੇ ਰਹਿਣ ਵਾਲੇ ਤਿੰਨ ਲੜਕੇ ਲਾਪਤਾ

0
190
Three Boys Missing

India News (ਇੰਡੀਆ ਨਿਊਜ਼), Three Boys Missing, ਚੰਡੀਗੜ੍ਹ : ਝਾੜੀ ਵਾਲਾ ਪਿੰਡ ਦੇ ਰਹਿਣ ਵਾਲੇ ਤਿੰਨ ਲੜਕਿਆਂ ਦੇ ਲਾਪਤਾ ਹੋਣ ਦਾ ਸਮਾਚਾਰ ਸਾਹਮਣੇ ਆ ਰਿਹਾ ਹੈ। ਲੜਕਿਆਂ ਦੇ ਲਾਪਤਾ ਹੋਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ। ਦੂਜੇ ਪਾਸੇ ਪੀੜਿਤ ਪਰਿਵਾਰ ਵਾਲੇ ਇਸ ਘਟਨਾ ਨੂੰ ਸ਼ੱਕ ਦੇ ਤੌਰ ਤੇ ਦੇਖ ਰਹੇ ਹਨ। ਜਦੋਂ ਕਿ ਪੁਲਿਸ ਮਾਮਲੇ ਦੀ ਤਹਿ ਤੱਕ ਜਾਣ ਲਈ ਵੱਖ-ਵੱਖ ਤੋਂ ਕਾਰਵਾਈ ਕਰ ਰਹੀ ਹੈ। ਘਟਨਾ ਦੇ ਦੌਰਾਨ ਲਾਪਤਾ ਲੜਕਿਆਂ ਦਾ ਮੋਟਰਸਾਈਕਲ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਇਆ ਹੈ।

ਫਿਰੋਜਪੁਰ ਜਿਲੇ ਦੀ ਘਟਨਾ

ਜਿਲਾ ਫਿਰੋਜ਼ਪੁਰ ਦੇ ਪਿੰਡ ਝਾੜੀਵਾਲਾ ਤੋਂ ਤਿੰਨ ਬੱਚਿਆਂ ਦੇ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਲੜਕਿਆਂ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਕਿਸੇ ਐਕਸੀਡੈਂਟ ਦੇ ਦੌਰਾਨ ਬੱਚੇ ਲਾਪਤਾ ਹੋਏ ਹਨ। ਤਿੰਨੋ ਲਾਪਤਾ ਲੜਕਿਆਂ ਦਾ ਮੋਟਰਸਾਈਕਲ ਨਹਿਰ ਦੇ ਕਿਨਾਰੇ ਤੋਂ ਮਿਲਿਆ ਹੈ। ਸ਼ੱਕ ਹੈ ਕਿ ਕਿਸੇ ਐਕਸੀਡੈਂਟ ਤੋਂ ਬਾਅਦ ਤਿੰਨੋ ਲੜਕੇ ਨਹਿਰ ਵਿੱਚ ਨਾ ਡਿੱਗ ਪਏ ਹੋਣ।

ਵਿਆਹ ਲਈ ਕੱਪੜੇ ਖਰੀਦਣ ਜਾ ਰਹੇ ਸਨ

ਪਤਾ ਚੱਲਿਆ ਹੈ ਕਿ ਲਾਪਤਾ ਤਿੰਨੋਂ ਲੜਕੇ ਫਿਰੋਜ਼ਪੁਰ ਚੋਨੀ ਵੱਲ ਆਪਣੇ ਮੋਟਰਸਾਈਕਲ ਤੇ ਗਏ ਸਨ। ਲੜਕੇ ਇੱਕ ਵਿਆਹ ਸਮਾਗਮ ਲਈ ਫਿਰੋਜ਼ਪੁਰ ਤੋਂ ਕੱਪੜਿਆਂ ਦੀ ਖਰੀਦਾਰੀ ਕਰਨ ਲਈ ਘਰੋਂ ਰਵਾਨਾ ਹੋਏ ਸਨ। ਪਰ ਘਟਨਾ ਦਾ ਸ਼ਿਕਾਰ ਹੋ ਗਏ। ਜਾਣਕਾਰੀ ਅਨੁਸਾਰ ਲਾਪਤਾ ਲੜਕਿਆਂ ਦੀ ਉਮਰ ਇੱਕ ਦੀ 17 ਸਾਲ ਦੂਜੇ ਦੀ 20 ਸਾਲ ਅਤੇ ਤੀਜੇ ਦੀ 21 ਸਾਲ ਦੱਸੀ ਜਾ ਰਹੀ ਹੈ ਘਟਨਾ ਨੂੰ ਲੈ ਕੇ ਪੁਲਿਸ ਸੀਸੀ ਟੀਵੀ ਤੋਂ ਸੁਰਾਖ ਲਗਾਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ :Suicide By Youth In Kharar : ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਨੌਜਵਾਨ ਵੱਲੋਂ ਆਤਮਹੱਤਿਆ

 

SHARE