ਟਰੱਕ ਯੂਨੀਅਨ ਬਨੂੜ ਮੁਨਾਫਾ-ਦਰ-ਮੁਨਾਫਾ ਦਾ ਛੁਹ ਰਹੀ ਅੰਕੜਾ Truck Union Banur

0
315
Truck Union Banur

Truck Union Banur

ਪ੍ਰਧਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਟਰੱਕ ਯੂਨੀਅਨ ਬਨੂੜ ਦਾ ਪੋਣੇ 3 ਲੱਖ ਦਾ ਮੁਨਾਫਾ

  • ਵਿਕਾਸ ਕਾਰਜ ਵੀ ਨਾਲੋਂ ਨਾਲ ਜਾਰੀ ਹਨ – ਪ੍ਰਧਾਨ ਕੁਲਵਿੰਦਰ ਸਿੰਘ

  • ਯੂਨੀਅਨ ਦਾ ਲੇਖਾ-ਜੋਖਾ ਓਪਨ ਮੀਟਿੰਗ ਵਿੱਚ – ਸਕੱਤਰ ਦਵਿੰਦਰ ਸਿੰਘ

  • ਪਾਰਦਰਸ਼ੀ ਨੀਤੀਆਂ ਲਈ ਪ੍ਰਧਾਨ ਵਧਾਈ ਦੇ ਹੱਕਦਾਰ – ਐਡਵੋਕੇਟ ਪਾਸੀ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਟਰੱਕ ਯੂਨੀਅਨ ਬਨੂੜ ਦੇ ਕੰਮਕਾਜ ਤੋਂ ਇਲਾਕੇ ਦੇ ਲੋਕ ਕਾਫੀ ਪ੍ਰਭਾਵਿਤ ਹੋਏ ਹਨ। ਲੋਕ ਸੋਚਣ ਲਈ ਮਜ਼ਬੂਰ ਹੋ ਗਏ ਹਨ ਕਿ ਟਰੱਕ ਯੂਨੀਅਨ ਮੈਨੇਜਮੈਂਟ ਕੋਲ ਅਜਿਹਾ ਕੀ ਜਾਦੂ ਹੈ ਕਿ ਹਰ ਵਾਰ ਮੁਨਾਫ਼ੇ ਦਾ ਅੰਕੜਾ ਸਾਹਮਣੇ ਆ ਰਿਹਾ ਹੈ।

ਕੁਲਵਿੰਦਰ ਸਿੰਘ ਜੰਗਪੁਰਾ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਕਈ ਵਾਰ ਟਰੱਕ ਯੂਨੀਅਨ ਦਾ ਕੰਮ ਹੋਰ ਲੋਕਾਂ ਦੇ ਹੱਥਾਂ ਵਿੱਚ ਰਿਹਾ। ਇਸ ਤੋਂ ਪਹਿਲਾਂ ਕਦੇ ਵੀ ਯੂਨੀਅਨ ਦੇ ਵਿਕਾਸ ਕਾਰਜ ਅਤੇ ਆਮਦਨ ਵਿੱਚ ਵਾਧਾ ਦਰਜ ਨਹੀਂ ਕੀਤਾ ਜਾ ਸਕਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟਰੱਕ ਯੂਨੀਅਨ ਬਨੂੜ ਹੋਰਨਾਂ ਸੰਸਥਾਵਾਂ ਲਈ ਮਿਸਾਲ ਕਾਇਮ ਕਰ ਰਹੀ ਹੈ। Truck Union Banur

ਆਮਦਨ ਪੋਣੇ ਤਿੰਨ ਲੱਖ ਦਰਜ਼

ਕੁਲਵਿੰਦਰ ਸਿੰਘ ਜੰਗਪੁਰਾ ਦੀ ਅਗਵਾਈ ਹੇਠ ਅੱਜ ਟਰੱਕ ਯੂਨੀਅਨ ਬਨੂੜ ਦੇ ਵਰਕਰਾਂ ਦੀ ਮੀਟਿੰਗ ਹੋਈ। ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਇਸ ਵਾਰ ਵੀ ਯੂਨੀਅਨ ਮੁਨਾਫੇ ਵਿੱਚ ਰਹੀ ਹੈ।

ਅਸੀਂ ਕਰੀਬ ਪੋਣੇ ਤਿੰਨ ਲੱਖ ਦਾ ਅੰਕੜਾ ਹਾਸਲ ਕਰ ਲਿਆ ਹੈ। ਪ੍ਰਧਾਨ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਮਾਜ ਸੇਵਾ ਦੇ ਕੰਮ ਵੀ ਕੀਤੇ ਜਾਣਗੇ। Truck Union Banur

ਓਪਨ ਮੀਟਿੰਗ ਵਿੱਚ ਸਾਰੇ ਸਾਥੀ ਹਾਜ਼ਰ ਹੋਏ

ਟਰੱਕ ਯੂਨੀਅਨ ਦੇ ਸਕੱਤਰ ਦਵਿੰਦਰ ਸਿੰਘ ਜਲਾਲਪੁਰ ਨੇ ਦੱਸਿਆ ਕਿ ਮੀਟਿੰਗ ਯੂਨੀਅਨ ਦੇ ਖੁੱਲ੍ਹੇ ਸ਼ੈਡ ਵਿੱਚ ਹੋਈ। ਸਮੂਹ ਟਰੱਕ ਅਪਰੇਟਰ ਭਰਾਵਾਂ ਨੂੰ ਮੀਟਿੰਗ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ।

Truck Union Banur

ਯੂਨੀਅਨ ਦੇ ਸਕੱਤਰ ਨੇ ਕਿਹਾ ਕਿ ਸ਼ੁਰੂ ਤੋਂ ਹੀ ਪ੍ਰਧਾਨ ਕੁਲਵਿੰਦਰ ਸਿੰਘ ਦੀ ਇਹ ਵਿਚਾਰਧਾਰਾ ਰਹੀ ਹੈ ਕਿ ਯੂਨੀਅਨ ਦਾ ਲੇਖਾ-ਜੋਖਾ ਓਪਨ ਮੀਟਿੰਗ ਵਿੱਚ ਕੀਤਾ ਜਾਵੇ। ਇਸ ਦੇ ਲਈ ਮੀਟਿੰਗ ਨਾਲ ਸਬੰਧਤ ਹਰ ਕਿਸੇ ਨੂੰ ਅਗਾਊਂ ਬੁਲਾਇਆ ਜਾਂਦਾ ਹੈ।

ਮੀਟਿੰਗ ਵਿੱਚ ਯੂਨੀਅਨ ਦੇ ਚੇਅਰਮੈਨ ਬਲਵਿੰਦਰ ਸਿੰਘ ਬਨੂੜ, ਨੇਤਰ ਸਿੰਘ, ਅਸ਼ਵਨੀ ਸ਼ਰਮਾ ਸਮੇਤ ਮੈਨੇਜਮੈਂਟ ਦੇ ਸਮੂਹ ਮੈਂਬਰ ਅਤੇ ਟਰੱਕ ਅਪਰੇਟਰ ਭਰਾ ਹਾਜ਼ਰ ਸਨ। Truck Union Banur

ਵਿਕਾਸ ਕਾਰਜ ਜਾਰੀ ਹਨ

Truck Union Banur

ਕੁਲਵਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਨੇ ਕਿਹਾ ਕਿ ਜਿੱਥੇ ਸਾਡੀ ਯੂਨੀਅਨ ਇੱਕ ਪਾਸੇ ਇਨਕਰੇਸ ਪੋਜੀਸ਼ਨ ਵਿੱਚ ਚੱਲ ਰਹੀ ਹੈ ਉੱਥੇ ਹੀ ਵਿਕਾਸ ਕਾਰਜ ਵੀ ਕਰਵਾਏ ਜਾ ਰਹੇ ਹਨ। ਟਰੱਕ ਯੂਨੀਅਨ ਵਿੱਚ ਟਰੱਕਾਂ ਦੀ ਪਾਰਕਿੰਗ ਵਿੱਚ ਸਮੱਸਿਆ ਆ ਰਹੀ ਸੀ।

ਇੱਥੇ ਸੜਕ ਦਾ ਬੁਰਾ ਹਾਲ ਸੀ। ਕਰੀਬ 70 ਤੋਂ 80 ਹਜ਼ਾਰ ਦੀ ਲਾਗਤ ਨਾਲ ਯੂਨੀਅਨ ਦੇ ਫਰਸ਼ ਦੀ ਮੁਰੰਮਤ ਕੀਤੀ ਗਈ ਹੈ ਤਾਂ ਜੋ ਟਰੱਕਾਂ ਨੂੰ ਸਹੀ ਥਾਂ ‘ਤੇ ਖੜ੍ਹਾ ਕੀਤਾ ਜਾ ਸਕੇ। Truck Union Banur

ਐਡਵੋਕੇਟ ਬਿਕਰਮਜੀਤ ਪਾਸੀ ਨੇ ਸ਼ਿਰਕਤ ਕੀਤੀ

ਅੱਜ ਟਰੱਕ ਯੂਨੀਅਨ ਦੀ ਓਪਨ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ/ਹਲਕਾ ਵਿਧਾਇਕ ਐਡਵੋਕੇਟ ਬਿਕਰਮਜੀਤ ਪਾਸੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਐਡਵੋਕੇਟ ਬਿਕਰਮਜੀਤ ਪਾਸੀ ਸਮਾਜ ਸੇਵੀ ਹੋਣ ਦੇ ਨਾਲ-ਨਾਲ ਟਰੱਕ ਯੂਨੀਅਨ ਬਨੂੜ ਵਿੱਚ ਕਾਨੂੰਨੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

ਬਿਕਰਮਜੀਤ ਪਾਸੀ ਨੇ ਪ੍ਰਧਾਨ ਕੁਲਵਿੰਦਰ ਸਿੰਘ ਨੂੰ ਟਰੱਕ ਯੂਨੀਅਨ ਦੀਆਂ ਪਾਰਦਰਸ਼ੀ ਨੀਤੀਆਂ ਅਤੇ ਲਗਾਤਾਰ ਲਾਹੇਵੰਦ ਹੋਣ ਲਈ ਵਧਾਈ ਦਿੰਦਿਆਂ ਕਿਹਾ ਕਿ ਸੰਸਥਾਵਾਂ ਨੂੰ ਟਰੱਕ ਯੂਨੀਅਨ ਦੇ ਪ੍ਰਬੰਧਕਾਂ ਤੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਸੇਧ ਲੈਣੀ ਚਾਹੀਦੀ ਹੈ।

ਉਨ੍ਹਾਂ ਜ਼ਿਕਰ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਆਰਪੀਐਫ ਦੀ ਤਰਫੋਂ ਦਰਜ਼ ਪੁਲਿਸ ਕੇਸ ਰੱਦ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਅੱਗੇ ਮੁੱਦਾ ਉਠਾਇਆ ਸੀ। ਪਾਸੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰ ਤੋਂ ਹਰੀ ਝੰਡੀ ਮਿਲ ਗਈ ਹੈ।

ਯੂਨੀਅਨ ਵਿੱਚ ਉਨ੍ਹਾਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ। ਮੀਟਿੰਗ ਤੋਂ ਬਾਅਦ ਐਡਵੋਕੇਟ ਅਤੇ ਯੂਨੀਅਨ ਪ੍ਰਧਾਨ ਵਿੱਚ ਕਈ ਮੁੱਦਿਆਂ ‘ਤੇ ਚਰਚਾ ਹੋਈ। ਇਸ ਮੌਕੇ ਬਲਬੀਰ ਮੌਲੀ ਵਾਲਾ ਵੀ ਹਾਜ਼ਰ ਸਨ। Truck Union Banur

Also Read :ਚੰਗੀ ਸੋਚ: ਇਲਾਕੇ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਟਰੱਕ ਯੂਨੀਅਨ ਵਲੋਂ ਅਰਦਾਸ Prayer For Prosperity And Peace

Also Read :ਮੁਨਾਫੇ ਵਿੱਚ ਚੱਲ ਰਹੀ ਬਨੂੜ ਟਰੱਕ ਯੂਨੀਅਨ Banur Truck Union Running In Profit

Also Read :ਟਰੱਕ ਯੂਨੀਅਨ ਮੈਨੇਜਮੈਂਟ ਨੇ ਬਿਕਰਮਜੀਤ ਪਾਸੀ ਦਾ ਕੀਤਾ ਸਨਮਾਨ Management Honors Bikramjit

Also Read :ਗੋਬਿੰਦ ਸਾਗਰ ਝੀਲ ਹਾਦਸਾ: SMS Sandhu ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ Gobind Sagar Lake Accident

Connect With Us : Twitter Facebook

 

SHARE