ਬਨੂੜ-ਰਾਜਪੁਰਾ ਰੋਡ ‘ਤੇ ਗਟਕੇ ਨਾਲ ਲੋਡ ਟਿੱਪਰ ਹੋਇਆ ਚੋਰੀ Tipper Theft In Banur Road

0
229
Tipper Theft In Banur Road

Tipper Theft In Banur Road

ਬਨੂੜ-ਰਾਜਪੁਰਾ ਰੋਡ ‘ਤੇ ਗਟਕੇ ਨਾਲ ਲੋਡ ਟਿੱਪਰ ਹੋਇਆ ਚੋਰੀ

* ਬਨੂੜ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ-ਰਾਜਪੁਰਾ ਰੋਡ ‘ਤੇ ਸਥਿਤ ਢਾਬੇ ਤੋਂ ਗਟਕੇ ਨਾਲ ਲੋਡ ਟਿੱਪਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਟਿੱਪਰ ਦੇ ਮਾਲਕ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਟਿੱਪਰ ‘ਤੇ ਗੁਰਮੀਤ ਸਿੰਘ ਵਾਸੀ ਭੱਠੇੜੀ ਡਰਾਈਵਰ ਸੀ। ਟਿੱਪਰ ਹੰਡੇਸਰਾ ਤੋਂ ਗਟਕੇ ਨਾਲ ਲੋਡ ਕੀਤਾ ਹੋਇਆ ਸੀ ਜਿਸ ਨੂੰ ਰਾਜਪੁਰਾ ਲਿਜਾਇਆ ਜਾਣਾ ਸੀ। Tipper Theft In Banur Road

ਸੀਸੀਟੀਵੀ ‘ਚ ਨਜ਼ਰ ਆਇਆ ਟਿੱਪਰ

Tipper Theft In Banur Road

ਰਾਜੇਸ਼ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 2 ਅਗਸਤ ਨੂੰ ਡਰਾਈਵਰ ਨੇ ਟਿੱਪਰ ਗਰਗ ਪੈਟਰੋਲ ਪੰਪ ਦੇ ਨਾਲ ਲੱਗਦੇ ਇੱਕ ਢਾਬੇ ’ਤੇ ਖੜ੍ਹਾ ਕੀਤਾ ਸੀ ਅਤੇ ਅਗਲੇ ਦਿਨ ਟਿੱਪਰ ਲੈਣ ਲਈ ਆਪਣੇ ਘਰ ਚਲਾ ਗਿਆ ਸੀ। ਪਰ 2 ਅਤੇ 3 ਅਗਸਤ ਦੀ ਦਰਮਿਆਨੀ ਰਾਤ ਨੂੰ ਕਿਸੇ ਨੇ ਟਿੱਪਰ ਚੋਰੀ ਕਰ ਲਿਆ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਇੱਕ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਟਿੱਪਰ ਸਰਹੰਦ ਵਾਲੇ ਪਾਸੇ ਜਾਂਦਾ ਦਿਖਾਈ ਦੇ ਰਿਹਾ ਹੈ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।Tipper Theft In Banur Road

ਮਾਮਲਾ ਦਰਜ

ਇਸ ਦੇ ਨਾਲ ਹੀ ਥਾਣਾ ਇੰਚਾਰਜ ਨੇ ਦੱਸਿਆ ਕਿ ਟਿੱਪਰ ਨੰਬਰ ਪੀਬੀ 13 ਏਐਲ 8995 ਚੋਰੀ ਹੋਣ ਦੀ ਸ਼ਿਕਾਇਤ ਮਿਲੀ ਹੈ। ਬਿਆਨਾਂ ਦੇ ਆਧਾਰ ‘ਤੇ ਐਫ.ਆਈ.ਆਰ ਨੰਬਰ 66, ਧਾਰਾ 379 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। Tipper Theft In Banur Road

Also Read :

Also Read :ਗੋਬਿੰਦ ਸਾਗਰ ਝੀਲ ਹਾਦਸਾ:ਬਨੂੜ ‘ਚ ਇਕੱਠੇ ਸੱਤ ਲਾਸ਼ਾਂ ਅਗਨ ਭੇਟ Gobind Sagar Lake Accident

Also Read :ਗੋਬਿੰਦ ਸਾਗਰ ਝੀਲ ਹਾਦਸਾ: ਬਿਕਰਮਜੀਤ ਪਾਸੀ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਦੇ ਨਜ਼ਰ Gobind Sagar Lake Accident

Also Read :ਜੈਨ ਸਥਾਨਕ ਬਨੂੜ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ SS Jain Sabha Banur

Connect With Us : Twitter Facebook

 

SHARE