Truck Union Banur
ਟਰੱਕ ਯੂਨੀਅਨ ਦੀ ਮੇਨ ਐਂਟਰੀ ‘ਤੇ ਲਗਾਇਆ ਜਾ ਰਿਹਾ ਲੋਹੇ ਦਾ ਗੇਟ
-
ਸੁਰੱਖਿਆ ਤਜਵੀਜ਼ ਸਬੰਧੀ ਬਰਤੇ ਜਾ ਰਹੇ ਇਹਤਿਆਤ:ਪ੍ਰਧਾਨ ਕੁਲਵਿੰਦਰ ਸਿੰਘ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਚੋਰੀ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਟਰੱਕ ਯੂਨੀਅਨ ਬਨੂੜ ਵੱਲ ਚੌਕਸੀ ਬਰਤੀ ਜਾ ਰਹੀ ਹੈ। ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ ਅਤੇ ਯੂਨੀਅਨ ਮੈਨੇਜਮੈਂਟ ਵੱਲੋਂ ਯੂਨੀਅਨ ਨੂੰ ਡਿਜੀਟਲ ਅਤੇ ਫਿਜ਼ੀਕਲੀ ਤੌਰ ‘ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਸੁਚੇਤ ਰਿਹਾ ਜਾ ਸਕੇ। Truck Union Banur
ਮੁੱਖ ਪ੍ਰਵੇਸ਼ ‘ਤੇ ਗੇਟ
ਟਰੱਕ ਯੂਨੀਅਨ ਦੇ ਸਕੱਤਰ ਦਵਿੰਦਰ ਸਿੰਘ ਜਲਾਲਪੁਰ ਨੇ ਦੱਸਿਆ ਕਿ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਚੇਅਰਮੈਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਯੂਨੀਅਨ ਦੇ ਮੁੱਖ ਗੇਟ ‘ਤੇ ਲੋਹੇ ਦਾ ਗੇਟ ਲਗਾਇਆ ਜਾ ਰਿਹਾ ਹੈ। ਇਸ ਨਾਲ ਟਰੱਕ ਯੂਨੀਅਨ ਦਾ ਫ਼ਰੰਟ ਵੀ ਵਧੀਆ ਲੱਗੇਗਾ ਅਤੇ ਯੂਨੀਅਨ ਵਿੱਚ ਖੜ੍ਹੇ ਟਰੱਕ ਵੀ ਸੁਰੱਖਿਅਤ ਰਹਿਣਗੇ। Truck Union Banur
CCTV ਕੈਮਰੇ ਵੀ ਲਗਾਏ
ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ ਨੇ ਦੱਸਿਆ ਕਿ ਅਪਰੈਲ ਮਹੀਨੇ ਉਨ੍ਹਾਂ ਨੇ ਯੂਨੀਅਨ ਦਾ ਚਾਰਜ ਸੰਭਾਲਿਆ ਸੀ। ਯੂਨੀਅਨ ਦੇ ਬੁਨਿਆਦੀ ਢਾਂਚੇ ਤੋਂ ਲੈ ਕੇ ਗਰਾਊਂਡ ਲੇਬਲ ਤੱਕ ਵਿਕਾਸ ਕਾਰਜ ਕਰਵਾਏ ਗਏ ਹਨ।
ਸਭ ਤੋਂ ਵੱਡੀ ਗੱਲ ਸੁਰੱਖਿਆ ਦੀ ਹੈ। ਗੇਟ ਲਗਾਉਣ ਤੋਂ ਪਹਿਲਾਂ ਯੂਨੀਅਨ ਵਿੱਚ ਸੀਸੀਟੀਵੀ ਕੈਮਰੇ ਲਾਏ ਗਏ ਹਨ। ਕੁਝ ਸਮਾਂ ਪਹਿਲਾਂ ਅਨਾਜ ਮੰਡੀ ਵਿੱਚੋਂ ਇੱਕ ਗੱਡੀ ਚੋਰੀ ਹੋ ਗਈ ਸੀ।
ਅਸੀਂ ਨਹੀਂ ਚਾਹੁੰਦੇ ਕਿ ਯੂਨੀਅਨ ਵਿੱਚ ਅਜਿਹੀ ਘਟਨਾ ਵਾਪਰੇ, ਇਸ ਲਈ ਇਹਤਿਆਤ ਵਰਤੀ ਜਾ ਰਹੀ ਹੈ। Truck Union Banur
Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation
Connect With Us : Twitter Facebook