Unseasonal Rain
ਬੇਮੌਸਮੀ ਬਰਸਾਤ ਮਾਰ,ਮੰਡੀ ਵਿੱਚ ਪਹੁੰਚੀ ਜੀਰੀ ਲੱਗੀ ਪੁੰਗਰਣ
-
ਪੁੰਗਰੀ ਜੀਰੀ ਨੂੰ ਕਿਸਾਨ ਸੁਕਾਉਣ ਲਈ ਸਮੇਟਣ ਲਈ ਮਜਬੂਰ
-
ਬਨੂੜ ਦੀ ਅਨਾਜ ਮੰਡੀ ਵਿੱਚ ਜੀਰੀ ਦੀ ਆਮਦ ਸ਼ੁਰੂ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੰਜਾਬ ਦੇ ਕਿਸਾਨਾਂ ਨੂੰ ਕੁਦਰਤ ਨੇ ਦੋਹਰੀ ਮਾਰ,ਪਹਿਲਾਂ ਸੋਕਾ ਅਤੇ ਫਿਰ ਬੇਮੌਸਮੀ ਬਾਰਸ਼ ਨੇ ਮਾਰੀ ਹੈ। ਪਿਛਲੇ ਦਿਨੀਂ ਪਏ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਖੇਤ ਵਿੱਚ ਵਾਢੀ ਲਈ ਖੜ੍ਹੀ ਜੀਰੀ ਦੀ ਫ਼ਸਲ ’ਤੇ ਮੀਂਹ ਦਾ ਮਾੜਾ ਅਸਰ ਪਵੇਗਾ, ਜਦੋਂਕਿ ਬਨੂੜ ਦੀ ਅਨਾਜ ਮੰਡੀ ਵਿੱਚ ਜੀਰੀ ਦੀ ਫ਼ਸਲ ਖ਼ਰਾਬ ਹੋਣੀ ਸ਼ੁਰੂ ਹੋ ਗਈ ਹੈ। Unseasonal Rain
ਬਾਰਸ਼ ਨੇ ਜੀਰੀ ਨੂੰ ਸੜਕ ‘ਤੇ ਬਹਾ ਦਿੱਤਾ
ਉਧਰ, ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ ਅਨਾਜ ਮੰਡੀਆਂ ਵਿੱਚ ਜੀਰੀ ਖਰੀਦਣ ਦਾ ਅਧਿਕਾਰਤ ਐਲਾਨ ਕੀਤਾ ਹੈ। ਪਰ ਬਨੂੜ ਖੇਤਰ ਵਿੱਚ ਕੁਝ ਦਿਨ ਪਹਿਲਾਂ ਹੀ ਜੀਰੀ ਵਿਕਣ ਲਈ ਮੰਡੀ ਵਿੱਚ ਪੁੱਜ ਗਈ ਸੀ।
ਬੇਮੌਸਮੀ ਬਰਸਾਤ ਤੋਂ ਜੀਰੀ ਨੂੰ ਬਚਾਉਣ ਲਈ ਕਿਸਾਨਾਂ ਨੇ ਅਨਾਜ ਮੰਡੀ ਵਿੱਚ ਪਈ ਜੀਰੀ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਭਾਰੀ ਬਰਸਾਤ ਨੇ ਸੜਕਾਂ ’ਤੇ ਫ਼ਸਲ ਨੂੰ ਵਹਾ ਦਿੱਤਾ। Unseasonal Rain
ਜੀਰੀ ਲੱਗੀ ਪੁੰਗਰਨ
ਪਿੰਡ ਹੁਲਕਾ ਦੇ ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਅਨਾਜ ਮੰਡੀ ਵਿੱਚ ਜੀਰੀ ਲੈ ਕੇ ਆਇਆ ਸੀ। ਬਰਸਾਤ ਕਾਰਨ ਜੀਰੀ ਦੀ ਪੁੰਗਰਨੀ ਸ਼ੁਰੂ ਹੋ ਗਈ ਹੈ। ਗੁਰਜੰਟ ਸਿੰਘ ਨੇ ਦੱਸਿਆ ਕਿ ਜੀਰੀ ਨੂੰ ਟਰੈਕਟਰ ਟਰਾਲੀ ਵਿੱਚ ਦੁਬਾਰਾ ਸੁਕਾਉਣ ਲਈ ਇੱਕ ਸ਼ੈਲਰ ਵਿੱਚ ਲੈ ਜਾ ਰਿਹਾ ਹਾਂ। ਬਰਸਾਤ ਦੇ ਮੌਸਮ ਵਿੱਚ ਪੁੰਗਰੀ ਜੀਰੀ ਦੀ ਗੁਣਵੱਤਾ ਵਿੱਚ ਫਰਕ ਹੋਵੇਗਾ। Unseasonal Rain
Also Read :ਨਾਜਾਇਜ਼ ਸਬਜ਼ੀ ਮੰਡੀਆਂ ‘ਤੇ ਐਸ.ਡੀ.ਐਮ ਹੋਏ ਸਖ਼ਤ Illegal Vegetable Markets
Also Read :ਬਨੂੜ ਵਿੱਚ ਪਹਿਲੀ ਵਾਰ ਇੱਕ ਰਾਮ ਲੀਲਾ ਇੱਕ ਦੁਸਹਿਰਾ ਮਨਾਏ ਜਾਣ ਦੀ ਆਸ SMS Sandhu
Also Read :ਬਨੂੜ ਦੀ ਅਨਾਜ ਮੰਡੀ ਵਿੱਚ ਮੀਂਹ ਨਾਲ ਭਿੱਜ ਗਈ ਜੀਰੀ ਦੀ ਫ਼ਸਲ Crop Soaked By Rain
Connect With Us : Twitter Facebook