ਨਹਿਰ’ ਚ ਡਿੱਗੀ ਫਾਰਚੂਨਰ, 5 ਲੋਕਾਂ ਦੀ ਮੌਤ Tragic Accident in Ludhiana

0
239
Tragic Accident in Ludhiana

Tragic Accident in Ludhiana

ਇੰਡੀਆ ਨਿਊਜ਼, ਲੁਧਿਆਣਾ:

Tragic Accident in Ludhiana ਡੇਹਲੋਂ ਰੋਡ ‘ਤੇ ਪਿੰਡ ਝੰਮਟ ਦੇ ਕੋਲ ਸਥਿਤ ਨਹਿਰ ‘ਚ ਦੇਰ ਰਾਤ ਇੱਕ ਫਾਰਚੂਨਰ ਦੇ ਨਹਿਰ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਜਦਕਿ 1 ਵਿਅਕਤੀ ਵਾਲ-ਵਾਲ ਬਚ ਗਿਆ। ਇਹ ਹਾਦਸਾ ਰਾਤ ਕਰੀਬ 11.30 ਵਜੇ ਵਾਪਰਿਆ। ਪਤਾ ਲੱਗਣ ’ਤੇ ਥਾਣਾ ਡੇਹਲੋਂ ਦੀ ਪੁਲੀਸ ਮੌਕੇ ’ਤੇ ਪੁੱਜ ਗਈ।

ਇਹ ਹੋਈ ਮ੍ਰਿਤਕਾਂ ਦੀ ਪਹਿਚਾਣ Tragic Accident in Ludhiana

ਪੁਲਿਸ ਨੇ ਮਰਨ ਵਾਲਿਆਂ ਦੀ ਪਹਿਚਾਣ ਜਤਿੰਦਰ ਸਿੰਘ ਉਮਰ 40 ਸਾਲ, ਜਗਤਾਰ ਸਿੰਘ 45 ਸਾਲ, ਜੱਗਾ ਸਿੰਘ 35 ਸਾਲ, ਕੁਲਦੀਪ ਸਿੰਘ 45 ਸਾਲ, ਜਗਦੀਪ ਸਿੰਘ 35 ਸਾਲ ਵਜੋਂ ਕੀਤੀ ਹੈ। ਜਦਕਿ ਹਾਦਸੇ ‘ਚ ਬਚੇ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈl

Also Read : ਭਗਵੰਤ ਮਾਨ ਨੇ ਦਿੱਲੀ ਦੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ Bhagwant mann’s Delhi Visit

Connect With Us : Twitter Facebook youtube

SHARE