Today Weather Update north India ਪੰਜਾਬ ਵਿੱਚ ਮੀਂਹ ਨੇ ਵਧਾਈ ਠੰਡ, ਫਸਲਾਂ ਨੂੰ ਨੁਕਸਾਨ

0
234
Today Weather Update north India

Today Weather Update north India

ਇੰਡੀਆ ਨਿਊਜ਼, ਚੰਡੀਗੜ੍ਹ : 

Today Weather Update north India ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਜਨਵਰੀ ਵਿੱਚ ਇਕ ਵਾਰ ਫਿਰ ਤੋਂ ਮੀਂਹ ਨੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਮਹੀਨੇ ਤੀਜੀ ਵਾਰ ਵੈਸਟਰਨ ਡਿਸਟਰਬੰਸ ਨਾਲ ਮੌਸਮ ਵਿਚ ਆਈ ਤਬਦੀਲੀ ਦੇ ਚਲਦੇ ਹੋਏ ਰਾਜ ਦੇ ਕਈਂ ਹਿਸਿਆਂ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ।

ਪਿਛਲੇ ਕਈ ਦਿਨਾਂ ਤੋਂ ਧੁੱਪ ਨਾ ਆਉਣ ਕਰਕੇ ਅਤੇ ਮੀਹ ਪੈਣ ਨਾਲ ਠੰਡ ਦਾ ਪ੍ਰਕੋਪ ਹੋਰ ਵੱਧ ਗਿਆ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ ਮੀਂਹ ਅਤੇ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਹੈ। ਲਗਾਤਾਰ ਮੀਂਹ ਪੈਣ ਨਾਲ ਕਈਂ ਥਾਵਾਂ ਤੇ ਜਲ ਭਰਾਵ ਵੀ ਹੋ ਗਿਆ ਇਸ ਨਾਲ ਲੋਕਾਂ ਨੂੰ ਬਹੁਤ ਮੁਸੀਬਤਾਂ ਦਾ ਸਾਮਣਾ ਕਰਨਾ ਪਿਆ।

ਪੱਛਮੀ ਗੜਬੜੀ ਜਨਵਰੀ ਵਿੱਚ ਤੀਜੀ ਵਾਰ ਸਰਗਰਮ Today Weather Update north India

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ.ਕੇਕੇ ਗਿੱਲ ਨੇ ਦੱਸਿਆ ਕਿ ਪੱਛਮੀ ਗੜਬੜੀ ਜਨਵਰੀ ਵਿੱਚ ਤੀਜੀ ਵਾਰ ਸਰਗਰਮ। ਇਸ ਵਾਰ ਵੀ ਵੈਸਟਰਨ ਡਿਸਟਰਬੈਂਸ ਕਾਫੀ ਮਜ਼ਬੂਤ ​​ਸਥਿਤੀ ‘ਚ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਹੋਣ ਦੀ ਸੰਭਾਵਨਾ ਹੈ।

ਪਹਾੜੀ ਰਾਜਾਂ ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਵਿੱਚ ਬਰਫਬਾਰੀ ਦਾ ਸਿਲਸਿਲਾ ਜਾਰੀ ਰਹੇਗਾ। ਇਸ ਦੇ ਨਾਲ ਹੀ ਅੱਜ ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਜਾਰੀ ਰਹੇਗਾ। ਦਿੱਲੀ ਵਿੱਚ ਸ਼ੁਰੂ ਹੋਇਆ ਮੀਂਹ ਕੱਲ੍ਹ ਦਿਨ-ਰਾਤ ਜਾਰੀ ਰਿਹਾ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਖਰਾਬ ਮੌਸਮ ਕਾਰਨ ਪੂਰੇ ਉੱਤਰ ਭਾਰਤ ‘ਚ ਠੰਡ ਵਧ ਗਈ ਹੈ।

ਦਿੱਲੀ ਵਿੱਚ ਜਨਵਰੀ ਵਿੱਚ 1995 ਤੋਂ ਬਾਅਦ ਸਭ ਤੋਂ ਵੱਧ ਮੀਂਹ Today Weather Update north India

ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਮੀਂਹ ਨੇ 26 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਰਾਜਧਾਨੀ ਵਿੱਚ ਜਨਵਰੀ ਮਹੀਨੇ ਵਿੱਚ 1995 ਤੋਂ ਬਾਅਦ ਸਭ ਤੋਂ ਵੱਧ 68 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਦਿੱਲੀ ‘ਚ 26 ਸਾਲ ਪਹਿਲਾਂ 1995 ‘ਚ ਜਨਵਰੀ ‘ਚ 69.8 ਮਿਲੀਮੀਟਰ ਬਾਰਿਸ਼ ਹੋਈ ਸੀ। ਕੱਲ੍ਹ ਰਾਜਧਾਨੀ ਵਿੱਚ ਘੱਟੋ-ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਸੀ।

ਇਹ ਵੀ ਪੜ੍ਹੋ : Major operation of Punjab Police 6.6 ਲੱਖ ਲੀਟਰ ਤੋਂ ਵੱਧ ਸ਼ਰਾਬ, 44.49 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜਬਤ

ਇਹ ਵੀ ਪੜ੍ਹੋ : Drone found on Indo-Pak border ਸਰਹੱਦ ਦੇ 200 ਮੀਟਰ ਅੰਦਰ ਮਿਲਿਆ ਡਰੋਨ

Connect With Us : Twitter Facebook

SHARE