To make the Farmers Prosperous ਫ਼ਸਲੀ ਵਿਭਿੰਨਤਾ ਅਤਿ ਜ਼ਰੂਰੀ ਤੇ ਅਹਿਮ :ਅਨਿਰੁਧ ਤਿਵਾੜੀ

0
335
To make the Farmers Prosperous
To make the Farmers Prosperous
ਮੁੱਖ ਸਕੱਤਰ ਨੇ ‘ਫਸਲੀ ਵਿਭਿੰਨਤਾ’ ਵਿਸ਼ੇ ’ਤੇ ਅਧਾਰਿਤ ਕੌਮੀ ਥੀਮੈਟਿਕ ਵਰਕਸ਼ਾਪ ਦੀ ਕੀਤੀ ਅਗਵਾਈ 
ਇੰਡੀਆ ਨਿਊਜ਼, ਚੰਡੀਗੜ:
To make the Farmers Prosperous ਫਸਲੀ ਵਿਭਿੰਨਤਾ ਅਜੋਕੇ ਸਮੇਂ ਵਿੱਚ ਪੇਂਡੂ ਖੁਸ਼ਹਾਲੀ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਦੀ ਹੈ ਅਤੇ ਪੰਜਾਬ ਵਰਗੇ ਸਾਰੇ ਖੇਤੀ ਪ੍ਰਧਾਨ ਸੂਬਿਆਂ ਲਈ ਲਾਹੇਵੰਦ ਸਾਬਤ ਸਕਦੀ ਹੈ । ਇਹ  ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ, ਸ੍ਰੀ ਅਨਿਰੁਧ ਤਿਵਾੜੀ ਨੇ ਵੀਰਵਾਰ ਨੂੰ ਇੰਡੀਅਨ ਸਕੂਲ ਆਫ ਬਿਜਨਸ, ਮੋਹਾਲੀ ਵਿਖੇ ‘‘ਫਸਲੀ ਵਿਭਿੰਨਤਾ’’ ਵਿਸ਼ੇੇ ‘ਤੇ ਕੌਮੀ ਥੀਮੈਟਿਕ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਹ ਸਮਾਗਮ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੀ ਅਗਵਾਈ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਰਵਾਇਆ ਗਿਆ।

ਪੂਰੇ ਦੇਸ਼ ਲਈ ਫਸਲੀ ਵਿਭਿੰਨਤਾ ਦੀ ਲੋੜ (To make the Farmers Prosperous)

ਉਦਘਾਟਨੀ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਸਕੱਤਰ ਨੇ ਨਾ ਕੇਵਲ ਪੰਜਾਬ ਲਈ ਸਗੋਂ ਪੂਰੇ ਦੇਸ਼ ਲਈ ਫਸਲੀ ਵਿਭਿੰਨਤਾ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਫਸਲੀ ਵਿਭਿੰਨਤਾ ਯੋਜਨਾ ਲਈ ਨੀਤੀ ਘੜਨ ਵਿੱਚ ਭਾਈਵਾਲਾਂ ਦੀ ਭੂਮਿਕਾ ਨੂੰ ਪ੍ਰਮੁੱਖ ਏਜੰਡੇ ‘ਤੇ ਰੱਖਿਆ। ਉਨਾਂ ਜ਼ੋਰ ਦਿੰਦਿਆਂ ਕਿਹਾ,“ਫਸਲੀ ਵਿਭਿੰਨਤਾ ਦਾ ਮੁੱਖ ਉਦੇਸ਼ ਖੇਤੀ ਨੂੰ ਵਧੇਰੇ ਲਾਹੇਵੰਦ ਕਿੱਤਾ ਬਣਾਉਣਾ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਹੁਲਾਰਾ ਦੇਣਾ ਹੈ।’’

 

ਇਹ ਵੀ ਪੜ੍ਹੋ : 4587 ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ

SHARE