Traders Of Punjab : ਵਿਨੀਤ ਵਰਮਾ ਨੇ ਪੰਜਾਬ ਦੇ ਵਪਾਰੀਆਂ ਦੀ ਬਿਹਤਰੀ ਲਈ ਵਚਨਬੱਧਤਾ ਦੁਹਰਾਈ

0
137
Traders Of Punjab

India News (ਇੰਡੀਆ ਨਿਊਜ਼), Traders Of Punjab, ਚੰਡੀਗੜ੍ਹ : ਵਿਨੀਤ ਵਰਮਾ ਨੂੰ ਮੋਹਾਲੀ ਸਥਿਤ ਪੰਜਾਬ ਟਰੇਡਰਜ਼ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਵਿਨੀਤ ਵਰਮਾ ਨੇ ਪੰਜਾਬ ਟਰੇਡਰਜ਼ ਕਮਿਸ਼ਨ ਦਾ ਮੈਂਬਰ ਨਿਯੁਕਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੰਨਵਾਦ ਕੀਤਾ ਹੈ। ਪੰਜਾਬ ਵਪਾਰਕ ਕਮਿਸ਼ਨ ਦੇ ਨਵਨਿਯੁਕਤ ਮੈਂਬਰ ਵਿਨੀਤ ਵਰਮਾ ਨੇ ਪੰਜਾਬ ਦੇ ਵਪਾਰੀਆਂ ਦੀ ਬਿਹਤਰੀ ਲਈ ਵਚਨਬੱਧਤਾ ਦੁਹਰਾਈ ਹੈ।

ਵਪਾਰੀਆਂ ਦੀ ਬਿਹਤਰੀ ਲਈ ਕੰਮ

ਵਪਾਰੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਰਮਾ ਨੇ ਕਿਹਾ ਕਿ ਉਹ ਸੂਬੇ ਦੇ ਵਪਾਰੀਆਂ ਦੀ ਬਿਹਤਰੀ ਲਈ ਕੰਮ ਕਰਨਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਕਮਿਸ਼ਨ ਵਪਾਰੀਆਂ ਦਾ ਸਮਰਥਨ ਕਰੇਗਾ ਤਾਂ ਜੋ ਪੰਜਾਬ ਉਨ੍ਹਾਂ ਨੂੰ ਨਿਵੇਸ਼ ਲਈ ਸਭ ਤੋਂ ਢੁਕਵੀਂ ਥਾਂ ਵਜੋਂ ਸੇਵਾ ਦੇ ਸਕੇ।

ਵਪਾਰਕ ਸੂਬਾ ਬਣਾਉਣ ਲਈ ਸੁਝਾਅ

ਉਨ੍ਹਾਂ ਵਪਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਕਿਸੇ ਵੀ ਸਮੇਂ ਐਸ.ਸੀ.ਐੱਫ਼ ਨੰਬਰ 72, ਫੇਜ਼ 2, ਮੋਹਾਲੀ ਵਿਖੇ ਉਨ੍ਹਾਂ ਕੋਲ ਆ ਸਕਦੇ ਹਨ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਸੂਬੇ ਨੂੰ ਵਧੇਰੇ ਲਾਹੇਵੰਦਾ ਵਪਾਰਕ ਸੂਬਾ ਬਣਾਉਣ ਲਈ ਸੁਝਾਅ ਵੀ ਪ੍ਰਾਪਤ ਕੀਤੇ ਜਾ ਸਕਣ।

ਇਹ ਵੀ ਪੜ੍ਹੋ :Encounter In Bathinda : ਬਠਿੰਡਾ ਚ ਐਨਕਾਊਂਟਰ ਦੌਰਾਨ, ਲੁੱਟ ਖੋਹ ਕਰਨ ਵਾਲਾ ਨੌਜਵਾਨ ਜਖਮੀ

 

SHARE